Breaking News
Home / ਕੈਨੇਡਾ / ਟੋਰਾਂਟੋ ਭਾਰਤੀ ਕੌਂਸਲੇਟ ‘ਚ ਮਨਾਇਆ ਗਿਆ ਗਣਤੰਤਰ ਦਿਵਸ

ਟੋਰਾਂਟੋ ਭਾਰਤੀ ਕੌਂਸਲੇਟ ‘ਚ ਮਨਾਇਆ ਗਿਆ ਗਣਤੰਤਰ ਦਿਵਸ

ਭਾਰੀ ਠੰਡ ਦੇ ਬਾਵਜੂਦ ਵੱਡੀ ਗਿਣਤੀ ‘ਚ ਲੋਕਾਂ ਨੇ ਕੀਤੀ ਸ਼ਿਰਕਤ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ : ਟੋਰਾਂਟੋ ਸਥਿੱਤ ਭਾਰਤੀ ਕੌਂਸਲੇਟ ਜਨਰਲ ਦੇ ਆਫਿਸ ਵਿੱਚ ਭਾਰਤ ਦੇ ਗਣਤੰਤਰ ਦਿਵਸ ‘ਤੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਝੰਡਾ ਝੁਲਾਉਣ ਦੀ ਰਸਮ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਅਤੇ ਉਹਨਾਂ ਦੀ ਪਤਨੀઠ ਨੇ ਨਿਭਾਈ ।
ਇਸ ਮੌਕੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ ਅਤੇ ਉੱਥੇ ਮੌਜੂਦ ਸਾਬਕਾઠ ਫੌਜੀਆਂ ਵੱਲੋਂ ਸਲਾਮੀ ਦਿੱਤੀ ਗਈ। ਗੁਰੂ ਤੇਗ ਬਹਾਦਰ ਸਕੂਲ ਬਰੈਂਪਟਨ ਦੇ ਬੱਚਿਆਂ ਵੱਲੋਂ ‘ਦੇਹ ਸ਼ਿਵਾ ਵਰ ਮੋਹਿ ਇਹੈ ਸ਼ੁਭ ਕਰਨਮ ਤੇ ਕਬਹੂੰ ਨਾ ਟਰੋਂ’ ਅਤੇ ਦੇਸ਼ ਭਗਤੀ ਦੇ ਗੀਤ ਗਾਏ ਗਏ। ਇਸ ਮੌਕੇ ਬੋਲਦਿਆਂ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਗਣਤੰਤਰ ਦਿਵਸ ਤੇ ਭਾਰਤੀਆਂ ਦੇ ਨਾਂ ਸੰਦੇਸ਼ ਨੂੰ ਪੜ੍ਹ ਕੇ ਸੁਣਾਇਆ ਗਿਆ । ਭਾਰਤੀ ਭਾਈਚਾਰੇ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮੌਕੇ ਭਾਰਤ ਇਕ ਸ਼ਕਤੀਸ਼ਾਲੀ ਤਾਕਤ ਬਣ ਕਿ ਦੁਨੀਆ ਭਰ ਵਿੱਚ ਉੱਭਰਿਆ ਹੈ। ਇਸ ਤੋਂ ਵਿਦੇਸ਼ਾਂ ‘ਚ ਵੱਸਦੇ ਲੋਕਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਉਹਨਾਂ ਹੋਰ ਕਿਹਾ ਕਿ ਭਾਰਤੀ ਕੌਂਸਲੇਟ ਜਨਰਲ ਦਾ ਸਾਰਾ ਸਟਾਫ ਲੋਕਾਂ ਦੀ ਸੇਵਾ ਲਈ ਹਰ ਵਕਤ ਹਾਜ਼ਰ ਹੈ। ਉਹਨਾਂ ਦੁਹਰਾਇਆ ਕਿ ਹਰ ਸ਼ੁੱਕਰਵਾਰ ਬਿਨਾਂ ਕਿਸੇ ਅਗਾਊਂ ਐਪਵਾਇੰਟਮੈਂਟ ਲਏ ਕੋਈ ਵੀ ਵਿਅਕਤੀ ਕਿਸੇ ਵੀ ਕੰਮ ਲਈ ਉਹਨਾਂ ਨੂੰ ਸਿੱਧੇ ਤੌਰ ‘ਤੇ ਮਿਲ ਸਕਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਭਾਰਤੀ ਫੌਜ ਦੇ ਸਾਬਕਾ ਅਧਿਕਾਰੀ, ਮੀਡੀਆ ਕਰਮੀਆਂ ਤੋਂ ਇਲਾਵਾ ਫੈਡਰਲ ਸਰਕਾਰ ਵੱਲੋਂ ਸ੍ਰੀਮਤੀ ਆਸ਼ਾ ਸੇਠ, ਓਨਟਾਰੀਓ ਦੀ ਸੂਬਾ ਸਰਕਾਰ ਵੱਲੋਂ ਦੀਪੀਕਾ ਦੋਮਰੇਲਾ, ਅਮ੍ਰਿਤ ਮਾਂਗਟ (ਦੋਵੇਂ ਐਮ ਪੀ ਪੀ) ਅਤੇ ਕੜਾਕੇ ਦੀ ਠੰਡ ਦੇ ਬਾਵਜੂਦ ਭਾਰਤੀ ਭਾਈਚਾਰੇ ਦੇ ਮਰਦ ਅਤੇ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …