Breaking News
Home / ਸੰਪਾਦਕੀ / ਇਕੋ ਭਾਰਤ ‘ਚ ਅਮੀਰ ਤੇ ਗ਼ਰੀਬਾਂ ਲਈ ਦੋ ਮੁਲਕ!

ਇਕੋ ਭਾਰਤ ‘ਚ ਅਮੀਰ ਤੇ ਗ਼ਰੀਬਾਂ ਲਈ ਦੋ ਮੁਲਕ!

ਭਾਰਤ ‘ਚ ਪਿਛਲੇ ਤਿੰਨਦਹਾਕਿਆਂ ਤੋਂ ਆਰਥਿਕਅਸਮਾਨਤਾਲਗਾਤਾਰ ਵੱਧ ਰਹੀ ਹੈ। ‘ਔਕਸਫ਼ਾਮ ਇੰਡੀਆ’ਦੀ ਇਕ ਰਿਪੋਰਟ ਅਨੁਸਾਰ ਸਰਕਾਰਦੀਆਂ ਢਿੱਲ-ਮੱਠ ਵਾਲੀਆਂ ਨੀਤੀਆਂ ਕਾਰਨਭਾਰਤ ਦੇ ਕੇਵਲ 101 ਅਰਬਪਤੀਆਂ ਕੋਲਦੇਸ਼ਦੀ ਕੁੱਲ ਪੂੰਜੀ ਦਾ 15 ਫ਼ੀਸਦੀ ਹਿੱਸਾ ਹੈ। ਰਿਪੋਰਟ ਅਨੁਸਾਰ ਭਾਰਤ ‘ਚ ਧਨੀਵਿਅਕਤੀਆਂ ਕੋਲ ਦੌਲਤ ਦਾ ਇਕ ਵੱਡਾ ਹਿੱਸਾ ਹੈ ਜੋઠਕਿ ਇਨ੍ਹਾਂ ਦੇ ਪੂੰਜੀਵਾਦੀਆਂ ਨਾਲਸਬੰਧਾਂ ਅਤੇ ਵਿਰਾਸਤੀਰੂਪ ‘ਚ ਇਕੱਠਾ ਕੀਤਾ ਗਿਆ ਹੈ, ਜਦਕਿਹੇਠਲੇ ਪੱਧਰ ਦੇ ਲੋਕਹੋਰਗ਼ਰੀਬ ਹੋ ਰਹੇ ਹਨ।ઠ’ਔਕਸਫ਼ਾਮ ਇੰਡੀਆ ਦੇ ਸੀ.ਈ.ਓ. ਨਿਸ਼ਾਅਗਰਵਾਲ ਅਨੁਸਾਰ ਇਹ ਆਰਥਿਕਅਸਮਾਨਤਾਵਾਂ 1991 ‘ਚ ਉਦਾਰੀਕਰਨ ਦੇ ਦੌਰਾਨ ਅਪਨਾਏ ਗਏ ਸੁਧਾਰਾਂ ਦੇ ਪੈਕੇਜਦਾਨਤੀਜਾઠਹਨਅਤੇ ਬਾਅਦ ‘ਚ ਵੀ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਜਾਂਦੀਆਂ ਰਹੀਆਂ।
ਭਾਰਤ ‘ਚ ਸਿਖ਼ਰਾਂ ਦੀਆਰਥਿਕਨਾ-ਬਰਾਬਰੀ’ਤੇ ਵਿਅੰਗ ਕਰਦਿਆਂ ਅਕਸਰ ਆਖਿਆ ਜਾਂਦਾ ਹੈ ਕਿ ਇਕੋ ਭਾਰਤ ‘ਚ ਅਮੀਰ ਤੇ ਗ਼ਰੀਬਲੋਕਾਂ ਲਈ ਦੋ ਵੱਖਰੇ-ਵੱਖਰੇ ਮੁਲਕ ਹਨ, ਅਮੀਰਲਈਇੰਡੀਆਅਤੇ ਗ਼ਰੀਬਦਾਭਾਰਤਹੈ। ਸੱਚਮੁਚ ਜਿਸ ਤਰੀਕੇ ਨਾਲਭਾਰਤ ‘ਚ ਆਰਥਿਕਨਾ-ਬਰਾਬਰੀ ਵੱਧਦੀ ਜਾ ਰਹੀ ਹੈ ਅਤੇ ਪੂੰਜੀਵਾਦਦਾਪਾਸਾਰਾ ਵੱਧਦਾ ਜਾ ਰਿਹਾ ਹੈ, ਯਕੀਨਨ ਇਕ ਦੇਸ਼ਵਿਚ, ਅਮੀਰਅਤੇ ਗ਼ਰੀਬਲਈ ਦੋ ਵੱਖ-ਵੱਖ ਮੁਲਕ ਵੱਸ ਰਹੇ ਹਨ।ਭਾਰਤ ਦੇ ਇਕ ਫ਼ੀਸਦੀਲੋਕਾਂ ਕੋਲਦੇਸ਼ਦੀ 58 ਫ਼ੀਸਦੀ ਦੌਲਤ ਹੈ। ਇਨ੍ਹਾਂ ਵਿਚੋਂ 84 ਅਰਬਪਤੀ 248 ਅਰਬਡਾਲਰ ਪੂੰਜੀ ਸਾਂਭੀਬੈਠੇ ਹਨ। ਗ਼ਰੀਬ ਤੇ ਅਮੀਰਵਿਚਲਾਪਾੜਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ।ઠ
ਕੌਮਾਂਤਰੀ ਮਨੁੱਖੀ ਅਧਿਕਾਰਸੰਸਥਾਆਕਸਫੈਮਦੀ ਇਕ ਰਿਪੋਰਟ ਅਨੁਸਾਰ ਭਾਰਤਸਮੇਤ ਸਮੁੱਚੇ ਸੰਸਾਰ ਦੇ ਮੁਲਕਾਂ ‘ਚ ਗ਼ਰੀਬੀ-ਅਮੀਰੀਦਾਪਾੜਾ ਬਹੁਤ ਤੇਜ਼ੀ ਨਾਲ ਵੱਧ ਰਿਹਾਹੈ। ਇਸ ਰਿਪੋਰਟਅਨੁਸਾਰਦੁਨੀਆਦੀ ਅੱਧੀ ਦੌਲਤ ਸਿਰਫ਼ ਅੱਠ ਵਿਅਕਤੀਆਂ ਕੋਲ ਹੈ ਜਦੋਂਕਿ ਭਾਰਤ ਦੇ 57 ਵਿਅਕਤੀਆਂ ਕੋਲ 70 ਫ਼ੀਸਦੀਆਬਾਦੀ ਦੇ ਬਰਾਬਰ ਦੌਲਤ ਹੈ। ਦੁਨੀਆ ਦੇ ਇਨ੍ਹਾਂ ਅੱਠ ਅਮੀਰਾਂ ‘ਚੋਂ 6 ਅਮਰੀਕਾ ਦੇ, ਇਕ ਮੈਕਸੀਕੋ ਅਤੇ ਇਕ ਯੂਰਪੀਅਨ ਹੈ। ਰਿਪੋਰਟ ਇਹ ਵੀਸੰਕੇਤਦਿੰਦੀ ਹੈ ਕਿ ਜਿੱਥੇ ਦੁਨੀਆ ਦੇ ਸਭਅਮੀਰਅਮਰੀਕਾ ਤੇ ਯੂਰਪ ‘ਚ ਹਨ, ਉੱਥੇ ਸਭ ਤੋਂ ਵੱਧ ਗ਼ਰੀਬਏਸ਼ੀਆਅਤੇ ਅਫ਼ਰੀਕਾ ‘ਚ ਹਨ। ਇਹ ਤੱਥ ਹੋਰਵੀਹੈਰਾਨੀਜਨਕ ਹੈ ਕਿ ਆਕਸਫ਼ੈਮਦੀ ਇਕ ਰਿਪੋਰਟਅਨੁਸਾਰਦੁਨੀਆਦੀ ਅੱਧੀ ਦੌਲਤ 62 ਧਨਕੁਬੇਰਾਂ ਕੋਲ ਸੀ, ਪਰਸਾਲ ਦੇ ਅੰਦਰ-ਅੰਦਰਇਨ੍ਹਾਂ ਧਨਾਢਾਂ ਦੀਗਿਣਤੀਘਟ ਕੇ ਸਿਰਫ਼ ਅੱਠ ‘ਤੇ ਆ ਗਈ ਹੈ। ਇਸ ਦਾਮਤਲਬ ਇਹ ਹੈ ਕਿ ਅਮੀਰਹੋਰਅਤੇ ਗ਼ਰੀਬਹੋਰਗ਼ਰੀਬ ਹੁੰਦੇ ਜਾ ਰਹੇ ਹਨ। ਅਮੀਰਾਂ ਦੀ ਦੌਲਤ ਛਾਲਾਂ ਮਾਰ ਕੇ ਵੱਧ ਰਹੀ ਹੈ ਜਦੋਂਕਿ ਗ਼ਰੀਬਾਂ ਨੂੰ ਦਿਨ-ਬ-ਦਿਨ ਗੁਜ਼ਾਰਾਕਰਨਾਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਰਿਪੋਰਟਅਨੁਸਾਰਵੀਭਾਰਤ ‘ਚ ਆਰਥਿਕਪਾੜਾਦੁਨੀਆ ਦੇ ਹੋਰਮੁਲਕਾਂ ਦੇ ਮੁਕਾਬਲੇ ਬਹੁਤਜ਼ਿਆਦਾਅਤੇ ਤੇਜ਼ੀ ਨਾਲ ਵੱਧ ਰਿਹਾ ਹੈ। ਮੁਲਕਅੰਦਰ ਦੌਲਤ ਦੀ ਇਸ ਅਸਾਵੀਂ ਵੰਡਕਾਰਨ ਹੀ ਵੱਡੇ ਪੱਧਰ ‘ਤੇ ਗ਼ਰੀਬੀ, ਬੇਰੁਜ਼ਗਾਰੀਅਤੇ ਕੁਪੋਸ਼ਣਵਿਚਲਗਾਤਾਰ ਹੋ ਰਹੇ ਵਾਧੇ ਦੇ ਨਾਲ-ਨਾਲਆਮਲੋਕਾਂ ਲਈਸਿਹਤਅਤੇ ਸਿੱਖਿਆ ਸਹੂਲਤਾਂ ਸੁੰਗੜਦੀਆਂ ਜਾ ਰਹੀਆਂ ਹਨ। ‘ਕ੍ਰਾਈ’ (ਚਾਈਲਡਰਾਈਟਸਐਂਡ ਯੂ) ਦੀ ਇਕ ਰਿਪੋਰਟਅਨੁਸਾਰਪਿਛਲੇ ਇਕ ਦਹਾਕੇ ਤੋਂ ਭਾਰਤ ‘ਚ ਬਾਲਮਜ਼ਦੂਰੀ 2.2 ਫ਼ੀਸਦੀਦੀਦਰਨਾਲ ਘੱਟ ਰਹੀ ਹੈ, ਇਸ ਹਿਸਾਬਨਾਲઠਭਾਰਤ ‘ਚੋਂ ਬਾਲਮਜ਼ਦੂਰੀਖ਼ਤਮਕਰਨਲਈ ਇਕ ਸਦੀਦਾਸਮਾਂ ਲੱਗ ਜਾਵੇਗਾ।ઠਇਸ ਰਿਪੋਰਟ ‘ਚ ਇਕ ਹੋਰਖ਼ਤਰਨਾਕਪਹਿਲੂ ਨੂੰ ਉਜਾਗਰ ਕੀਤਾ ਗਿਆ ਹੈ। ‘ਕ੍ਰਾਈ’ਦੀਨੀਤੀ ਤੇ ਖੋਜ ਡਾਇਰੈਕਟਰਕੋਮਲ ਗਨੋਤਰਾ ਨੇ ਕਿਹਾ ਕਿ ਭਾਰਤ ਦੇ ਸ਼ਹਿਰਾਂ ‘ਚ ਬਾਲਮਜ਼ਦੂਰੀਰੋਕਣਲਈਮਜਬੂਤਢਾਂਚਾਹੋਣ ਦੇ ਬਾਵਜੂਦ ਇਹ ਅੰਕੜੇ ਚਿੰਤਾਦਾਵਿਸ਼ਾਹਨ।ਦਿਲਚਸਪ ਤੱਥ ਇਹ ਹੈ ਕਿ ਅੱਧੇ ਤੋਂ ਵੱਧ ਬਾਲਮਜ਼ਦੂਰਭਾਰਤ ਦੇ ਪੰਜਸੂਬਿਆਂ ਬਿਹਾਰ, ਉੱਤਰਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ਅਤੇ ਮਹਾਂਰਾਸ਼ਟਰ ‘ਚ ਹਨ।ઠઠਭਾਰਤ ‘ਚ ਇਸ ਸਮੇਂ 27 ਕਰੋੜਲੋਕ ਭੁੱਖਮਰੀ ਦਾਸ਼ਿਕਾਰਹਨ। ਭੁੱਖਮਰੀ ਦੇ ਸੂਚਕ ਅੰਕ ‘ਚ ਕੁੱਲ 118 ਦੇਸ਼ਾਂ ‘ਚੋਂ ਭਾਰਤਦਾਸਥਾਨ97ਵਾਂ ਹੈ। ਵਿਦੇਸ਼ਾਂ ‘ਚ ਪਏ ਕਾਲੇ ਧਨ ਨੂੰ ਜੇਕਰਵਾਪਸਲਿਆਂਦਾਜਾਵੇ ਤਾਂ ਭਾਰਤ ‘ਚੋਂ ਭੁੱਖਮਰੀ ਖ਼ਤਮਕੀਤੀ ਜਾ ਸਕਦੀ ਹੈ। ਮੱਧ ਵਰਗੀਲੋਕਾਂ ਦੀਗਿਣਤੀ 35 ਫੀਸਦੀ ਤੋਂ ਵੱਧ ਕੇ 60-65 ਫੀਸਦੀ ਤੱਕ ਪੁੱਜ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤਸਰਕਾਰਮੁਲਕਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾਸਿਹਤਸੇਵਾਵਾਂ ‘ਤੇ ਸਿਰਫ਼ ਇਕ ਫ਼ੀਸਦੀਅਤੇ ਸਿੱਖਿਆ ‘ਤੇ ਤਿੰਨਫ਼ੀਸਦੀ ਹੀ ਖ਼ਰਚਕਰਰਹੀ ਹੈ। ਸਰਕਾਰਦੀਆਂ ਗ਼ਲਤਨੀਤੀਆਂ ਕਾਰਨ ਹੀ ਭਾਰਤ ਦੇ 17 ਸੂਬਿਆਂ ‘ਚ ਕਿਸਾਨਪਰਿਵਾਰਾਂ ਦੀ ਔਸਤ ਆਮਦਨਸਿਰਫ਼ 1666 ਰੁਪਏ ਪ੍ਰਤੀਮਹੀਨਾ ਹੀ ਹੈ। ਜੇ ਇਨ੍ਹਾਂ ਵਿਚੋਂ ਵੱਡੇ ਕਿਸਾਨਾਂ ਨੂੰ ਕੱਢ ਦੇਈਏ ਤਾਂ ਇਹ ਆਮਦਨਹੋਰਵੀਘਟਜਾਵੇਗੀ। ਮੁਲਕ ‘ਚ 21 ਕਰੋੜਲੋਕ ਅਜਿਹੇ ਹਨਜਿਨ੍ਹਾਂ ਕੋਲ ਜ਼ਿੰਦਗੀਜਿਊਣਦਾ ਕੋਈ ਵੀਵਸੀਲਾਨਹੀਂ ਹੈ। ਪਿਛਲੇ 8 ਸਾਲਾਂ ਦੌਰਾਨ ਭਾਰਤਦੀਜੀ.ਡੀ.ਪੀ. 63.8 ਫ਼ੀਸਦੀਵਧੀ, ਪਰ ਔਸਤ ਤਨਖ਼ਾਹ ‘ਚ ਸਿਰਫ਼ 0.2 ਫ਼ੀਸਦੀਵਾਧਾ ਹੋਇਆ ਹੈ। ਇਸ ਵਾਧੇ ‘ਚੋਂ ਵੀ 30 ਫ਼ੀਸਦੀਵਾਧਾ ਤਾਂ ਉੱਚ ਦਰਜੇ ਦੇ ਪ੍ਰਬੰਧਕਾਂ ਦੀਆਂ ਤਨਖ਼ਾਹਾਂ ‘ਚ ਹੀ ਹੋਇਆ ਹੈ ਜਦੋਂਕਿ ਮਜ਼ਦੂਰਾਂ ਦੀਆਂ ਉਜਰਤਾਂ 30 ਫ਼ੀਸਦੀਘਟ ਗਈਆਂ ਹਨ। ਭਾਰਤਸਮੇਤ ਦੁਨੀਆ ‘ਚ ਦੌਲਤ ਦੀਅਸਾਵੀਂ ਵੰਡਕਾਰਨਅਮੀਰੀਅਤੇ ਗ਼ਰੀਬੀ ‘ਚ ਵੱਧ ਰਿਹਾਪਾੜਾ ਜਿੱਥੇ ਆਪਣੇ ਅੰਦਰਤੀਜੇ ਵਿਸ਼ਵ ਯੁੱਧ ਦੇ ਬੀਜਸਮੋਈਬੈਠਾਜਾਪਦਾ ਹੈ, ਉੱਥੇ ਭਾਰਤ ‘ਚ ਅੰਦਰੂਨੀਖਾਨਾਜੰਗੀ ਦੇ ਵੀਸੰਕੇਤ ਦੇ ਰਿਹਾ ਹੈ। ਦੁਨੀਆ ਦੇ ਵੱਖ-ਵੱਖ ਮੁਲਕਾਂ ਅਤੇ ਭਾਰਤ ਦੇ ਸਾਰੇ ਸੂਬਿਆਂ ‘ਚ ਪਿਛਲੇ ਸਾਲਾਂ ਦੌਰਾਨ ਵੱਧ ਰਹੀਅਰਾਜਕਤਾ ਇਸ ਆਰਥਿਕਅਸਮਾਨਤਾਦੀ ਹੀ ਦੇਣ ਹੈ।
ਉਪਰਲਿਆਂ ਤੇ ਹੇਠਲਿਆਂ ਦੀਆਮਦਨ ‘ਚ ਵੱਧ ਰਿਹਾਪਾੜਾਗ਼ਰੀਬਾਂ ਦੇ ਜੀਵਨ ਪੱਧਰ ‘ਚ ਹੋਰਅਣਸੁਖਾਵੀਆਂ ਹਾਲਤਾਂ ਪੈਦਾਕਰਨਦਾਕਾਰਨਬਣਰਿਹਾ ਹੈ। ਰੋਟੀ- ਰੋਜ਼ੀ ਦਾ ਜੁਗਾੜਨਾਹੋਣਕਾਰਨਗ਼ਰੀਬਲੋਕਮਾਨਸਿਕਤਣਾਅਦਾਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੇ ਚੰਗੀ ਜ਼ਿੰਦਗੀਜਿਊਣ ਦੇ ਸੁਪਨੇ ਖੇਰੂੰ-ਖੇਰੂੰ ਹੋ ਰਹੇ ਹਨ। ਪਹਿਲਾਂ ਅਜਿਹੇ ਸੁਪਨੇ ਹਾਕਮਾਂ ਨੇ ਗੱਦੀ ਹਥਿਆਉਣਲਈਉਨ੍ਹਾਂ ਨੂੰ ਵਿਖਾਏ ਹੁੰਦੇ ਹਨ, ਜੋ ਹੁਣ ਤੱਕ ਉਨ੍ਹਾਂ ਨੇ ਕਦੇ ਵੀਪੂਰੇ ਨਹੀਂ ਕੀਤੇ। ਹੁਣਹਾਲਾਤ ਇਹ ਬਣ ਗਏ ਹਨ ਕਿ ਭਾਰਤਦੀ ਦੌਲਤ, ਸਿਆਸਤ ਤੇ ਸਿਆਸੀ ਪਾਰਟੀਆਂ ਅਤੇ ਮੀਡੀਏ ਉਪਰ ਕੁਝ ਗਿਣੇ-ਚੁਣੇ ਪਰਿਵਾਰਾਂ ਤੇ ਧਨ-ਕੁਬੇਰਾਂ ਦੀਪਕੜਨਿਰੰਤਰਮਜ਼ਬੂਤ ਹੁੰਦੀ ਜਾ ਰਹੀ ਹੈ। ਮੁੱਠੀ ਭਰ ਦੌਲਤਮੰਦ ਲੋਕ, ਭਾਰਤਦਾਸਭ ਕੁਝ ਹਥਿਆ ਕੇ, ਆਪਣੇ ਹੀ ਢੰਗ ਨਾਲਦੇਸ਼ ਨੂੰ ਚਲਾਉਣ ਦੇ ਰਾਹਤੁਰੇ ਹੋਏ ਹਨ। ਇਹੋ ਜਿਹੀ ਹਾਲਤ ‘ਚ ਭਾਰਤਵਿਚੋਂ ਨਾਬਰਾਬਰੀਦਾਖ਼ਤਮਹੋਣਾਮਹਿਜ਼ ਇਕ ਸੁਪਨੇ ਵਾਂਗ ਜਾਪਣ ਲੱਗਾ ਹੈ।

Check Also

ਸ੍ਰੀਲੰਕਾ ਦੇ ਬਦਲ ਰਹੇ ਹਾਲਾਤ ਦਾ ਗੁਆਂਢੀ ਮੁਲਕਾਂ ‘ਤੇ ਅਸਰ

ਸ੍ਰੀਲੰਕਾ ਵਿਚ ਆਈ ਵੱਡੀ ਤਬਦੀਲੀ ਵਜੋਂ ਅਨੂਰਾ ਦੀਸਾਨਾਇਕੇ ਨੇ ਦੇਸ਼ ਦੇ ਨੌਵੇਂ ਰਾਸ਼ਟਰਪਤੀ ਵਜੋਂ ਸਹੁੰ …