Breaking News
Home / ਕੈਨੇਡਾ / ਓਨਟਾਰੀਓ ਲਿਬਰਲ ਪਾਰਟੀ ਦੀ ਆਗੂ ਈਡਾ ਲੀ ਪਰੈਟੀ ਵੱਲੋਂ ਆਪਣੇ ਨਵੇਂ ਕੰਪੇਨ-ਆਫਿਸ ਦਾ ਉਦਘਾਟਨ

ਓਨਟਾਰੀਓ ਲਿਬਰਲ ਪਾਰਟੀ ਦੀ ਆਗੂ ਈਡਾ ਲੀ ਪਰੈਟੀ ਵੱਲੋਂ ਆਪਣੇ ਨਵੇਂ ਕੰਪੇਨ-ਆਫਿਸ ਦਾ ਉਦਘਾਟਨ

ਮਕਸੂਦ ਚੌਧਰੀ, ਡਾ. ਮੁਹੰਮਦ ਅਯੂਬ, ਹਰਜੀਤ ਬਮਰਾ, ਮੋਹਨਪ੍ਰੀਤ ਬਮਰਾ, ਬਲਦੇਵ ਸਿੰਘ ਤੇ ਕਈ ਹੋਰਨਾਂ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਲੰਘੇ ਹਫਤੇ 15 ਮਾਰਚ ਨੂੰ ਓਨਟਾਰੀਓ ਦੀ ਲਿਬਰਲ ਪਾਰਟੀ ਦੀ ਨੇਤਾ ਈਡਾ ਲੀ ਪਰੈਟੀ ਵੱਲੋਂ ਹੰਬਰ ਰਿਵਰ ਬਲੈਕ ਕਰੀਕ, 2699 ਜੇਨ ਸ਼ੈੱਫ਼ਰਡ ਵਿਖੇ ਆਪਣੇ ਨਵੇਂ ਕੰਪੇਨ-ਆਫਿਸ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਈਡਾ ਲੀ ਪਰੈਟੀ ਅਤੇ ਉਨ੍ਹਾਂ ਦੇ ਪਤੀ 1950ਵਿ਼ਆਂ ਵਿਚ ਸਾਊਥ ਇਟਲੀ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਲੈ ਕੇ ਆਏ ਸਨ ਅਤੇ ਇਸ ਦੇਸ਼ ਨੇ ਹੋਰ ਇਮੀਗਰੈਂਟਾਂ ਵਾਂਗ ਉਨ੍ਹਾਂ ਦਾ ਵੀ ਬਾਹਾਂ ਫੈਲਾਅ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਪਿਛਲੇ ਲੰਮੇ ਸਮੇਂ ਤੋਂ ਉਹ ਬਰੈਂਪਟਨ-ਵਾਸੀਆਂ ਲਈ ਸਿਹਤ ਸੇਵਾਵਾਂ, ਡੈਂਟਲ-ਕੇਅਰ, ਨੇਚਰ ਕੇਅਰ ਅਤੇ ਬੱਚਿਆਂ ਲਈ ਸਿੱਖਿਆ ਦੇ ਖੇਤਰ ਵਿਚ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਹ ਲੋੜਵੰਦਾਂ ਦੀ ਮਦਦ ਕਰਦੇ ਹਨ ਜਿਸ ਦੀ ਹਰ ਪਾਸਿਉਂ ਸਰਾਹਨਾ ਕੀਤੀ ਜਾ ਰਹੀ ਹੈ। ਏਸੇ ਕਾਰਨ ਲੋਕਾਂ ਵਿਚ ਉਨ੍ਹਾਂ ਦੀ ਹਰਮਨ-ਪਿਆਰਤਾ ਵਿਚ ਵੀ ਚੋਖਾ ਵਾਧਾ ਹੋਇਆ ਹੈ। ਈਡਾ ਲੀ ਇਸ ਸਮੇਂ ਆਪਣੇ ਏਰੀਏ ਦੇ ਸਕੂਲ-ਟਰੱਸਟੀ ਹਨ ਅਤੇ ਅਗਲੇ ਸਾਲ ਉਹ ਓਨਟਾਰੀਓ ਪ੍ਰੌਵਿੰਸ਼ੀਅਲ ਪਾਰਲੀਮੈਂਟ ਲਈ ਹੋਣ ਵਾਲੀਆਂ ਚੋਣਾਂ ਵਿਚ ਐੱਮ.ਪੀ.ਪੀ. ਵਜੋਂ ਚੋਣ ਲੜਨ ਦੀ ਇੱਛਾ ਰੱਖਦੇ ਹਨ ਅਤੇ ਇਸ ਦੇ ਲਈ ਉਹ ਹੁਣ ਤੋਂ ਹੀ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਚੋਣ-ਦਫ਼ਤਰ ਦੇ ਉਦਘਾਟਨ ਦੇ ਇਸ ਸ਼ੁਭ ਮੌਕੇ ਬਰੈਂਪਟਨ ਵਿਚ ਵੱਸਦੇ ਸਮਾਜ-ਸੇਵੀ ਤੇ ਦਾਨੀ ਜਨਾਬ ਮਕਸੂਦ ਚੌਧਰੀ, ਹੋਮੀਓਪੈਥੀ ਦੇ ਮਾਹਿਰ ਡਾ. ਮੁਹੰਮਦ ਯੂਸਫ਼, ਅਤੇ ਪੰਜਾਬੀ ਕਮਿਊਨਿਟੀ ਦੀਆਂ ਜਾਣੀਆਂ- ਪਛਾਣੀਆਂ ਸ਼ਖ਼ਸੀਅਤਾਂ ਵਿੱਦਿਅਕ ਮਾਹਿਰ ਤੇ ਗਾਇਕ ਹਰਜੀਤ ਬਮਰਾ, ਬਲਦੇਵ ਸਿੰਘ, ਆਈ.ਟੀ. ਸਪੈਸ਼ਲਿਸਟ ਮੋਹਨਪ੍ਰੀਤ ਬਮਰਾ, ਬਿਜ਼ਨੈੱਸਮੈਨ ਬਲਦੇਵ ਸਿੰਘ ਤੇ ਕਈ ਹੋਰ ਸ਼ਾਮਲ ਸਨ। ਚੋਣ-ਦਫ਼ਤਰ ਦਾ ਉਦਘਾਟਨ ਲਾਲ ਰਿਬਨ ਕੱਟ ਕੇ ਕੀਤਾ ਗਿਆ ਅਤੇ ਇਸ ਦਾ ਭਰਪੂਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਉਪਰੰਤ, ਆਪਣੇ ਸੰਬੋਧਨਾਂ ਵਿਚ ਸਾਰਿਆਂ ਨੇ ਈਡਾ ਨੂੰ ਆਪਣੇ ਵੱਲੋਂ ਹਾਰਦਿਕ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿਚ ਉਨ੍ਹਾਂ ਦੀ ਸਫ਼ਲਤਾ ਲਈ ਸ਼ੁਭ-ਇੱਛਾਵਾਂ ਪੇਸ਼ ਕੀਤੀਆਂ। ਸਾਰਿਆਂ ਨੇ ਮਿਲ ਕੇ ਚਾਹ-ਪਾਣੀ ਪੀਤਾ ਅਤੇ ਇਕ-ਦੂਸਰੇ ਕੋਲੋਂ ਰੁਸਤਗੀ ਲਈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …