10.6 C
Toronto
Saturday, October 18, 2025
spot_img
Homeਦੁਨੀਆਨਿਊਜਰਸੀ ਦੇ ਸਿੱਖ ਮੇਅਰ ਨੂੰ ਜਾਨੋਂ ਮਾਰਨ ਦੀ ਧਮਕੀ

ਨਿਊਜਰਸੀ ਦੇ ਸਿੱਖ ਮੇਅਰ ਨੂੰ ਜਾਨੋਂ ਮਾਰਨ ਦੀ ਧਮਕੀ

ਹਿਊਸਟਨ/ਬਿਊਰੋ ਨਿਊਜ਼
ਨਿਊਜਰਸੀ ਦੀ ਹੋਬੋਕਨ ਸਿਟੀ ਦੇ ਪਹਿਲੇ ਸਿੱਖ ਮੇਅਰ ਰਵਿੰਦਰ ਭੱਲਾ ਨੇ ਆਖਿਆ ਕਿ ਹਾਲ ਹੀ ਵਿੱਚ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ઠਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਸਿਟੀ ਹਾਲ ਦੀ ਸੁਰੱਖਿਆ ਖ਼ਤਰੇ ਵਿੱਚ ਪੈਣ ਦੀ ਘਟਨਾ ਵਾਪਰਨ ਤੋਂ ਬਾਅਦ ਜਾਰੀ ਕੀਤੇ ਗਏ ਇਕ ਬਿਆਨ ਵਿੱਚ ਭੱਲਾ ਨੇ ਕਿਹਾ ਕਿ ਸ਼ਹਿਰ ਦਾ ਪ੍ਰਸ਼ਾਸਨ ਸਿਟੀ ਹਾਲ ਦੀ ਸੁਰੱਖਿਆ ਵਿੱਚ ਸੁਧਾਰ ਲਿਆਉਣ ਲਈ ਐਫਬੀਆਈ ਦੀ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਭੱਲਾ ਨੇ ਧਮਕੀਆਂ ਦੇ ਵੇਰਵੇ ਤਾਂ ਨਾ ਦਿੱਤੇ ਪਰ ਇੰਨਾ ਕਿਹਾ ”ਇਹ ਘਟਨਾ ਤੇ ਇਸ ਦੇ ਨਾਲ ਹੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਮੰਦੇ ਭਾਗੀਂ ਇਹ ਚੇਤਾ ਕਰਾਉਂਦੀਆਂ ਹਨ ਕਿ ਸਾਨੂੰ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ। ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਨੇ ਸਿਟੀ ਹਾਲ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਅਤੇ ਅਸੀਂ ਭਵਨ ਵਿਚਲੇ ਸਾਰੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਭੌਤਿਕ ਤੇ ਹੋਰਨਾਂ ਤਬਦੀਲੀਆਂ ਦੀਆਂ ਸਿਫਾਰਸ਼ਾਂ ‘ਤੇ ਕੰਮ ਕਰ ਰਹੇ ਹਾਂ।”
ਘਟਨਾ ਸਮੇਂ ਭੱਲਾ ਦਫ਼ਤਰ ਵਿੱਚ ਮੌਜੂਦ ਨਹੀਂ ਸਨ। ਉਨ੍ਹਾਂ ਦੇ ਡਿਪਟੀ ਚੀਫ਼ ਆਫ ਸਟਾਫ ਜੇਸਨ ਫ੍ਰੀਮੈਨ ਦਾ ਖਿਆਲ ਹੈ ਕਿ ਇਕ ਆਦਮੀ ਨੇ ਕੋਈ ਸ਼ੈਅ ਵਾਲਾ ਲਿਫ਼ਾਫਾ ਪ੍ਰਸ਼ਾਸਕੀ ਸਹਾਇਕ ਵੱਲ ਸੁੱਟ ਦਿੱਤਾ ਸੀ।ਹੋਬੋਕਨ ਦੇ ਪੁਲਿਸ ਮੁਖੀ ਕੈਨੇਥ ਫੈਰਾਂਟੇ ਨੇ ਕਿਹਾ ਕਿ ਵਿਭਾਗ ਨੇ ਇਹ ਮਾਮਲਾ ਬਹੁਤ ਗੰਭੀਰਤਾ ਨਾਲ ਲਿਆ ਹੈ। ਸਖ਼ਤ ਚੁਣਾਵੀ ਮੁਕਾਬਲੇ ਤੋਂ ਬਾਅਦ ਭੱਲਾ ਨਿਊਜਰਸੀ ਦੇ ਪਹਿਲੇ ਸਿੱਖ ਮੇਅਰ ਬਣੇ ਸਨ ਤੇ ਚੋਣ ਮੁਹਿੰਮ ਦੌਰਾਨ ਵੀ ਉਨ੍ਹਾਂ ਖ਼ਿਲਾਫ਼ ਨਸਲਪ੍ਰਸਤ ਟਿੱਪਣੀਆਂ ਕੀਤੀਆਂ ਗਈਆਂ ਸਨ।

RELATED ARTICLES
POPULAR POSTS