-1.8 C
Toronto
Wednesday, December 3, 2025
spot_img
HomeਕੈਨੇਡਾFrontਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰਾਂ ਨੂੰ ਦਿੱਤੀ ਸਖਤ ਚਿਤਾਵਨੀ

ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰਾਂ ਨੂੰ ਦਿੱਤੀ ਸਖਤ ਚਿਤਾਵਨੀ


ਕਿਹਾ : ਆਉਂਦੇ ਇਕ-ਦੋ ਦਿਨਾਂ ਨੂੰ ਇਕ ਹੋਰ ਵੱਡਾ ਨਸ਼ਾ ਤਸਕਰ ਹੋਵੇਗਾ ਜੇਲ੍ਹ ਅੰਦਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਅੰਦਰ ਚੱਲ ਰਹੀ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨਸ਼ਾਂ ਤਸਕਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਕਿਸੇ ਦੀ ਕਿੰਨੀ ਵੀ ਵੱਡੀ ਪਹੁੰਚ ਕਿਉਂ ਨਾ ਹੋਵੇ, ਉਹ ਇਹ ਨਾ ਸੋਚੇ ਕਿ ਉਸ ਨੂੰ ਫੜਿਆ ਨਹੀਂ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਉਣ ਵਾਲੇ ਇਕ-ਦੋ ਦਿਨਾਂ ਤੱਕ ਇਕ ਹੋਰ ਵੱਡਾ ਨਸ਼ਾ ਤਸਕਰ ਜੇਲ੍ਹ ਅੰਦਰ ਹੋਵੇਗਾ ਅਤੇ ਕਈ ਨਸ਼ਾ ਤਸਕਰਾਂ ਦੇ ਘਰ ਢਾਹੁਣ ਦੀ ਸੂਚਨਾ ਜਨਤਾ ਨੂੰ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਅਤੇ ਇਸ ਮੁਹਿੰਮ ’ਚ ਸਰਕਾਰ ਦਾ ਪੰਜਾਬ ਦੀਆਂ ਪੰਚਾਇਤਾਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਗੇ ਕਿਹਾ ਕਿ ਪੰਜਾਬ ਨੂੰ ਹਰ ਹਾਲਤ ਵਿਚ ਨਸ਼ਾ ਮੁਕਤ ਬਣਾਉਣਾ ਹੈ ਅਤੇ ਕੋਈ ਗਲਤ ਫਹਿਮੀ ਵਿਚ ਨਾ ਰਹਿ ਜਾਵੇ ਕਿ ਉਸਦੀ ਬਹੁਤ ਚਲਦੀ ਕਿ ਉਹ ਬਚ ਜਾਵੇਗਾ।

RELATED ARTICLES
POPULAR POSTS