ਨਵੀਂ ਦਿੱਲੀ : ਦਿੱਲੀ ‘ਚ ਆਬਕਾਰੀ ਨੀਤੀ ਘੁਟਾਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਪਣੇ ਪੂਰਕ (ਸਪਲੀਮੈਂਟਰੀ) ਆਰੋਪ ਪੱਤਰ ‘ਚ ਕਈ ਵੱਡੀਆਂ ਗੱਲਾਂ ਕਹੀਆਂ ਹਨ। ਈ.ਡੀ. ਨੇ ਆਰੋਪ ਲਾਇਆ ਹੈ ਕਿ ਆਮ ਆਦਮੀ ਪਾਰਟੀ ਨੇ ਦੱਖਣੀ ਸਮੂਹ ਦੀ ਲਿਕਰ ਲਾਬੀ ਤੋਂ 100 ਕਰੋੜ ਰੁਪਏ ਦੀ ਰਿਸ਼ਵਤ ਲਈ ਤੇ ਇਸ ਦਾ ਇਸਤੇਮਾਲ ਸਾਲ 2022 ‘ਚ ਹੋਈਆਂ ਗੋਆ ਵਿਧਾਨ ਸਭਾ ਦੀਆਂ ਚੋਣਾਂ ‘ਚ ਪ੍ਰਚਾਰ ਲਈ ਕੀਤਾ ਗਿਆ। ਦਿੱਲੀ ਦੀ ਇਕ ਅਦਾਲਤ ਨੇ ਇਸ ਆਰੋਪ ਪੱਤਰ ‘ਤੇ ਨੋਟਿਸ ਲਿਆ ਹੈ। ਦੋਸ਼ ਪੱਤਰ ‘ਚ ਕਿਹਾ ਗਿਆ ਹੈ ਕਿ ਜਾਂਚ ‘ਚ ਪਾਇਆ ਗਿਆ ਕਿ 30 ਕਰੋੜ ਰੁਪਏ ਹਵਾਲਾ ਨੈੱਟਵਰਕ ਜ਼ਰੀਏ ਟਰਾਂਸਫਰ ਕੀਤੇ ਗਏ ਸਨ। ਇਹ ਪੈਸੇ ਗੋਆ ‘ਚ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਲਈ ਵਰਤੇ ਗਏ ਸਨ।