Breaking News
Home / ਪੰਜਾਬ / ਨਵਜੋਤ ਸਿੱਧੂ ਨੂੰ ਕਾਂਗਰਸ ਹਾਈਕਮਾਨ ਨੇ ਬਣਾਇਆ ਚੋਣ ਕਮੇਟੀ ਦਾ ਚੇਅਰਮੈਨ

ਨਵਜੋਤ ਸਿੱਧੂ ਨੂੰ ਕਾਂਗਰਸ ਹਾਈਕਮਾਨ ਨੇ ਬਣਾਇਆ ਚੋਣ ਕਮੇਟੀ ਦਾ ਚੇਅਰਮੈਨ

ਜ਼ਿਲ੍ਹਾ ਅਤੇ ਕਾਰਜਕਾਰੀ ਪ੍ਰਧਾਨਾਂ ਦੇ ਨਾਮਾਂ ਦਾ ਵੀ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਹੈ। ਪਾਰਟੀ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਤਰਜ਼ ‘ਤੇ ਜ਼ਿਲ੍ਹਾ ਪ੍ਰਧਾਲਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਸੀ ਅਤੇ ਹਾਈਕਮਾਨ ਨੇ ਇਸ ਨੂੰ ਮਨਜੂਰ ਵੀ ਕਰ ਲਿਆ ਹੈ।
ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਪੰਜਾਬ ਕਾਂਗਰਸ ਦੀ 29 ਮੈਂਬਰੀ ਪ੍ਰਦੇਸ਼ ਚੋਣ ਕਮੇਟੀ ਦਾ ਐਲਾਨ ਕੀਤਾ ਹੈ, ਜਿਸ ਦੇ ਚੇਅਰਮੈਨ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਣਗੇ। ਇਸ ਕਮੇਟੀ ਵਿਚ ਵਜ਼ਾਰਤ ‘ਚੋਂ ਥੋੜ੍ਹਾ ਸਮਾਂ ਪਹਿਲਾਂ ਹਟਾਏ ਗਏ ਵਜ਼ੀਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਚੋਣ ਕਮੇਟੀ ਦੇ ਮੈਂਬਰਾਂ ਦੀ ਸੂਚੀ ਵਿਚ ਮੁੱਖ ਮੰਤਰੀ ਚਰਨਜੀਤ ਚੰਨੀ, ਸੀਨੀਅਰ ਆਗੂ ਅੰਬਿਕਾ ਸੋਨੀ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ, ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਪ੍ਰਧਾਨ ਐਚ.ਐਸ.ਹੰਸਪਾਲ, ਮਹਿੰਦਰ ਸਿੰਘ ਕੇ.ਪੀ, ਲਾਲ ਸਿੰਘ, ਕੇ.ਐਲ. ਸ਼ਰਮਾ, ਰਮਿੰਦਰ ਆਵਲਾ, ਕੁਲਜੀਤ ਨਾਗਰਾ, ਸੁਖਵਿੰਦਰ ਡੈਨੀ, ਪਵਨ ਗੋਇਲ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਸ਼ਾਮ ਸੁੰਦਰ ਅਰੋੜਾ, ਰਾਣਾ ਗੁਰਮੀਤ ਸਿੰਘ, ਸਾਧੂ ਸਿੰਘ ਧਰਮਸੋਤ, ਅਜੈਬ ਸਿੰਘ ਭੱਟੀ, ਨਵਤੇਜ ਚੀਮਾ, ਹਾਮਿਦ ਮਸੀਹ, ਡਾ.