7.6 C
Toronto
Monday, April 27, 2026
spot_img
Homeਕੈਨੇਡਾਮੋਹੀ ਨਿਵਾਸੀਆਂ ਵਲੋਂ ਪਿਕਨਿਕ 31 ਅਗਸਤ ਨੂੂੰ

ਮੋਹੀ ਨਿਵਾਸੀਆਂ ਵਲੋਂ ਪਿਕਨਿਕ 31 ਅਗਸਤ ਨੂੂੰ

ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣੇ ਦੇ ਮਸ਼ਹੂਰ ਪਿੰਡ ਮੋਹੀ ਦੇ ਨਿਵਾਸੀਆਂ ਵਲੋਂ ਮੋਹੀ ਪਿਕਨਿਕ 31 ਅਗਸਤ ਦਿਨ ਸ਼ਨਿੱਚਰਵਾਰ ਨੂੰ ਮਿਡੋਵੇਲ ਕਨਜ਼ਰਵੇਸ਼ਨ ਏਰੀਆ 1081 ਓਲਡ ਡੈਰੀ ਰੋਡ ਵਿਖੇ (ਏ) ਨੰ: ਪਾਰਕ ਵਿਚ ਮਨਾਈ ਜਾ ਰਹੀ ਹੈ। ਇਸ ਪਿਆਰ ਭਰੀ ਆਪਸੀ ਮਿਲਣੀ ਵਿਚ ਮੋਹੀ ਪਿੰਡ ਦੇ ਕੈਨੇਡਾ ਤੇ ਅਮਰੀਕਾ ਵਿਚ ਰਹਿ ਰਹੇ ਸਾਰੇ ਪਿੰਡ ਵਾਸੀਆਂ ਤੇ ਮੋਹੀ ਪਿੰਡ ਦੀਆਂ ਜੰਮਪਲ ਲੜਕੀਆਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਹ ਪਿਕਨਿਕ ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਸਮਰਪਿਤ ਹੋਵੇਗੀ, ਜੋ 1907 ਵਿਚ ਵੈਨਕੂਵਰ ਆਏ ਸਨ। ਗਦਰ ਪਾਰਟੀ ਵਿਚ ਸ਼ਾਮਲ ਹੋਣ ‘ਤੇ 1914 ਵਿਚ ਭਾਰਤ ਨੂੰ ਅਜ਼ਾਦ ਕਰਾਉਣ ਲਈ ਸਾਥੀਆਂ ਸਮੇਤ ਕੈਨੇਡਾ ਤੋਂ ਚੱਲ ਪਏ। ਬਰਮਾ ਦੇ ਬਾਰਡਰ ‘ਤੇ ਫੜੇ ਜਾਣ ‘ਤੇ ੳ ੁਨ੍ਹਾਂ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਕੇ ਅੰਡੇਮਾਨ ਦੀ ਸੈਲੂਲਰ ਜੇਲ੍ਹ ਭੇਜ ਦਿੱਤਾ ਗਿਆ ਜਿਥੇ ਕਪੂਰ ਸਿੰਘ ਮੋਹੀ ਨੇ ਵੀਹ ਸਾਲ ਬਹਾਦਰੀ ਨਾਲ ਜੇਲ੍ਹ ਦੀਆਂ ਸਖਤੀਆਂ ਤੇ ਤਸੀਹੇ ਝੱਲੇ। ਮੋਹੀ ਪਿਕਨਿਕ ਵਿਚ ਪਿੰਡ ਦੇ ਗਰੈਜੂਏਟ ਹੋਏ ਬੱਚਿਆਂ ਦਾ ਅਤੇ ਟੋਰਾਂਟੋ ਤੋਂ ਬਾਹਰੋਂ ਆੲੈ ਪਿੰਡ ਵਾਸੀਆਂ ਦਾ ਸਨਮਾਨ ਕੀਤਾ ਜਾਵੇਗਾ। ਰੱਸਾਕਸ਼ੀ ਤੇ ਵਾਲੀਬਾਲ ਦੇ ਮੁਕਾਬਲੇ ਹੋਣਗੇ। ਬੀਬੀਆਂ ਦੀ ਮਿਊਜ਼ਿਕ ਚੇਅਰ ਗੇਮ ਦਾ ਆਪਣਾ ਹੀ ਅੰਦਾਜ਼ ਹੋਵੇਗਾ। ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਹੋਰ ਜਾਣਕਾਰੀ ਲਈ ਮਹਿੰਦਰ ਸਿੰਘ ਬਿੰਦਰ ਮੋਹੀ ਨੂੰ 416-659-1232 ਜਾਂ ਬਲਰਾਜ ਸਿੰਘ (ਰਾਜੂ ਮੋਹੀ) ਨੂੰ 416-566-9094 ਜਾਂ ਹਰਪ੍ਰੀਤ ਸਿੰਘ (ਬੰਟੀ) ਮੋਹੀ ਨੂੰ 905-379-9789 ‘ਤੇ ਕਾਲ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS