-7.8 C
Toronto
Friday, January 2, 2026
spot_img
Homeਭਾਰਤਹਰਜੀਤ ਮਸੀਹ ਵੱਲੋਂ 39 ਭਾਰਤੀਆਂ ਦੇ ਜ਼ਿੰਦਾ ਨਾ ਹੋਣ ਦਾ ਮੁੜ ਦਾਅਵਾ

ਹਰਜੀਤ ਮਸੀਹ ਵੱਲੋਂ 39 ਭਾਰਤੀਆਂ ਦੇ ਜ਼ਿੰਦਾ ਨਾ ਹੋਣ ਦਾ ਮੁੜ ਦਾਅਵਾ

ਬਟਾਲਾ : ਇਰਾਕ ਵਿਚੋਂ ਬਚ ਕੇ ਆਏ ਹਰਜੀਤ ਮਸੀਹ ਨੇ ਮੁੜ ਦਾਅਵਾ ਕੀਤਾ ਹੈ ਕਿ ਇਸਲਾਮਿਕ ਸਟੇਟ ਨੇ 39 ਭਾਰਤੀਆਂ ਨੂੰ ਉਸ ਦੀਆਂ ਅੱਖਾਂ ਸਾਹਮਣੇ ਖਤਮ ਕਰ ਦਿੱਤਾ ਸੀ। ਉਸ ਨੇ ਭਾਰਤ ਸਰਕਾਰ ‘ਤੇ ਦੋਸ਼ ਲਾਇਆ ਕਿ ਉਸ ਨੂੰ ‘ਸੱਚ’ ਬੋਲਣ ਦੀ ਸਜ਼ਾ ਦਿੱਤੀ ਗਈ ਹੈ। ਉਸ ‘ਤੇ ਝੂਠਾ ਕੇਸ ਦਰਜ ਕਰ ਕੇ ਜਿੱਥੇ ਪੰਜ ਮਹੀਨੇ ਜੇਲ੍ਹ ਵਿਚ ਰੱਖਿਆ, ਉਥੇ ਤਸ਼ੱਦਦ ਵੀ ਕੀਤਾ। ਹਰਜੀਤ ਮਸੀਹ ਅੱਜ-ਕੱਲ੍ਹ ਜ਼ਮਾਨਤ ‘ਤੇ ਆਇਆ ਹੋਇਆ ਹੈ। ਉਧਰ, ਇਰਾਕ ਦੇ ਵਿਦੇਸ਼ ਮੰਤਰੀ ਵੱਲੋਂ 39 ਭਾਰਤੀਆਂ ਦੇ ਜ਼ਿੰਦਾ ਹੋਣ ਬਾਰੇ ਕੋਈ ਜਾਣਕਾਰੀ ਨਾ ਹੋਣ ਦੇ ਬਿਆਨ ਨੇ ਸਬੰਧਤ ਪੰਜਾਬੀ ਪਰਿਵਾਰਾਂ ਨੂੂੰ ਚਿੰਤਾ ਵਿੱਚ ਪਾ ਦਿੱਤਾ ਹੈ। ਬਟਾਲਾ ਨੇੜਲੇ ਪਿੰਡ ਕਾਲਾ ਅਫ਼ਗਾਨਾ ਦੇ ਰਹਿਣ ਵਾਲੇ ਹਰਜੀਤ ਮਸੀਹ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਵੀ ਆਪਣੇ ਬਿਆਨਾਂ ‘ਤੇ ਕਾਇਮ ਹੈ। ਮਸੀਹ ਨੇ ਕਿਹਾ ਕਿ ਉਸ ਨੂੰ ‘ਸੱਚ’ ਬੋਲਣ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ। ਉਸ ਨੇ ਦਾਅਵਾ ਕੀਤਾ ਕਿ ਇਸਲਾਮਿਕ ਸਟੇਟ ਦੇ ਜਹਾਦੀਆਂ ਨੇ ਉਸ ਦੀਆਂ ਅੱਖਾਂ ਸਾਹਮਣੇ ਸਾਰੇ ਭਾਰਤੀਆਂ ਨੂੰ ਖਤਮ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਉਹ ਜਦੋਂ ਇਰਾਕ ਤੋਂ ਭਾਰਤ ਆਇਆ ਤਾਂ ਉਸ ਨੂੰ ਸਾਲ ਭਰ ਦਿੱਲੀ, ਗੁੜਗਾਉਂ ਤੇ ਨੋਇਡਾ ਵਿੱਚ ਰੱਖਿਆ ਗਿਆ। ਉਸ ਸਮੇਂ ਵੱਖ ਵੱਖ ਏਜੰਸੀਆਂ ਨੇ ਉਸ ਕੋਲੋਂ ਪੁੱਛ-ਪੜਤਾਲ ਕੀਤੀ ਤੇ ਉਸ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ।

RELATED ARTICLES
POPULAR POSTS