ਰਾਜ ਕੁਮਾਰ ਚੱਬੇਵਾਲ, ਬਲਵੀਰ ਰਾਣੀ ਸੋਢੀ, ਬਰਿੰਦਰ ਢਿੱਲੋਂ, ਅਕਸ਼ੈ ਸ਼ਰਮਾ, ਨਿਰਮਲ ਖਹਿਰਾ ਤੋਂ ਇਲਾਵਾ ਸਾਰੇ ਮੌਜੂਦਾ ਵਜ਼ੀਰਾਂ ਅਤੇ ਪਾਰਟੀ ਦੇ ਸੰਸਦ ਮੈਂਬਰ ਵੀ ਸ਼ਾਮਲ ਹਨ। ਨਵੇਂ ਜ਼ਿਲ੍ਹਾ ਪ੍ਰਧਾਨਾਂ ਵਿਚ ਜਲੰਧਰ ਸ਼ਹਿਰੀ ਤੋਂ ਬਲਰਾਜ ਠਾਕੁਰ, ਵਰਕਿੰਗ ਪ੍ਰਧਾਨ ਨਿਰਮਲਜੀਤ ਨਿੰਮਾ, ਵਿਜੈ ਡਕੋਹਾ, ਹਰਜਿੰਦਰ ਲੱਡਾ, ਜਲੰਧਰ ਦਿਹਾਤੀ ਤੋਂ ਪ੍ਰਧਾਨ ਦਰਸ਼ਨ ਸਿੰਘ, ਵਰਕਿੰਗ ਪ੍ਰਧਾਨ ਅਸ਼ਵਨੀ ਕੁਮਾਰ ਤੇ ਅਸ਼ਵਨ ਭੱਲਾ, ਫਤਹਿਗੜ੍ਹ ਸਾਹਿਬ ਤੋਂ ਪ੍ਰਧਾਨ ਸੁਭਾਸ਼ ਸੂਦ, ਵਰਕਿੰਗ ਪ੍ਰਧਾਨ ਰਾਜਿੰਦਰ ਬਿੱਟੂ, ਹਰਬੰਸ ਸਿੰਘ ਪੰਧੇਰ, ਗੁਰਦਾਸਪੁਰ ਤੋਂ ਪ੍ਰਧਾਨ ਦਰਸ਼ਨ ਮਹਾਜਨ, ਵਰਕਿੰਗ ਪ੍ਰਧਾਨ ਜਮੇਸ਼ ਮਸੀਹ, ਕੁਲਭੂਸ਼ਨ ਵਿੱਜ ਤੇ ਰਵਿੰਦਰ ਸ਼ਰਮਾ, ਪਟਿਆਲ ਸ਼ਹਿਰੀ ਤੋਂ ਪ੍ਰਧਾਨ ਨਰੇਂਦਰ ਲਾਲੀ, ਵਰਕਿੰਗ ਪ੍ਰਧਾਨ ਕ੍ਰਿਸ਼ਨ ਲਾਲ, ਪਟਿਆਲਾ ਦਿਹਾਤੀ ਤੋਂ ਪ੍ਰਧਾਨ ਗੁਰਦੀਪ ਸਿੰਘ, ਵਰਕਿੰਗ ਪ੍ਰਧਾਨ ਗੁਰਬੀਰ ਸਿੰਘ ਭੁਨਰਹੇੜੀ ਤੇ ਵਿਜੇ ਗੌਤਮ ਬਣਾਏ ਗਏ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰੀ ਤੋਂ ਪ੍ਰਧਾਨ ਅਸ਼ਵਨੀ ਪੱਪੂ, ਵਰਕਿੰਗ ਪ੍ਰਧਾਨ ਕ੍ਰਿਸ਼ਨ ਸ਼ਰਮਾ ਤੇ ਬਲਵੀਰ ਬੱਬੀ, ਅੰਮ੍ਰਿਤਸਰ ਦਿਹਾਤੀ ਤੋਂ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਵਰਕਿੰਗ ਪ੍ਰਧਾਨ ਜਗਵਿੰਦਰਪਾਲ ਸਿੰਘ ਜੱਗਾ, ਤਰਨਤਾਰਨ ਤੋਂ ਪ੍ਰਧਾਨ ਕਿਰਨਦੀਪ ਸਿੰਘ ਮਿੱਠਾ, ਵਰਕਿੰਗ ਪ੍ਰਧਾਨ ਹਰਸ਼ਰਨ ਸਿੰਘ, ਪਰਦੀਪ ਚੋਪੜਾ ਤੇ ਰਾਜਬੀਰ ਸਿੰਘ ਭੁੱਲਰ, ਕਪੂਰਥਲਾ ਤੋਂ ਪ੍ਰਧਾਨ ਰਮੇਸ਼ ਸਿੰਘ, ਵਰਕਿੰਗ ਪ੍ਰਧਾਨ ਦਲਜੀਤ ਸਿੰਘ ਰਾਜੂ, ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰਧਾਨ ਸੰਦੀਪ ਭਾਟੀਆ, ਵਰਕਿੰਗ ਪ੍ਰਧਾਨ ਰਜਿੰਦਰ ਸ਼ਰਮਾ ਅਤੇ ਲਖਬੀਰ ਸਿੰਘ ਭੰਵਰਾ ਬਣਾਏ ਗਏ ਹਨ।
ਇਸ ਤਰ੍ਹਾਂ ਹੀ ਫਰੀਦਕੋਟ ਤੋਂ ਪ੍ਰਧਾਨ ਦਰਸ਼ਨ ਸਹੋਤਾ, ਵਰਕਿੰਗ ਪ੍ਰਧਾਨ ਵਿੱਕੀ ਭਲੂਰੀਆ ਤੇ ਅਮਿਤ ਜੁਗਨੂ, ਪਠਾਨਕੋਟ ਤੋਂ ਪ੍ਰਧਾਨ ਸੰਜੀਵ ਬੈਂਸ, ਵਰਕਿੰਗ ਪ੍ਰਧਾਨ ਸੰਜੀਵ ਕੁਮਾਰ ਗੋਲਡੀ ਤੇ ਰਾਕੇਸ਼ ਬੱਬਲ, ਮੁਹਾਲੀ ਤੋਂ ਪ੍ਰਧਾਨ ਰਿਸ਼ਵ ਜੈਨ, ਵਰਕਿੰਗ ਪ੍ਰਧਾਨ ਨਟਰਾਜਨ ਕੌਸ਼ਲ ਤੇ ਜਸਬੀਰ ਸਿੰਘ ਭੋਲਾ, ਲੁਧਿਆਣਾ ਸ਼ਹਿਰੀ ਤੋਂ ਪ੍ਰਧਾਨ ਅਸ਼ਵਨੀ ਸ਼ਰਮਾ, ਵਰਕਿੰਗ ਪ੍ਰਧਾਨ ਪਵਨ ਮਹਿਤਾ, ਨਿੱਕੀ ਰਾਇਤ, ਰਾਜੀਵ ਰਾਜਾ ਤੇ ਡਿੰਪਲ ਰਾਣਾ, ਲੁਧਿਆਣਾ ਦਿਹਾਤੀ ਤੋਂ ਪ੍ਰਧਾਨ ਕਰਨਜੀਤ ਸਿੰਘ ਗਾਲਿਬ, ਵਰਕਿੰਗ ਪ੍ਰਧਾਨ ਸੁਖਪਾਲ ਸਿੰਘ ਬਣਾਏ ਗਏ ਹਨ। ਖੰਨਾ ਤੋਂ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਵਰਕਿੰਗ ਪ੍ਰਧਾਨ ਕੁਲਵਿੰਦਰ ਸਿੰਘ ਮਾਨੇਵਾਲ ਤੇ ਸੁਰਿੰਦਰ ਕੁਮਾਰ ਕੁੰਦਰਾ, ਫਿਰੋਜ਼ਪੁਰ ਤੋਂ ਪ੍ਰਧਾਨ ਰਜਿੰਦਰ ਛਾਬੜਾ, ਵਰਕਿੰਗ ਪ੍ਰਧਾਨ ਪਰਮਿੰਦਰ ਹਾਂਡਾ, ਬਰਨਾਲਾ ਤੋਂ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ, ਵਰਕਿੰਗ ਪ੍ਰਧਾਨ ਰਾਜੀਵ, ਜੱਗਾ ਮਾਨ ਤੇ ਜਗਤਾਰ ਧਨੌਲਾ, ਮਲੇਰਕੋਟਲਾ ਤੋਂ ਪ੍ਰਧਾਨ ਜਸਪਾਲ ਦਾਸ, ਵਰਕਿੰਗ ਪ੍ਰਧਾਨ ਮਨੋਜ ਕੁਮਾਰ ਉਪਲ ਤੇ ਮਨੀਤ ਸਿੰਘ, ਮੋਗਾ ਤੋਂ ਪ੍ਰਧਾਨ ਕਮਲਜੀਤ ਬਰਾੜ, ਵਰਕਿੰਗ ਪ੍ਰਧਾਨ ਪਰਮਿੰਦਰ ਸਿੰਘ ਡਿੰਪਲ ਤੇ ਗੁਰਮੀਤ ਮਖੀਜਾ, ਫਾਜ਼ਿਲਕਾ ਤੋਂ ਪ੍ਰਧਾਨ ਰੰਜਮ ਕਾਮਰਾ, ਵਰਕਿੰਗ ਪ੍ਰਧਾਨ ਰਾਜ ਬਖਸ਼ ਕੰਬੋਜ ਤੇ ਬੇਗਚੰਦ, ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਧਾਨ ਹਰਚਰਨ ਸਿੰਘ ਬਰਾੜ ਸੋਥਾ, ਵਰਕਿੰਗ ਪ੍ਰਧਾਨ ਸ਼ੁਭਦੀਪ ਬਿੱਟੂ ਤੇ ਭਾਰਤ ਭੂਸ਼ਨ, ਬਠਿੰਡਾ ਸ਼ਹਿਰੀ ਤੋਂ ਪ੍ਰਧਾਨ ਅਰੁਣ ਵਧਵਾ, ਵਰਕਿੰਗ ਪ੍ਰਧਾਨ ਟਿੰਕੂ ਗਰੋਵਰ, ਬਠਿੰਡਾ ਦਿਹਾਤੀ ਤੋਂ ਪ੍ਰਧਾਨ ਕੁਲਵਿੰਦਰ ਸਿੰਘ, ਵਰਕਿੰਗ ਪ੍ਰਧਾਨ ਅਵਤਾਰ ਸਿੰਘ ਤੇ ਕਿਰਨਦੀਪ ਕੌਰ ਵਿਰਕ, ਮਾਨਸਾ ਤੋਂ ਮੰਗਤ ਬਾਂਸਲ, ਵਰਕਿੰਗ ਪ੍ਰਧਾਨ ਗੁਰਮੀਤ ਸਿੰਘ ਵਿੱਕੀ ਬਰਾੜ ਤੇ ਕਰਮ ਚੌਹਾਨ, ਹੁਸ਼ਿਆਰਪੁਰ ਤੋਂ ਪ੍ਰਧਾਨ ਕੁਲਦੀਪ ਕੁਮਾਰ ਨੰਦਾ, ਵਰਕਿੰਗ ਪ੍ਰਧਾਨ ਦਵਿੰਦਰਪਾਲ ਸਿੰਘ ਜੱਟਪੁਰੀ ਤੇ ਯਾਮਨੀ ਗੋਮਰ, ਰੂਪਨਗਰ ਤੋਂ ਪ੍ਰਧਾਨ ਅਸ਼ਵਨੀ ਸ਼ਰਮਾ ਬਣਾਏ ਗਏ ਹਨ। ਨਵੀਂ ਸੂਚੀ ਅਨੁਸਾਰ ਚਾਰ ਜ਼ਿਲ੍ਹਾ ਵਿਚ ਤਿੰਨ ਤਿੰਨ, 16 ਜ਼ਿਲ੍ਹਿਆਂ ਵਿਚ ਦੋ-ਦੋ ਅਤੇ ਸੱਤ ਜ਼ਿਲ੍ਹਿਆਂ ਵਿਚ ਇੱਕ ਇੱਕ ਵਰਕਿੰਗ ਪ੍ਰਧਾਨ ਲਾਇਆ ਗਿਆ ਹੈ। ਫਾਜ਼ਿਲਕਾ ਅਤੇ ਪਠਾਨਕੋਟ ਵਿਚ ਪੁਰਾਣੇ ਪ੍ਰਧਾਨ ਹੀ ਬਰਕਰਾਰ ਰੱਖੇ ਗਏ ਹਨ। ਪੰਜਾਬ ਕਾਂਗਰਸ ਦੇ ਜ਼ਿਲ੍ਹਾ ਜਥੇਬੰਦਕ ਢਾਂਚੇ ਦੀ ਪੌਣੇ ਦੋ ਸਾਲਾਂ ਮਗਰੋਂ ਨਵੀਂ ਸੂਚੀ ਜਾਰੀ ਕੀਤੀ ਗਈ ਹੈ।
ਚੰਨੀ ਸਿਰਫ ਰਾਤ ਦੇ ਚੌਕੀਦਾਰ ਬਣ ਰਹਿ ਜਾਣਗੇ : ਕੈਪਟਨ ਅਮਰਿੰਦਰ
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਕਾਬਲੀਅਤ ਦੇ ਬਾਵਜੂਦ ਨਵਜੋਤ ਸਿੱਧੂ ਦੀ ਸਨਕ ਹੇਠਾਂ ਦਬਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਜਾਪਦਾ ਹੈ ਕਿ ਚੰਨੀ ਸਿਰਫ ਰਾਤ ਦੇ ਚੌਕੀਦਾਰ ਬਣ ਕੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਤਰਫੋਂ ਨਵਜੋਤ ਸਿੱਧੂ ਨੂੰ ਚੋਣ ਕਮੇਟੀ ਦਾ ਚੇਅਰਮੈਨ ਥਾਪ ਕੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਹੇਠਾਂ ਲਾਹ ਦਿੱਤਾ ਗਿਆ ਹੈ ਜੋ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਅਜਿਹੀ ਬੇਇੱਜ਼ਤੀ ਅਤੇ ਅਪਮਾਨ ਦਾ ਸਾਹਮਣਾ ਕਰਨ ਦੀ ਥਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਬਲੈਕਮੇਲਿੰਗ ਅੱਗੇ ਝੁਕ ਕੇ ਮੁੱਖ ਮੰਤਰੀ ਦੀ ਕਾਂਗਰਸ ਬੇਇੱਜ਼ਤੀ ਕਰ ਰਹੀ ਹੈ।

 

Check Also

ਜੱਸੀ ਖੰਗੂੜਾ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ

ਸਾਬਕਾ ਵਿਧਾਇਕ 2022 ’ਚ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ’ਚ ਹੋਏ ਸਨ ਸ਼ਾਮਲ ਲੁਧਿਆਣਾ/ਬਿਊਰੋ …