18.3 C
Toronto
Friday, October 9, 2026
spot_img
Homeਭਾਰਤਪੰਜਾਬ ਦਾ ਬਿਆਸ ਸਟੇਸ਼ਨ ਸਭ ਤੋਂ ਸਾਫ

ਪੰਜਾਬ ਦਾ ਬਿਆਸ ਸਟੇਸ਼ਨ ਸਭ ਤੋਂ ਸਾਫ

ਪੰਜਾਬ ਦਾ ਬਿਆਸ ਸਟੇਸ਼ਨ ਸਭ ਤੋਂ ਸਾਫਬਿਹਾਰ ਦਾ ਮਧੂਬਨੀ ਰੇਲਵੇ ਸਟੇਸ਼ਨ ਗੰਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਵਿਚ ਪੰਜਾਬ ਦਾ ਬਿਆਸ ਰੇਲਵੇ ਸਟੇਸ਼ਨ ਸਭ ਤੋਂ ਜ਼ਿਆਦਾ ਸਾਫ ਹੈ। ਦੂਸਰੇ ਨੰਬਰ ‘ਤੇ ਗੁਜਰਾਤ ਦਾ ਗਾਂਧੀਨਗਰ ਸਟੇਸ਼ਨ ਹੈ। ਸਭ ਤੋਂ ਗੰਦੇ ਸਟੇਸ਼ਨ ਵਿਚ ਬਿਹਾਰ ਦਾ ਮਧੂਬਨੀ ਪਹਿਲੇ ਨੰਬਰ ‘ਤੇ ਹੈ। ਇਹ ਖੁਲਾਸਾ ਰੇਲ ਮੰਤਰਾਲੇ ਦੇ ਇਕ ਸਰਵੇਖਣ ਵਿਚ ਹੋਇਆ ਹੈ। ਇਸ ਸਰਵੇ ਵਿਚ ਰੇਲਵੇ ਸਟੇਸ਼ਨਾਂ ‘ਤੇ ਸਾਫ ਸਫਾਈ ਦੀ ਕਮੀ ਵੀ ਯਾਤਰੀਆਂ ਦੀ ਸਭ ਤੋਂ ਵੱਡੀ ਚਿੰਤਾ ਦੇ ਰੂਪ ਵਿਚ ਸਾਹਮਣੇ ਆਈ ਹੈ। ਸਰਵੇਖਣ ਦੀ ਰਿਪੋਰਟ ਮੰਗਲਵਾਰ ਨੂੰ ਰੇਲ ਮੰਤਰਾਲੇ ਨੇ ਜਾਰੀ ਕੀਤੀ ਹੈ। ਇਸ ਵਿਚ ਟਾਪ 10 ਸਟੇਸ਼ਨਾਂ ਵਿਚ ਪੰਜ ਗੁਜਰਾਤ ਦੇ ਹਨ। ਜਦਕਿ ਟਾਪ ਪੰਜ ਖਰਾਬ ਸਟੇਸ਼ਨਾਂ ਵਿਚ ਬਿਹਾਰ ਦੇ ਪੰਜ ਸਟੇਸ਼ਨ ਹਨ।

RELATED ARTICLES

POPULAR POSTS