17 C
Toronto
Friday, September 12, 2025
spot_img
Homeਪੰਜਾਬਬਿਕਰਮ ਮਜੀਠੀਆ ਅਕਾਲੀ ਦਲ 'ਤੇ ਕਰਨਗੇ ਕਬਜ਼ਾ

ਬਿਕਰਮ ਮਜੀਠੀਆ ਅਕਾਲੀ ਦਲ ‘ਤੇ ਕਰਨਗੇ ਕਬਜ਼ਾ

ਰੰਧਾਵਾ ਨੇ ਮਜੀਠੀਆ ਨੂੰ ਦੱਸਿਆ ਗੈਂਗਸਟਰਾਂ ਦਾ ਸਰਗਣਾ
ਚੰਡੀਗੜ੍ਹ/ਬਿਊਰੋ ਨਿਊਜ਼
ਅਕਾਲੀ ਆਗੂ ਬਿਕਰਮ ਮਜੀਠੀਆ ਦੇ ਕਰੀਬੀ ਸਰਪੰਚ ਬਾਬਾ ਗੁਰਦੀਪ ਸਿੰਘ ਦੇ ਕਤਲ ਮਗਰੋਂ ਸਿਆਸਤ ਮੁੜ ਗਰਮਾ ਗਈ ਹੈ। ਮਜੀਠੀਆ ਨੇ ਇਸ ਦਾ ਇਲਜ਼ਾਮ ਕਾਂਗਰਸ ਆਗੂਆਂ ‘ਤੇ ਲਾਉਂਦਿਆਂ ਕਿਹਾ ਕਿ ਜੇਲ੍ਹਾਂ ਵਿੱਚ ਬੈਠੇ ਗੈਂਗਸਟਰਾਂ ਨੂੰ ਸ਼ਹਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਰਹੇ ਹਨ। ਉਧਰ ਦੂਜੇ ਪਾਸੇ ਰੰਧਾਵਾ ਨੇ ਮਜੀਠੀਆ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਮਜੀਠੀਆ ਬਾਦਲ ਪਰਿਵਾਰ ਨੂੰ ਪਾਸੇ ਕਰਕੇ ਅਕਾਲੀ ਦਲ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਲਈ ਹੀ ਉਹ ਅਜਿਹੇ ਮੁੱਦੇ ਉਭਾਰ ਰਿਹਾ ਹੈ। ਰੰਧਾਵਾ ਨੇ ਕਿਹਾ ਕਿ ਅਸਲ ਵਿੱਚ ਮਜੀਠੀਆ ਤੇ ਗੈਂਗਸਟਰਾਂ ਦਾ ਗੱਠਜੋੜ ਹੈ ਅਤੇ ਮਜੀਠੀਆ ਉਨ੍ਹਾਂ ਦਾ ਸਰਗਣਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਗੈਂਗਸਟਰਵਾਦ ਸ਼ੁਰੂ ਹੋਇਆ ਸੀ। ਮਜੀਠੀਆ ਵੱਲੋਂ ਸੀਬੀਆਈ ਜਾਂਚ ਦੀ ਮੰਗ ਕਰਨ ‘ਤੇ ਰੰਧਾਵਾ ਨੇ ਕਿਹਾ ਕਿ ਜੇ ਸਾਰੇ ਮਾਮਲੇ ਸੀਬੀਆਈ ਨੂੰ ਦੇਣੇ ਹਨ ਤਾਂ ਫਿਰ ਪੰਜਾਬ ਪੁਲਿਸ ਦੀ ਜ਼ਰੂਰਤ ਹੀ ਕੀ ਹੈ। ਰੰਧਾਵਾ ਨੇ ਕਿਹਾ ਅਕਾਲੀ ਲੀਡਰ ਬਾਬਾ ਗੁਰਦੀਪ ਸਿੰਘ ਦੇ ਕਤਲ ਦੀ ਜਾਂਚ ਚੱਲ ਰਹੀ ਹੈ। ਜਾਂਚ ਹੋਣ ‘ਤੇ ਸਾਰਾ ਕੁਝ ਸਾਹਮਣੇ ਆ ਜਾਵੇਗਾ।

RELATED ARTICLES
POPULAR POSTS