Breaking News
Home / ਖੇਡਾਂ / ਭਾਰਤ 71 ਸਾਲਾਂ ‘ਚ ਆਸਟਰੇਲੀਆ ਵਿਚ ਕ੍ਰਿਕਟ ਟੈਸਟ ਲੜੀ ਜਿੱਤਣ ਵਾਲਾ ਪਹਿਲਾ ਏਸ਼ੀਆਈ ਦੇਸ਼ ਬਣਿਆ

ਭਾਰਤ 71 ਸਾਲਾਂ ‘ਚ ਆਸਟਰੇਲੀਆ ਵਿਚ ਕ੍ਰਿਕਟ ਟੈਸਟ ਲੜੀ ਜਿੱਤਣ ਵਾਲਾ ਪਹਿਲਾ ਏਸ਼ੀਆਈ ਦੇਸ਼ ਬਣਿਆ

ਭਾਰਤ ਨੇ 1947-48 ਵਿਚ ਆਸਟਰੇਲੀਆ ‘ਚ ਖੇਡੀ ਸੀ ਪਹਿਲੀ ਟੈਸਟ ਲੜੀ
ਸਿਡਨੀ/ਬਿਊਰੋ ਨਿਊਜ਼
ਭਾਰਤ 71 ਸਾਲਾਂ ਵਿਚ ਆਸਟਰੇਲੀਆ ਵਿਚ ਕ੍ਰਿਕਟ ਟੈਸਟ ਲੜੀ ਜਿੱਤਣ ਵਾਲਾ ਪਹਿਲਾ ਏਸ਼ੀਆਈ ਦੇਸ਼ ਬਣ ਗਿਆ। ਚਾਰ ਮੈਚਾਂ ਦੀ ਲੜੀ ਦਾ ਆਖਰੀ ਟੈਸਟ ਮੈਚ ਮੀਂਹ ਕਾਰਨ ਡਰਾਅ ਹੋ ਗਿਆ। ਇਸਦੇ ਨਾਲ ਹੀ ਭਾਰਤ ਨੇ ਇਹ ਲੜੀ 2-1 ਨਾਲ ਜਿੱਤ ਲਈ। ਭਾਰਤ ਤੋਂ ਪਹਿਲਾਂ ਆਸਟਰੇਲੀਆ ਵਿਚ ਵੈਸਟ ਇੰਡੀਜ਼, ਦੱਖਣੀ ਅਫਰੀਕਾ, ਇੰਗਲੈਂਡ ਅਤੇ ਨਿਊਜ਼ੀਲੈਂਡ ਹੀ ਟੈਸਟ ਲੜੀ ਜਿੱਤ ਸਕੇ ਸਨ। ਭਾਰਤ ਨੇ 1947 – 48 ਵਿਚ ਆਸਟਰੇਲੀਆ ਵਿਚ ਪਹਿਲੀ ਟੈਸਟ ਲੜੀ ਖੇਡੀ ਸੀ। ਜ਼ਿਕਰਯੋਗ ਹੈ ਕਿ ਭਾਰਤ ਨੂੰ ਜਿੱਥੇ ਦੋ ਸਾਲ ਬਾਅਦ ਟੈਸਟ ਲੜੀ ਵਿਚ ਜਿੱਤ ਹਾਸਲ ਹੋਈ ਹੈ, ਉਥੇ ਟੈਸਟ ਕ੍ਰਿਕਟ ਵਿਚ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤ ਨੇ ਵਿਦੇਸ਼ ਵਿਚ ਚੌਥੀ ਅਤੇ ਕੁੱਲ 11ਵੀਂ ਲੜੀ ਜਿੱਤੀ ਹੈ। ਇਸਦੇ ਨਾਲ ਹੀ ਵਿਰਾਟ ਕੋਹਲੀ ਆਸਟਰੇਲੀਆ ਵਿਚ ਟੈਸਟ ਲੜੀ ਜਿੱਤਣ ਵਾਲੇ ਪਹਿਲੇ ਭਾਰਤੀ ਤੇ ਏਸ਼ੀਆਈ ਕਪਤਾਨ ਬਣ ਗਏ ਹਨ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …