ਬਰੈਂਪਟਨ : ਬਰੈਂਪਟਨ ਵਿਖੇ ਬੀਐੱਮਡਬਲਿਯੂ ਚਾਲਕ 17 ਸਾਲਾ ਲੜਕੇ ਖਿਲਾਫ਼ ਖਰਾਬ ਡਰਾਈਵਿੰਗ ਅਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾ ਕੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਕਾਰਨ ਇੱਕ 17 ਸਾਲਾ ਸਕੂਲ ਵਿਦਿਆਰਥੀ ਦੀ ਮੌਤ ਹੋ ਗਈ ਸੀ। ਬਰੈਂਪਟਨ ਵਿਖੇ ਨਵੰਬਰ ਵਿੱਚ ਹੋਈ ਇਸ ਦੁਰਘਟਨਾ ਵਿੱਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਜੈਪ੍ਰਤਾਪ ਸਿੱਧੂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ 17 ਸਾਲਾ ਡਰਾਈਵਰ ਨੂੰ ਹਾਦਸੇ ਤੋਂ ਬਾਅਦ ਟਰਾਮਾ ਸੈਂਟਰ ਵਿੱਚ ਗੰਭੀਰ ਜ਼ਖ਼ਮੀ ਹਾਲਤ ਵਿੱਚ ਲਿਆਂਦਾ ਗਿਆ ਸੀ। ਪਰ ਉਹ ਖਤਰੇ ਤੋਂ ਬਾਹਰ ਸੀ। ਉਸਦੀ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ ਸੀ ਜਿਸ ਕਾਰਨ ਉਸਦੀ ਬੀਐੱਮਡਬਲਯੂ ਦੇ ਸੜਕ ‘ਤੇ ਪੁਰਜੇ ਬੁਰੀ ਤਰ੍ਹਾਂ ਬਿਖਰ ਗਏ ਸਨ। ਨੌਜਵਾਨ ਅਪਰਾਧਕ ਨਿਆਂ ਕਾਨੂੰਨ ਤਹਿਤ ਮੁਲਜ਼ਮ ਦੀ ਪਛਾਣ ਨਹੀਂ ਦੱਸੀ ਗਈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …