4.8 C
Toronto
Friday, May 8, 2026
spot_img
Homeਕੈਨੇਡਾ'ਟੀਮ ਕੈਨੇਡਾ ਸਟਰੌਂਗ' ਕੈਨੇਡੀਅਨ ਨੌਜਵਾਨਾਂ ਅਤੇ ਵਰਕਰਾਂ ਲਈ ਨਵੇਂ ਸਕਿੱਲਡ ਟਰੇਡਾਂ ਤੇ...

‘ਟੀਮ ਕੈਨੇਡਾ ਸਟਰੌਂਗ’ ਕੈਨੇਡੀਅਨ ਨੌਜਵਾਨਾਂ ਅਤੇ ਵਰਕਰਾਂ ਲਈ ਨਵੇਂ ਸਕਿੱਲਡ ਟਰੇਡਾਂ ਤੇ ਨੌਕਰੀਆਂ ਦੇ ਲਈ ਰਾਹ ਖੋਲ੍ਹੇਗਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਦੁਨੀਆਂ-ਭਰ ਵਿੱਚ ਜਿਵੇਂ-ਜਿਵੇਂ ਨਵੀਆਂ ਤਬਦੀਲੀਆਂ ਹੋ ਰਹੀਆਂ ਹਨ, ਕੈਨੇਡਾ ਸਰਕਾਰ ਨਵੇਂ ਕੌਮੀ ਪ੍ਰੋਜੈੱਕਟਾਂ, ਯਥਾਯੋਗ ਘਰਾਂ, ਡਿਫੈਂਸ ਇੰਡਸਟਰੀ ਅਤੇ ਸਥਾਨਕ ਇਨਫਰਾਸਟਰੱਕਰ ਵਿੱਚ ਹੋਰ ਵਾਧਾ ਕਰਨ ਦੇ ਨਾਲ-ਨਾਲ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰ ਰਹੀ ਹੈ। ਇਸ ਮਹਾਨ ਕਾਰਜ ਲਈ ਮਜ਼ਬੂਤ ਸਕਿੱਲਡ ਵਰਕ ਫੋਰਸ ਦੀ ਜ਼ਰੂਰਤ ਹੈ।
ਕੈਨੇਡਾ ਦੇ ਬਹੁਤ ਸਾਰੇ ਨੌਜਵਾਨ ਇਨ੍ਹਾਂ ਨਵੇਂ ਟਰੇਡਾਂ ਵਿੱਚ ਮੁਹਾਰਤ ਹਾਸਲ ਕਰਨਾ ਚਾਹੁੰਦੇ ਹਨ ਪਰ ਉਹ ਇਸਦੇ ਲਈ ਲੰਮੇਂ ਸਮੇਂ ਦੀ ਉਡੀਕ, ਮੌਕਿਆਂ ਦੀ ਘਾਟ ਅਤੇ ਇਸਦੇ ਲਈ ਲੋੜੀਂਦੀ ਸਿਖਲਾਈ ਉੱਪਰ ਆਉਣ ਵਾਲੇ ਵੱਡੇ ਖ਼ਰਚੇ ਕਰਕੇ ਆਪਣੇ ਆਪ ਨੂੰ ਨਿਰਾਸ਼ ਅਤੇ ਨਿਰਉਤਸ਼ਾਹਿਤ ਮਹਿਸੂਸ ਕਰਦੇ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਆਰੰਭ ਕੀਤਾ ਗਿਆ ਨਵਾਂ ਵੱਡਾ ਫ਼ੈੱਡਰਲ ਉਪਰਾਲਾ ‘ਟੀਮ ਕੈਨੇਡਾ ਸਟਰੌਂਗ’ ਨੌਜਵਾਨਾਂ ਨੂੰ ਦਰਪੇਸ਼ ਇਨ੍ਹਾਂ ਦਿੱਕਤਾਂ ਦਾ ਬਹੁਤ ਵਧੀਆ ਤੇ ਯੋਗ ਹੱਲ ਸਾਬਤ ਹੋਵੇਗਾ। ਇਸ ਨਵੇਂ ਫ਼ੈੱਡਰਲ ਪਲੈਨ ਅਨੁਸਾਰ 100,000 ਨੌਜਵਾਨਾਂ ਨੂੰ ਭਰਤੀ ਕਰਨ ਉਪਰੰਤ ਉਨ੍ਹਾਂ ਨੂੰ ਇਨ੍ਹਾਂ ਟਰੇਡਾਂ ਦੀ ਲੋੜੀਂਦੀ ਟ੍ਰੇਨਿੰਗ ਦੇ ਕੇ ਬਕਾਇਦਾ ‘ਹਾਇਰ’ ਕੀਤਾ ਜਾਏਗਾ। ਸਮੂਹ ਕੈਨੇਡਾ-ਵਾਸੀਆਂ ਲਈ ਇਹ ਬੜੀ ਉਤਸ਼ਾਹੀ ਤੇ ਸੁਆਗ਼ਤਯੋਗ ਖ਼ਬਰ ਹੈ।
ਆਉਂਦੇ ਪੰਜ ਸਾਲਾਂ ਲਈ 6 ਬਿਲੀਅਨ ਡਾਲਰ ਦੇ ਵੱਡੇ ਪੂੰਜੀ-ਨਿਵੇਸ਼ ਵਾਲਾ ਇਹ ‘ਟੀਮ ਕੈਨੇਡਾ ਸਟਰੌਂਗ’ ਪਲੈਨ ਨੌਜਵਾਨਾਂ ਤੇ ਵਰਕਰਾਂ ਨੂੰ ਸਕਿੱਲਡ ਟਰੇਡਾਂ, ਜਿਨ੍ਹਾਂ ਵਿੱਚ ਘਰਾਂ ਦੀ ਉਸਾਰੀ, ਇਨਫਰਾਸਟਰੱਕਚਰ ਪ੍ਰਾਜੈੱਕਟ, ਕਲੀਨ ਐਨੱਰਜੀ ਅਤੇ ਡਿਫ਼ੈਂਸ ਇੰਡਸਟਰੀ ਸ਼ਾਮਲ ਹਨ, ਵਿੱਚ ਨੌਜੁਆਨਾਂ ਨੂੰ ਕੌਮੀ ਪੱਧਰ ‘ਤੇ ਅਤੇ ਬਰੈਂਪਟਨ ਵਿੱਚ ‘ਪੇਡ ਟਰੇਨਿੰਗ’, ਤੇਜ਼ੀ ਨਾਲ ਹੋਣ ਵਾਲੀ ਅਪਰੈਂਟਿਸਸ਼ਿਪ ਅਤੇ ਬਾਅਦ ਵਿੱਚ ਚੰਗੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਲੈਣ ਵਿੱਚ ਸਹਾਇਤਾ ਕਰੇਗਾ।
ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਟੀਮ ਕੈਨੇਡਾ ਸਟਰੌਂਗ ਨੌਜਵਾਨਾਂ ਅਤੇ ਵਰਕਰਾਂ ਦੇ ਲਈ ਨਵੇਂ ਤੇ ਵਧੀਆ ਰੋਜ਼ਗਾਰਾਂ ਦੇ ਰਸਤੇ ਖੋਲ੍ਹੇਗਾ ਜੋ ਇਨ੍ਹਾਂ ਟਰੇਡਾਂ ਵਿੱਚ ਆਪਣਾ ਮਜ਼ਬੂਤ ਕਰੀਅਰ ਆਰੰਭ ਕਰਨਾ ਚਾਹੁੰਦੇ ਹਨ। ਫ਼ੈੱਡਰਲ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਵੱਡਾ ਪੂੰਜੀ-ਨਿਵੇਸ਼ ਬਰੈਂਪਟਨ-ਵਾਸੀਆਂ ਨੂੰ ਪੇਡ-ਟਰੈਨਿੰਗ, ਤੇਜ਼ ਸਰਟੀਫਿਕੇਸ਼ਨ ਅਤੇ ਨੌਕਰੀਆਂ ਲਈ ਨਵੇਂ ਮੌਕੇ ਪ੍ਰਾਪਤ ਕਰਵਾਉਣ ਵਿੱਚ ਸਹਾਈ ਹੋਵੇਗਾ। ਇਸਦੇ ਨਾਲ ਹੀ ਸਾਨੂੰ ਇਹ ਵੀ ਯਕੀਨੀ ਬਣਾਏਗੀ ਕਿ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਸਾਡੇ ਕੋਲ ਲੋੜੀਂਦੀ ਸਕਿੱਲਡ ਵਰਕਫ਼ੋਰਸ ਮੌਜੂਦ ਹੈ।”
‘ਟੀਮ ਕੈਨੇਡਾ ਸਟਰੌਂਗ’ ਦੇ ਨਾਲ ਪੇਡ-ਟਰੇਨਿੰਗ ਨਾਲ ‘ਰੈੱਡ ਸੀਲ ਸਰਟੀਫਿਕੇਸ਼ਨ’ ਦਾ ਵਿਸਥਾਰ ਹੋਵੇਗਾ ਜਿਸ ਨਾਲ ਇਹ ਨਵੀਆਂ ਨੌਕਰੀਆਂ, ਆਧੁਨਿਕ ਅਪਰੈਂਟਿਸਸ਼ਿਪ ਅਤੇ ਇਸ ਦੌਰਾਨ ਸਿਖਾਂਦਰੂਆਂ ਨੂੰ ਪੱਕੀਆਂ ਨੌਕਰੀਆਂ ਮੁਹੱਈਆ ਕਰਨ ਵਿੱਚ ਸਹਾਇਤਾ ਕਰੇਗਾ।
ਇਸ ਪ੍ਰੋਗਰਾਮ ਅਨੁਸਾਰ ਸਿਖਲਾਈ ਦੇ ਪਹਿਲੇ ਸਾਲ ਸਿਖਾਂਦਰੂਆਂ ਨੂੰ 10,000 ਡਾਲਰ ਵਿੱਤੀ-ਸਹਾਇਤਾ ਦਿੱਤੀ ਜਾਏਗੀ, ਤੇਜ਼ੀ ਨਾਲ ਡਿਜੀਟਲ ਸਰਟੀਫਿਕੇਸ਼ਨ, ਸਿਖਲਾਈ ਪੂਰੀ ਹੋਣ ‘ਤੇ 5,000 ਡਾਲਰ ਬੋਨਸ ਅਤੇ ਕਲਾਸਾਂ ਦੇ ਦੌਰਾਨ ਪ੍ਰੋਵਿੰਸਾਂ, ਯੂਨੀਅਨਾਂ, ਰੋਜ਼ਗਾਰ ਦੇਣ ਵਾਲਿਆਂ, ਇੰਡੀਜੀਨੀਅਸ ਭਾਈਵਾਲਾਂ ਅਤੇ ਕੈਨੇਡੀਅਅਨ ਆਰਮਡ ਫੋਰਸਿਜ਼ ਨਾਲ ਕੰਮ ਕਰਨ ਬਦਲੇ ਉਨ੍ਹਾਂ ਨੂੰ 16,000 ਡਾਲਰ ਦੀ ਸਹਾਇਤਾ-ਰਾਸ਼ੀ ਦਿੱਤੀ ਜਾਏਗੀ।
ਇੱਕ ਅੰਦਾਜ਼ੇ ਮੁਤਾਬਿਕ 2033 ਤੱਕ ਕੈਨੇਡਾ ਨੂੰ 1.4 ਮਿਲੀਅਨ ਨਵੇਂ ਸਕਿੱਲਡ ਵਰਕਰਾਂ ਦੀ ਲੋੜ ਪਵੇਗੀ। ‘ਟੀਮ ਕੈਨੇਡਾ ਸਟਰੌਂਗ’ ਪਲੈਨ ਇਹ ਯਕੀਨੀ ਬਣਾਏਗੀ ਕਿ ਬਰੈਂਪਟਨ ਵਰਗੀਆਂ ਕਮਿਊਨਿਟੀਆਂ ਦੀ ਨਵੇਂ ਘਰ ਬਨਾਉਣ, ਇਨਫ਼ਰਾਸਟਰੱਕਚਰ ਵਿੱਚ ਵਾਧਾ ਕਰਨ ਅਤੇ ਅਰਥਚਾਰੇ ਦੇ ਸੁਧਾਰ ਲਈ ਨਵੇਂ ਮੋਕਿਆਂ ਤੱਕ ਆਸਾਨੀ ਨਾਲ ਪਹੁੰਚ ਹੋਵੇਗੀ। ਇਸ ਦੇ ਨਾਲ ਹੀ ਬਰੈਂਪਟਨ-ਵਾਸੀਆਂ ਲਈ ਇਨ੍ਹਾਂ ਨਵੇਂ ਰੋਜ਼ਗਾਰਾਂ ਦੀ ਪ੍ਰਾਪਤੀ ਦੇ ਰਾਹ ਖੁੱਲ੍ਹਣਗੇ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸਦੇ ਬਾਰੇ ਜ਼ਿਕਰ ਕਰਦਿਆਂ ਕਿਹਾ, ”ਕੈਨੇਡਾ ਦੀ ਸਰਕਾਰ ਬੰਦਰਗਾਹਾਂ, ਖਾਨਾਂ, ਰੇਲਵੇ ਅਤੇ ਹੋਰ ਨਵੇਂ ਘਰ ਬਨਾਉਣ ਲਈ ਬਹੁਤ ਕੁਝ ਕਰ ਰਹੀ ਹੈ।
ਸਾਡੇ ਨੌਜਵਾਨਾਂ ਲਈ ਇਨ੍ਹਾਂ ਟਰੇਡਾਂ ਵਿੱਚ ਕੰਮ ਕਰਨ ਦੇ ਬਹੁਤ ਵਧੀਆ ਸੁਨਹਿਰੀ ਮੌਕੇ ਹਨ। ‘ਟੀਮ ਕੈਨੇਡਾ ਸਟਰੌਂਗ’ ਸਰਕਾਰ ਦਾ ਕੌਮੀ ਪੱਧਰ ‘ਤੇ ਬਹੁਤ ਵੱਡਾ ਉਪਰਾਲਾ ਹੈ ਜਿਸ ਨਾਲ ਬਹੁਤ ਸਾਰੇ ਨੌਜਵਾਨ ਲੋੜੀਂਦੇ ਟਰੇਡਾਂ ਵਿੱਚ ਰੋਜ਼ਗਾਰ ਪ੍ਰਾਪਤ ਕਰਨਗੇ ਅਤੇ ਇਸ ਨਾਲ ਅਸੀਂ ਆਪਣੇ ਦੇਸ਼ ਕੈਨੇਡਾ ਨੂੰ ਹੋਰ ਮਜ਼ਬੂਤ ਕਰਾਂਗੇ।”

 

RELATED ARTICLES
POPULAR POSTS