ਕਿਹਾ -ਕਿਸੇ ਤਾਨਾਸ਼ਾਹ ਅੱਗੇ ਨਹੀਂ ਝੁਕਾਂਗੇ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਅੱਜ ਪਿਸ਼ਾਵਰ ਵਿਚ ਵਿਰੋਧੀ ਪਾਰਟੀਆਂ ਵਲੋਂ ਕੱਢੇ ਜਾ ਰਹੇ ਸਰਕਾਰ ਵਿਰੋਧੀ ਅਜ਼ਾਦੀ ਮਾਰਚ ਵਿਚ ਹਿੱਸਾ ਲਿਆ। ਬਿਲਾਵਲ ਨੇ ਇਸ ਮੌਕੇ ਕਿਹਾ ਕਿ ਅਸੀਂ ਕਿਸੇ ਵੀ ਤਾਨਾਸ਼ਾਹ ਅੱਗੇ ਝੁਕਣ ਲਈ ਤਿਆਰ ਨਹੀਂ ਹਾਂ ਅਤੇ ਸੱਤਾ ਦਾ ਕੇਂਦਰ ਜਨਤਾ ਹੈ ਨਾ ਕਿ ਸਰਕਾਰ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਠਪੁਤਲੀ ਦੱਸਿਆ। ਬਿਲਾਵਲ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਨੂੰ ਸੁਨੇਹਾ ਦੇਣ ਲਈ ਇਕ ਮੰਚ ‘ਤੇ ਇਕੱਠੀਆਂ ਹੋਈਆਂ ਹਨ ਕਿ ਇਮਰਾਨ ਦਾ ਅਹੁਦਾ ਛੱਡਣ ਦਾ ਸਮਾਂ ਆ ਗਿਆ ਹੈ। ਧਿਆਨ ਰਹੇ ਕਿ ਪਾਕਿਸਤਾਨ ਵਿਚ ਕਰੀਬ ਇਕ ਸਾਲ ਤੋਂ ਇਮਰਾਨ ਦਾ ਵਿਰੋਧ ਹੋ ਰਿਹਾ ਹੈ ਅਤੇ ਵਿਰੋਧੀਆਂ ਪਾਰਟੀਆਂ ਉਸ ਕੋਲੋਂ ਅਸਤੀਫੇ ਦੀ ਮੰਗ ਕਰ ਰਹੀਆਂ ਹਨ।
Check Also
ਐਲਨ ਮਸਕ ਨੇ ਛੱਡਿਆ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਾਥ
ਪ੍ਰਸ਼ਾਸਨਿਕ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਸ਼ਿੰਗਟਨ/ਬਿਊਰੋ ਨਿਊਜ਼ : ਟੈਸਲਾ ਕਾਰ ਕੰਪਨੀ ਦੇ ਮਾਲਕ …