18.2 C
Toronto
Thursday, September 10, 2026
spot_img
Homeਭਾਰਤਭਾਜਪਾ ਵਿਧਾਇਕ ਰਾਜੇਸ਼ ਪਾਟਨੇਕਰ ਗੋਆ ਵਿਧਾਨ ਸਭਾ ਦੇ ਨਵੇਂ ਸਪੀਕਰ ਚੁਣੇ ਗਏ

ਭਾਜਪਾ ਵਿਧਾਇਕ ਰਾਜੇਸ਼ ਪਾਟਨੇਕਰ ਗੋਆ ਵਿਧਾਨ ਸਭਾ ਦੇ ਨਵੇਂ ਸਪੀਕਰ ਚੁਣੇ ਗਏ

ਭਾਜਪਾ ਵਿਧਾਇਕ ਰਾਜੇਸ਼ ਪਾਟਨੇਕਰ ਗੋਆ ਵਿਧਾਨ ਸਭਾ ਦੇ ਨਵੇਂ ਸਪੀਕਰ ਚੁਣੇ ਗਏਪਣਜੀ— ਭਾਜਪਾ ਵਿਧਾਇਕ ਰਾਜੇਸ਼ ਪਾਟਨੇਕਰ ਨੂੰ ਮੰਗਲਵਾਰ ਨੂੰ ਗੋਆ ਵਿਧਾਨ ਸਭਾ ਦਾ ਨਵਾਂ ਸਪੀਕਰ ਚੁਣਿਆ ਗਿਆ। ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਪਾਟਨੇਕਰ ਨੇ ਕਾਂਗਰਸ ਦੇ ਆਪਣੇ ਮੁਕਾਬਲੇਬਾਜ਼ ਪ੍ਰਤਾਪ ਸਿੰਘ ਰਾਣੇ ਨੂੰ 6 ਵੋਟਾਂ ਨਾਲ ਹਰਾਇਆ ਹੈ। ਪ੍ਰਮੋਦ ਸਾਵੰਤ ਨੇ ਮੁੱਖ ਮੰਤਰੀ ਬਣਨ ਲਈ ਵਿਧਾਨ ਸਭਾ ਸਪੀਕਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ।
ਇਸ ਸਾਲ ਮਾਰਚ ‘ਚ ਮਨੋਹਰ ਪਾਰੀਕਰ ਦੇ ਦਿਹਾਂਤ ਤੋਂ ਬਾਅਦ ਸਾਵੰਤ ਨੂੰ ਰਾਜ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ। ਗੋਆ ਦੀ ਰਾਜਪਾਲ ਮ੍ਰਿਦੁਲਾ ਸਿਨਹਾ ਨੇ ਨਵੇਂ ਸਪੀਕਰ ਦੀ ਚੋਣ ਕਰਨ ਲਈ ਗੋਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ। ਪਾਟਨੇਕਰ ਨੇ ਰਾਜਗ ਦੇ ਉਮੀਦਵਾਰ ਦੇ ਤੌਰ ‘ਤੇ 40 ਮੈਂਬਰੀ ਸਦਨ ‘ਚ 22 ਵੋਟ ਹਾਸਲ ਕੀਤੇ, ਜਦੋਂ ਕਿ ਰਾਣੇ ਨੂੰ 16 ਵੋਟ ਮਿਲੇ।

RELATED ARTICLES
POPULAR POSTS