ਸੁਖਪਾਲ ਸਿੰਘ ਗਿੱਲ
ਸਾਡੇ ਪਿੰਡਾਂ ਅਤੇ ਸਾਡੇ ਖੇਤਾਂ ਦੇ ਆਲੇ ਦੁਆਲੇ ਦੇ ਵਾਤਾਵਰਨ ਨੇ ਸਮਾਜਿਕ, ਆਰਥਿਕਅਤੇ ਸੱਭਿਆਚਾਰਕ ਪੱਖੋਂ ਸਾਨੂੰ ਅਲੱਗ ਪਹਿਚਾਣ ਦਿੱਤੀ ਹੈ। ਸਮੇਂ ਦੇ ਬਦਲੇ ਰੁਖ ਨੇ ਰੀਤੀਰਿਵਾਜ਼ਾਂ, ਜ਼ਰੂਰਤਾਂ, ਕੰਮ, ਕਿੱਤੇ ਅਤੇ ਸੱਭਿਆਚਾਰ ਨੂੰ ਮੱਧਮ ਪਾਇਆ ਹੈ ਪਰਇਹਨਾਂ ਦੀਪਹਿਚਾਣ ਬਜ਼ੁਰਗਾਂ ਅਤੇ ਕਿਤਾਬਾਂ ਵਿੱਚ ਸਾਂਭੀਪਈ ਹੈ ਕੁਝ ਚੀਜ਼ਾਂ ਬਿਲਕੁਲਅਲੋਪਵੀ ਹੋਈਆਂ। ਇਨ੍ਹਾਂ ਚੀਜ਼ਾਂ ਦਾਅਨੰਦਕਿਤਾਬਾਂ ਦੇ ਵਰਕਿਆਂ ਵਿੱਚ ਤਾਂ ਮਾਣਿਆ ਜਾ ਸਕਦਾ ਹੈ , ਪਰਹਕੀਕਤ ਵਿੱਚ ਇਹ ਬੀਤੇ ਦੀਕਹਾਣੀ ਲੱਗਦੀ ਹੈ।
ਪਿੰਡਾਂ ਦੀਅਰਥਵਿਵਸਥਾਖੇਤੀ ਉੱਤੇ ਟਿਕੀਹੋਣਕਰਕੇ ਹਾਲੀਅਤੇ ਪਾਲੀਘਰਾਂ ਦੇ ਅਲੱਗ – ਅਲੱਗ ਵਿਭਾਗ ਹੁੰਦੇ ਹਨ।ਪਾਲੀਨਾਲੋਂ ਹਾਲੀਦੀਕਦਰ ਵੱਧ ਹੁੰਦੀ ਸੀ ਅਤੇ ਹਾਲੀਦਾ ਥੋਂਹ ਟਿਕਾਣਾ ਹੁੰਦਾ ਸੀ ਕਿ ਫਲਾਣੇ ਖੇਤ ਵਿੱਚ ਹਲਵਾਹਰਿਹਾ ਹੈ। ਇਸ ਲਈਹਾਲੀ ਨੂੰ ਖਾਣਾਦਾਣਾਖੇਤ ਵਿੱਚ ਹੀ ਭੇਜਿਆਜਾਂਦਾ ਸੀ । ਇਸ ਵੰਨਗੀ ਨੂੰ ਸਾਹਿਤਅਤੇ ਸੱਭਿਆਚਾਰ ਵਿੱਚ ਭੱਤਾ ਲੈ ਕੇ ਜਾਣਦੀਆਵਾਜ਼ ਅਤੇ ਰੀਤਨਾਲ ਪੁਕਾਰਿਆ ਜਾਂਦਾ ਹੈ। ਜਦੋਂ ਹਾਲੀ ਨੂੰ ਚੂੜੇ ਵਾਲੀਵਲੋਂ ਭੱਤਾ ਪਹੁੰਚਾਇਆ ਜਾਂਦਾ ਸੀ ਤਾਂ ਭੱਤਾ ਬਣਾਉਣਅਤੇ ਹਾਲੀ ਨੂੰ ਖੇਤ ਵਿੱਚ ਖਿਲਾਉਣ ਤੱਕ ਦਾਦ੍ਰਿਸ਼ ਅਲੱਗ ਤਰ੍ਹਾਂ ਦੀ ਸੱਭਿਆਚਾਰਕ ਮਹਿਕਖਿਲਾਰਦਾ ਸੀ । ਇਸ ਲਈ ਭੱਤਾ ਘਰਦੀ ਸੁਆਣੀ ਦਾ ਕੰਮ ਅਤੇ ਹਾਲੀਦੀ ਜ਼ਿੰਦਗੀ ਦਾ ਇੱਕ ਅੰਗ ਹੁੰਦਾ ਸੀ। ਇਸ ਦ੍ਰਿਸ਼ ਨੂੰ ਸਾਡੇ ਮਾਣ ਮੱਤੇ ਗੀਤਕਾਰ ਨੇ ਇਉਂ ਮਹਿਸੂਸਕੀਤਾ ਸੀ :-
”ਬੰਨੇ ਬੰਨੇ ਭੱਤਾ ਲੈ ਕੇ ਖੇਤ ਨੂੰ ਸੀ ਚੱਲੀ,
ਨਾੜਚੜ੍ਹੀ ਗਿੱਟੇ ਦੀ ਮੱਚੀ ਤਰਥੱਲੀ, ਨੀਮੈਂ ਦਾਏਂ ਬਾਏਂ ਚਲੀ,
ਪਰੇ ਹੋ ਕੇ ਚੱਕੀ ਡਰ ਲੱਗਦਾ ਹੈ ਲੋਕਾਂ ਕੋਲੋ
ਕਰਦਾ ਹੈ ਸ਼ੱਕ ਜ਼ਮਾਨਾ, ਐਥੇ ਮੇਰੀ ਨੱਥ ਡਿੱਗ ਪਈ
ਨਿਉਂ ਕੇ ਚੱਕੀ ਜ਼ਵਾਨਾਐਥੇ ਮੇਰੀ ਨੱਥ ਡਿੱਗ ਪਈ।”
ਪਿੰਡਾਂ ਦੇ ਵਿਰਸੇ ਵਿੱਚੋਂ ਭੱਤਾ ਲੈ ਕੇ ਜਾਣਦਾਰਿਵਾਜ਼ ਬਦਲੇ ਜ਼ਮਾਨੇ ਨੇ ਆਪਣੀ ਬੁਕਲ ਵਿੱਚ ਲੁਕੋ ਲਿਆ ਹੈ। ਸੁਆਣੀ ਨੂੰ ਭੱਤਾ ਲਿਜਾਉਣ ਤੋਂ ਇਲਾਵਾਹੋਰ ਕੰਮਾਂ ਵਿੱਚੋਂ ਵਿਹਲਨਹੀਂ ਮਿਲਦੀ।ਹਾਲੀਦਾ ਕੰਮ ਤਕਨੀਕੀ ਯੁੱਗ ਨੇ ਸਾਂਭਲਿਆ ਹੈ। ਗੜਵਾ, ਛੰਨਾਂ, ਟੋਕਰੀਅਤੇ ਕਟੋਰੀ ਨੂੰ ਭੱਤਾ ਲੈ ਕੇ ਜਾਣ ਦੇ ਅੰਗ ਮੰਨਿਆ ਜਾਂਦਾ ਸੀ। ਇਹ ਵੀਵਜੂਦ ਗਵਾ ਚੁੱਕੇ ਹਨ । ਪਿਆਰਅਤੇ ਪਰਿਵਾਰਕਏਕਤਾਦਾ ਸੁਨੇਹਾ ਦਿੰਦਾ ਹੋਇਆ ਭੱਤਾ ਲੈ ਕੇ ਜਾਣਦਾਰਿਵਾਜ਼ ਅੱਜ ਪੁਰਾਤਨ ਰੀਤਬਣ ਕੇ ਅਤੀਤ ਨੂੰ ਫਰੋਲਦੀ ਹੋਈ ਖਾਮੋਸ਼ ਹੈ।
ਅੱਜ ਗਿੱਧੇ ਵਿੱਚ ਭੰਗੜੇ ਵਿੱਚ ਭੱਤੇ ਲੈ ਕੇ ਜਾਣ ਗੱਲ ਹੋਵੇ ਤਾਂ ਨਵੀਂ ਪੀੜ੍ਹੀਹੁਲਾਰੇ ਤਾਂ ਲੈਂਦੀ ਹੈ । ਪਰਹਕੀਕਤ ਵਿੱਚ ਭੱਤੇ ਬਾਰੇ ਅਣਜਾਣ ਹੁੰਦੀ ਹੈ।
– 98781-11445
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …