16.7 C
Toronto
Wednesday, April 22, 2026
spot_img
Homeਕੈਨੇਡਾਮਰਖਮ ਬ੍ਰਦਰਹੁੱਡ ਸੀਨੀਅਰ ਕਲੱਬ ਵਲੋਂ ਪਹਿਲੀ ਸਲਾਨਾ ਪਿਕਨਿਕ ਮਨਾਈ

ਮਰਖਮ ਬ੍ਰਦਰਹੁੱਡ ਸੀਨੀਅਰ ਕਲੱਬ ਵਲੋਂ ਪਹਿਲੀ ਸਲਾਨਾ ਪਿਕਨਿਕ ਮਨਾਈ

ਟੋਰਾਂਟੋ : ਮਰਖਮ ਬ੍ਰਦਰਹੁੱਡ ਸੀਨੀਅਰ ਕਲੱਬ ਵਲੋਂ ਪਹਿਲੀ ਸਲਾਨਾ ਪਿਕਨਿਕ ਪਿਛਲੇ ਦਿਨੀਂ ਮਿਲੀਕਨ ਪਾਰਕ ਸਕਾਰਬਰੋ ਵਿਖੇ ਮਨਾਈ ਗਈ। ਇਸ ਵਿਚ ਤਕਰੀਬਨ 40 ਮੈਂਬਰਾਂ ਵਲੋਂ ਸ਼ਿਰਕਤ ਕੀਤੀ ਗਈ। ਮੈਂਬਰਾਂ ਵਲੋਂ ਭਾਰਤ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਫੰਡ ਇਕੱਠਾ ਕੀਤਾ ਗਿਆ। ਇਹ ਰਕਮ ਖਾਲਸਾ ਏਡ ਸੁਸਾਇਟੀ ਰਾਹੀਂ ਭੇਜੀ ਗਈ। ਭਵਿੱਖ ਵਿਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਕਲੱਬ ਵਿਚ ਰੋਜ਼ਾਨਾ ਇੰਟਰਟੇਨਮੈਂਟ ਤੋਂ ਇਲਾਵਾ ਫਿਜ਼ੀਕਲ ਫਿਟਨਸ ਸਬੰਧੀ ਵੀ ਪ੍ਰੋਗਰਾਮ ਕੀਤੇ ਜਾਂਦੇ ਹਨ। ਫਿਜ਼ੀਕਲ ਫਿਟਨਿਸ ਪ੍ਰੋਗਰਾਮਾਂ ਸਬੰਧੀ ਸ. ਪਿਆਰਾ ਸਿੰਘ 416-716-1317 ਅਤੇ ਸ੍ਰੀਮਤੀ ਅਮਨਦੀਪ ਨਾਲ 647-771-4910 ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS