ਵਟਸਅੱਪ ਗਰੁੱਪ ਵਿੱਚ ਭੇਜ ਦਿੱਤੀ ਅਸ਼ਲੀਲ ਫਿਲਮ, ਮੰਗੀ ਮੁਆਫੀ
ਮੋਹਾਲੀ/ਬਿਊਰੋ ਨਿਊਜ਼
ਮੁਹਾਲੀ ਦੇ ਐਸਪੀ ਸਿਟੀ ਪਰਮਿੰਦਰ ਸਿੰਘ ਭੰਡਾਲ ਨੂੰ ਉਸ ਸਮੇਂ ਪੰਗਾ ਪੈ ਗਿਆ ਜਦੋਂ ਉਹਨਾਂ ਨੇ ਆਪਣੇ ਮੋਬਾਇਲ ਤੋਂ ਵਟਸਅੱਪ ਗਰੁੱਪ ਵਿੱਚ ਇਕ ਅਸ਼ਲੀਲ ਵੀਡੀਓ ਅੱਪਲੋਡ ਕਰ ਦਿੱਤੀ । ਜਾਣਕਾਰੀ ਅਨੁਸਾਰ ਮੁਹਾਲੀ ਵਿੱਚ ਪ੍ਰੈਸ, ਪੁਲਿਸ ਅਤੇ ਪਾਲੀਟੀਸ਼ੀਅਨਾਂ ਦੇ ਨਾਮ ਤੋਂ ਵਟਸਐਪ ਗਰੁੱਪ ਬਣਿਆ ਹੋਇਆ ਹੈ। ਗਰੁੱਪ ਵਿਚ ਟ੍ਰਾਈਸਿਟੀ ਦੇ ਤਕਰੀਬਨ ਸਾਰੇ ਰਿਪੋਰਟਰ, ਪੁਲਿਸ ਅਫ਼ਸਰ ਅਤੇ ਪਾਲੀਟੀਸ਼ੀਅਨ ਸ਼ਾਮਿਲ ਹਨ। ਗਰੁੱਪ ਇਸ ਲਈ ਬਣਾਇਆ ਗਿਆ ਹੈ ਤਾਂ ਕਿ ਗਰੁੱਪ ਵਿਚ ਸੂਚਨਾਵਾਂ ਸਾਂਝੀਆਂ ਕੀਤੀਆਂ ਜਾ ਸਕਣ। ਪਰ ਸੋਮਵਾਰ ਨੂੰ ਪਰਮਿੰਦਰ ਸਿੰਘ ਭੰਡਾਲ ਦੇ ਮੋਬਾਇਲ ਨੰਬਰ ਤੋਂ ਇੱਕ ਅਸ਼ਲੀਲ ਵੀਡੀਓ ਗਰੁੱਪ ਵਿਚ ਅਪਲੋਡ ਹੋ ਗਈ। ਮਾਮਲਾ ਗਰਮਾਉਂਦਾ ਦੇਖ ਕੇ ਐਸ ਪੀ ਭੰਡਾਲ ਨੇ ਲਿਖਿਆ ਕਿ ਇਸ ਵੀਡੀਓ ਲਈ ਮੈਂ ਮੁਆਫੀ ਮੰਗਦਾ ਹਾਂ। ਉਨ੍ਹਾਂ ਨੇ ਲਿਖਿਆ ਮੈਂ ਵਾਸ਼ਰੂਮ ਵਿਚ ਸੀ ਅਤੇ ਮੇਰੇ ਦੋਸਤ ਦੇ ਬੱਚਿਆਂ ਨੇ ਪਤਾ ਨਹੀਂ ਕਿੱਥੋਂ ਇਹ ਵੀਡੀਓ ਡਾਊਨਲੋਡ ਕੀਤੀ ਅਤੇ ਗਰੁੱਪ ਵਿਚ ਭੇਜ ਦਿੱਤੀ।
Check Also
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਲਈ ਡਰੈਸ ਕੋਡ ਲਾਗੂ
20 ਜੁਲਾਈ ਤੋਂ ਸ਼ੁਰੂ ਹੋਵੇਗਾ ਡਰੈਸ ਕੋਡ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸ਼ਹਿਰ …