ਕਿਸਾਨਾਂ ਨੇ ਰੱਖੀਆਂ ਤਿੰਨਾਂ ਮੰਗਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਕੋਲ ਤਿੰਨ ਮੰਗਾਂ ਰੱਖੀਆਂ ਹਨ। ਇਨ੍ਹਾਂ ਵਿਚੋਂ ਪਹਿਲੀ ਮੰਗ ਇਹ ਹੈ ਕਿ ਕਿਸਾਨਾਂ ਨੂੰ ਦਿੱਲੀ ਆਉਣ ਲਈ ਸੁਰੱਖਿਅਤ ਰਾਹ ਦਿੱਤਾ ਜਾਵੇ। ਦੂਜੀ ਮੰਗ ਇਹ ਸੀ ਕਿ ਰਾਮਲੀਲਾ ਮੈਦਾਨ ਵਰਗੀ ਥਾਂ ਮੁਹੱਈਆ ਕਰਾਈ ਜਾਵੇ, ਜਿੱਥੇ ਕਿ ਆਸਾਨੀ ਨਾਲ ਗੱਲਬਾਤ ਕੀਤੀ ਜਾ ਸਕੇ। ਉੱਥੇ ਹੀ ਕਿਸਾਨਾਂ ਨੇ ਤੀਜੀ ਮੰਗ ਇਹ ਰੱਖੀ ਹੈ ਕਿ ਭਾਰਤੀ ਅਤੇ ਖੇਤਰੀ ਪੱਧਰ ਦੇ ਕਿਸਾਨ ਆਗੂਆਂ ਨਾਲ ਕਿਸੇ ਵੀ ਸੀਨੀਅਰ ਮੰਤਰੀ ਵਲੋਂ ਗੱਲਬਾਤ ਕੀਤੀ ਜਾਵੇ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …