ਪਹਿਲਾਂ ਵੀ ਮੇਜਰ ਸਿੰਘ ‘ਤੇ 11 ਮੁਕੱਦਮੇ ਦਰਜ
ਜਲੰਧਰ/ਬਿਊਰੋ ਨਿਊਜ਼
ਨਸ਼ਾ ਤਸਕਰੀ ਕਰਨ ਵਾਲੇ ਸਾਬਕਾ ਸਰਪੰਚ ਨੂੰ ਜਲੰਧਰ ਪੁਲਿਸ ਨੇ 4 ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕਰ ਲਿਆ ਹੈ। ਮੇਜਰ ਸਿੰਘ ਦੀ ਉਮਰ 66 ਸਾਲ ਹੈ ਤੇ ਉਸ ‘ਤੇ ਸ਼ਰਾਬ ਤਸਕਰੀ ਦਾ ਪਹਿਲਾ ਕੇਸ 1973 ਵਿੱਚ ਹੁਸ਼ਿਆਰਪੁਰ ਵਿੱਚ ਦਰਜ ਕੀਤਾ ਗਿਆ ਸੀ। ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਸੀਆਈਏ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਚਾਰ ਕਿੱਲੋ ਅਫੀਮ ਮਿਲੀ। ਮੇਜਰ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹੈ। ਇਸ ‘ਤੇ ਹੁਣ ਤੱਕ 11 ਮੁਕੱਦਮੇ ਦਰਜ ਹਨ। ਕਈ ਕੇਸਾਂ ਵਿੱਚ ਇਹ ਜੇਲ੍ਹ ਵੀ ਕੱਟ ਚੁੱਕਿਆ ਹੈ। ਸਾਲ 2013 ਵਿੱਚ ਵੀ ਇਸ ‘ਤੇ 71 ਕਿੱਲੋ ਚੂਰਾ ਪੋਸਤ ਦਾ ਕੇਸ ਦਰਜ ਕੀਤਾ ਗਿਆ ਸੀ। ਇਹ ਵਿਅਕਤੀ 15 ਸਾਲ ਪਿੰਡ ਦਾ ਸਰਪੰਚ ਵੀ ਰਿਹਾ ਹੈ।
Check Also
ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ
ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …