Breaking News
Home / ਭਾਰਤ / ਕ੍ਰਿਸ਼ਨਾ ਨਦੀ ‘ਚ ਕਿਸ਼ਤੀ ਨੂੰ ਹਾਦਸਾ

ਕ੍ਰਿਸ਼ਨਾ ਨਦੀ ‘ਚ ਕਿਸ਼ਤੀ ਨੂੰ ਹਾਦਸਾ

16 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ : ਕ੍ਰਿਸ਼ਨਾ ਨਦੀ ‘ਚ ਕਿਸ਼ਤੀ ਦੇ ਡੁੱਬਣ ਨਾਲ 16 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਮਰੱਥਾ ਤੋਂ ਵੱਧ ਵਿਅਕਤੀਆਂ ਦੇ ਬਿਠਾਉਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਇਸ ਕਿਸ਼ਤੀ ਵਿਚ 38 ਵਿਅਕਤੀ ਸਵਾਰ ਸਨ। ਇਹ ਹਾਦਸਾ ਕੱਲ੍ਹ ਸ਼ਾਮ ਵੇਲੇ ਵਿਜੇਵਾੜਾ ਦੇ ਨੇੜੇ ਕ੍ਰਿਸ਼ਨਾ ਨਦੀ ਵਿਚ ਵਾਪਰਿਆ। ਮਰਨ ਵਾਲਿਆਂ ਵਿਚ 6 ਮਹਿਲਾਵਾਂ ਅਤੇ ਚਾਰ ਬੱਚੇ ਵੀ ਸ਼ਾਮਲ ਹਨ। ਇਸ ਦੁਖਦਾਈ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਵੀ ਐਲਾਨ ਗਿਆ।

 

Check Also

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਵੱਡਾ ਐਲਾਨ

ਕਿਹਾ – ਖੇਤੀ ਕਾਨੂੰਨਾਂ ਦੇ ਵਿਰੋਧ ਵਿਚ 50 ਰੁਪਏ ਲੀਟਰ ਵਿਕਣ ਵਾਲਾ ਦੁੱਧ ਹੁਣ 100 …