ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਬਰੈਂਪਟਨ ਐਂਡ ਰਿਜਨਲ ਇਸਲਾਮਿਕ ਸੈਂਟਰ (ਬ੍ਰਿਕ) ਦਾ ਦੌਰਾ ਕੀਤਾ। ਬ੍ਰਿਕ ਇਕ ਗੈਰ ਲਾਭਕਾਰੀ ਅਤੇ ਚੈਰੀਟੇਬਲ ਸੰਗਠਨ ਹੈ ਜੋ 2012 ਤੋਂ ਬਰੈਂਪਟਨ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਵਿੱਚ ਰਹਿੰਦੇ ਮੁਸਲਮਾਨਾਂ ਦੀ ਭਲਾਈ ਲਈ ਕਾਰਜ ਕਰ ਰਿਹਾ ਹੈ। ਮੇਅਰ ਨੇ ਮੁਸਲਮਾਨ ਭਾਈਚਾਰੇ ਲਈ ਬ੍ਰਿਕ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੁਸਲਮਾਨਾਂ ਨੂੰ ਇੱਥੇ ਆਪਣੀਆਂ ਧਾਰਮੀਕ ਰੀਤਾਂ ਨਿਭਾਉਣ ਲਈ ਸੰਪੂਰਨ ਸੁਰੱਖਿਅਤ ਮਾਹੌਲ ਉਪਲੱਬਧ ਕਰਾਉਣ ਲਈ ਵਚਨਬੱਧਤਾ ਪ੍ਰਗਟਾਈ। ਬਾਅਦ ਵਿੱਚ ਉਨ੍ਹਾਂ ਨੇ ਉੱਥੇ ਰਵਾਇਤੀ ਭੋਜਨ ਵੀ ਛਕਿਆ। ਇਸ ਤੋਂ ਪਹਿਲਾਂ ਬ੍ਰਿਕ ਦੇ ਅਹੁਦੇਦਾਰਾਂ ਨੇ ਮੇਅਰ ਦਾ ਸਵਾਗਤ ਕੀਤਾ ਅਤੇ ਆਪਣੀਆਂ ਧਾਰਮਿਕ ਰਵਾਇਤਾਂ ਤੋਂ ਉਨ੍ਹਾਂ ਨੂੰ ਜਾਣੂ ਕਰਾਇਆ।
ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਬ੍ਰਿਕ ਦਾ ਦੌਰਾ
RELATED ARTICLES

