Breaking News
Home / ਪੰਜਾਬ / ਹਰ ਸਾਲ ਅਕਤੂਬਰ ਤੋਂ ਮਾਰਚ ਤੱਕ ਵਿਦੇਸ਼ੀ ਪੰਛੀ ਆਉਂਦੇ ਹਨ ਫਿਰ ਵਾਪਸ ਜਾਂਦੇ ਹਨ

ਹਰ ਸਾਲ ਅਕਤੂਬਰ ਤੋਂ ਮਾਰਚ ਤੱਕ ਵਿਦੇਸ਼ੀ ਪੰਛੀ ਆਉਂਦੇ ਹਨ ਫਿਰ ਵਾਪਸ ਜਾਂਦੇ ਹਨ

ਸਾਰਸ ਗ੍ਰੇਨ ਜੋੜੇ ਨੂੰ ਪਸੰਦ ਆਈ ਕੇਸ਼ੋਪੁਰ ਮਿਆਣੀ ਛੰਬ, ਦੋ ਸਾਲਾਂ ਤੋਂ ਸਾਇਬੇਰੀਆ ਵਾਪਸ ਨਹੀਂ ਪਰਤਿਆ ਇਹ ਪੰਛੀਆਂ ਦਾ ਜੋੜਾ
ਇਕ ਦੀ ਮੌਤ ‘ਤੇ ਦੂਜਾ ਵਿਯੋਗ ਵਿਚ ਦੇ ਦਿੰਦਾ ਹੈ ਜਾਨ
ਗੁਰਦਾਸਪੁਰ : ਕੇਸ਼ੋਪੁਰ ਮਿਆਣੀ ਛੰਬ ‘ਤੇ ਪੂਰੀ ਦੁਨੀਆ ਵਿਚੋਂ ਹਰ ਸਾਲ ਅਕਤੂਬਰ ਮਹੀਨੇ ਤੋਂ ਲੈ ਕੇ ਮਾਰਚ ਮਹੀਨੇ ਤੱਕ ਵਿਦੇਸ਼ੀ ਪੰਛੀ ਆਉਂਦੇ ਹਨ।
ਇਨ੍ਹਾਂ ਵਿਦੇਸ਼ੀ ਪੰਛੀਆਂ ਵਿਚ ਇਕ ਪੰਛੀ ਹੈ, ਸਾਰਸ ਗ੍ਰੇਨ। ਜੋ ਕਿ ਸਾਇਬੇਰੀਆ ਦੇਸ਼ ਤੋਂ ਆਉਂਦਾ ਹੈ। ਇਹ ਸਾਰੇ ਪੰਛੀ ਠੰਡੇ ਦੇਸ਼ਾਂ ਤੋਂ ਆਉਂਦੇ ਹਨ ਅਤੇ ਜਿਸ ਤਰ੍ਹਾਂ ਹੀ ਇੱਥੇ ਗਰਮੀ ਵਧਣ ਲੱਗਦੀ ਹੈ, ਤਾਂ ਪੰਛੀ ਵਾਪਸ ਪਰਤ ਜਾਂਦੇ ਹਨ। ਪਰ ਪਿਛਲੇ ਦੋ-ਤਿੰਨ ਸਾਲਾਂ ਤੋਂ ਦੇਖਣ ਵਿਚ ਆਇਆ ਹੈ ਕਿ ਸਾਰਸ ਗ੍ਰੇਨ ਪੰਛੀਆਂ ਦਾ ਇਕ ਜੋੜਾ ਕੇਸ਼ੋਪੁਰ ਛੰਬ ਵਿਚ ਹੀ ਰਹਿ ਰਿਹਾ ਹੈ ਅਤੇ ਉਸ ਨੇ ਆਪਣੇ ਆਪ ਨੂੰ ਇਥੋਂ ਦੇ ਵਾਤਾਵਰਣ ਦੇ ਹਿਸਾਬ ਨਾਲ ਢਾਲ ਲਿਆ ਹੈ।
ਇਸ ਦੌਰਾਨ ਇਸ ਜੋੜੇ ਨੇ ਬ੍ਰੀਡਿੰਗ ਵੀ ਕੀਤੀ ਹੈ ਅਤੇ ਉਨ੍ਹਾਂ ਦਾ ਇਕ ਬੱਚਾ ਵੀ ਹੈ। ਹਰ ਸਾਲ ਇੱਥੇ 20 ਹਜ਼ਾਰ ਤੋਂ ਜ਼ਿਆਦਾ ਵਿਦੇਸ਼ੀ ਪੰਛੀ ਆਉਂਦੇ ਹਨ। ਇਹ ਪੰਛੀ ਹਮੇਸ਼ਾ ਇਕ ਹੀ ਜੀਵਨ ਸਾਥੀ ਦੇ ਨਾਲ ਰਹਿੰਦੇ ਹਨ ਅਤੇ ਜੇਕਰ ਇਨ੍ਹਾਂ ਵਿਚੋਂ ਇਕ ਪੰਛੀ ਦੀ ਮੌਤ ਹੋ ਜਾਏ ਤਾਂ ਦੂਜਾ ਵੀ ਉਸਦੇ ਵਿਯੋਗ ਵਿਚ ਦਮ ਤੋੜ ਦਿੰਦਾ ਹੈ।
ਸਭ ਤੋਂ ਲੰਬੀ ਉਡਾਨ ਭਰਨ ਵਾਲਾ ਪੰਛੀ ਹੈ ਸਾਰਸ ਗ੍ਰੇਨ
ਕੇਸ਼ੋਪੁਰ ਛੰਬ ਕਮਿਊਨਿਟੀ ਰਿਜ਼ਰਵ ਸੈਂਟਰ ਦੇ ਇੰਚਾਰਜ ਸੁਖਦੇਵ ਰਾਜ ਨੇ ਦੱਸਿਆ ਕਿ ਸਾਰਸ ਗ੍ਰੇਨ ਪੰਛੀ ਸਾਇਬੇਰੀਆ ਦਾ ਹੈ ਅਤੇ ਹਰ ਸਾਲ ਸੈਂਕੜਿਆਂ ਦੀ ਤਾਦਾਦ ਵਿਚ ਇੱਥੇ ਆਉਂਦੇ ਹਨ। ਛੰਬ ਦੇ ਕਰਮਚਾਰੀਆਂ ਦੇ ਅਨੁਸਾਰ ਜਦ ਵੀ ਮੌਸਮ ਠੰਡਾ ਹੁੰਦਾ ਹੈ ਤਾਂ ਅਜੀਬ ਜਿਹਾ ਪੰਛੀ ਦਿਖਾਈ ਦਿੰਦਾ ਹੈ। ਜਦ ਪਤਾ ਕੀਤਾ ਤਾਂ ਇਹ ਪੰਛੀ ਸਾਰਸ ਗ੍ਰੇਨ ਨਿਕਲਿਆ। ਇਹ ਪੰਛੀ ਦੁਨੀਆ ਦਾ ਸਭ ਤੋਂ ਲੰਬੀ ਉਡਾਨ ਭਰਨ ਵਾਲਾ ਪੰਛੀ ਹੈ।
ਗੁਰਦਾਸਪੁਰ ਵਿਚ 850 ਏਕੜ ‘ਚ ਫੈਲਿਆ ਹੈ ਨੈਚੁਰਲ ਵੇਟਲੈਂਡ
ਇੰਚਾਰਜ ਸੁਖਦੇਵ ਰਾਜ ਨੇ ਦੱਸਿਆ ਕਿ ਅੱਜ ਤੱਕ ਕਿਤੇ ਨਹੀਂ ਸੁਣਿਆ ਕਿ ਕਿਸੇ ਵੇਟਲੈਂਡ ਵਿਚ ਕਿਸੇ ਵਿਦੇਸ਼ੀ ਪੰਛੀ ਨੇ ਆਪਣਾ ਘਰ ਬਣਾਇਆ ਹੋਵੇ। ਇਹ ਦੁਨੀਆ ਦਾ ਪਹਿਲਾ ਮਾਮਲਾ ਹੈ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੇਸ਼ੋਪੁਰ ਛੰਬ ਕਮਿਊਨਿਟੀ ਰਿਜ਼ਰਵ ਸੈਂਟਰ ਭਾਰਤ ਦੀ ਪਹਿਲੀ ਕਮਿਊਨਿੀ ਹੈ, ਜਿੱਥੇ ਚਾਰ ਪਿੰਡਾਂ ਦੀ 850 ਏਕੜ ਜ਼ਮੀਨ ਵਿਚ ਨੈਚੁਰਲ ਵੇਟਲੈਂਡ ਹੈ। ਜਦਕਿ ਬਾਕੀ ਜਿੰਨੀ ਵੀ ਵੇਟਲੈਂਡ ਹੈ, ਉਹ ਨੈਚੁਰਲ ਨਹੀਂ ਹੈ। ਕੇਸ਼ੋਪੁਰ ਛੰਬ ਵਿਚ ਪੰਛੀਆਂ ਨੂੰ ਕੁਦਰਤੀ ਫੀਡ ਮਿਲਦੀ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਖੁਦ ਨੂੰ ਇੱਥੇ ਮਹਿਫੂਜ਼ ਸਮਝਦੇ ਹਨ।

 

Check Also

ਗੁਰਦਾਸ ਮਾਨ ਨੇ ਸਿੱਖ ਜਥੇਬੰਦੀਆਂ ਕੋਲੋਂ ਮੰਗੀ ਮੁਆਫੀ

  ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਏ ਸਨ ਗੁਰਦਾਸ ਮਾਨ ਜਲੰਧਰ : …