Breaking News
Home / ਕੈਨੇਡਾ / ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਵੱਲੋਂ ਕਨੈਡਾ ਡੇਅ ਅਤੇ ਸਾਲਾਨਾ ਮੇਲਾ 7 ਜੁਲਾਈ ਨੂੰ ਕਰਵਾਇਆ ਜਾਵੇਗਾ

ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਵੱਲੋਂ ਕਨੈਡਾ ਡੇਅ ਅਤੇ ਸਾਲਾਨਾ ਮੇਲਾ 7 ਜੁਲਾਈ ਨੂੰ ਕਰਵਾਇਆ ਜਾਵੇਗਾ

ਬਰੈਂਪਟਨ : 25 ਮਈ 2019 ਨੂੰ ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਦੇ ਡਾਈਰੈਕਟਰਸ ਦੀ ਹੋਈ ਮੀਟਿੰਗ ਦੌਰਾਨ 2019 ਦਾ ਸਾਲਾਨਾ ਮੇਲਾ ਅਤੇ ਕੈਨੇਡਾ ਡੇਅ 7 ਜੁਲਾਈ 2019 ਦਿਨ ਐਤਵਾਰ ਨੂੰ 2050 ਲੇਥਬ੍ਰਿਜ (ਜੇ ਬੀ ਟ੍ਰਾਂਸਪੋਰਟ) ‘ਤੇ ਧੂਮਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ। ਇਹ ਸਥਾਨ ਨਾਰਥ ਪਾਰਕ ‘ਤੇ ਹੈ। ਸਮਾਂ ਸਵੇਰੇ 10.30 ਤੋਂ ਸ਼ਾਮ 3 ਵਜੇ ਹੈ। ਠੀਕ 11 ਵਜੇ ਝੰਡੇ ਦੀ ਰਸਮ ਉਪਰੰਤ ਇੱਕ ਘੰਟਾ ਕੋਈ ਵੀ ਸੱਜਣ ਆਪਣਾ ਨਾਮ ਨੋਟ ਕਰਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦਾ ਹੈ। ਇਸ ਉਪਰੰਤ ਭਾਰਤ ਤੋਂ ਆਏ ਕਲਾਕਾਰ ਅਖਾੜਾ ਲਾ ਕੇ ਅੰਤ ਤੱਕ ਭਰਪੂਰ ਮਨੋਰੰਜਨ ਕਰਨਗੇ। ਬਾਅਦ ਵਿੱਚ ਬੀਬੀਆਂ ਦਾ ਗਿੱਧਾ, ਮਿਊਜੀਕਲ ਚੇਅਰ ਗੇਮ ਆਦਿ ਹੋਣਗੇ ਨਾਲ ਹੀ ਚਾਹ ਪਾਣੀ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ। 10 ਡਾਲਰ ਫੀਸ ਲੈ ਕੇ ਤਾਸ਼ ਮੁਕਾਬਲੇ (ਓਪਨ ਯੂਥ ਅਤੇ ਸੀਨੀਅਰ) ਲਈ ਟਾਈਆਂ ਪਾਈਆਂ ਜਾਣਗੀਆਂ ਜਿਸ ਲਈ ਸਭ ਨੂੰ 10.30 ਵਜੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।
ਇਸ ਦੀ ਨਿਗਰਾਨੀ ਸ. ਦਰਬਾਰਾ ਸਿੰਘ ਗਰੇਵਾਲ ਕਿਸੇ ਵੀ ਮੈਂਬਰ ਦੀ ਮਦਦ ਨਾਲ ਕਰਨਗੇ। ਸਭ ਜੇਤੂਆਂ ਨੂੰ ਇਨਾਮ ਅਤੇ ਬੀਬੀਆਂ ਨੂੰ ਟਰਾਫੀਆਂ ਨਾਲ ਸਨਮਾਨਿਆ ਜਾਵੇਗਾ। ਬਰੈਂਪਟਨ ਸ਼ਹਿਰ ਦੇ ਰਾਜਨੇਤਾ ਅਤੇ ਪਤਵੰਤੇ ਹਾਜਰੀ ਲੁਆ ਕੇ ਮੇਲੇ ਦੀ ਰੌਣਕ ਵਧਾਉਣਗੇ।
ਆਪਣੇ ਪੰਜਾਬੀ ਵਿਰਸੇ ਦੇ ਯਾਦਗਾਰੀ ਮੇਲੇ ‘ਚ ਸਭ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਕਮੇਟੀ ਦੇ ਇਨ੍ਹਾਂ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ-ਸ.ਲਹਿੰਬਰ ਸਿੰਘ ਸ਼ੌਕਰ (ਪ੍ਰਧਾਨ) 905 915 5686, ਪ੍ਰਿ. ਜਗਜੀਤ ਸਿੰਘ ਗਰੇਵਾਲ 647 572 2435, ਡਾ.ਜੀਤ ਸਿੰਘ ਵਿਰਕ 905 794 4357, ਸ.ਦਰਬਾਰਾ ਸਿੰਘ ਗਰੇਵਾਲ 905 793 6057 ਅਤੇ ਸ.ਲਛਮਣ ਸਿੰਘ ਥਿੰਦ 647 521 7900

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …