Breaking News
Home / ਕੈਨੇਡਾ / ਨਵਰਾਤਰਿਆਂ ਦੌਰਾਨ ਵੱਖ-ਵੱਖ ਮੰਦਰਾਂ ‘ਚ ਪੂਜਾ ਅਰਚਨਾ ਸ਼ੁਰੂ

ਨਵਰਾਤਰਿਆਂ ਦੌਰਾਨ ਵੱਖ-ਵੱਖ ਮੰਦਰਾਂ ‘ਚ ਪੂਜਾ ਅਰਚਨਾ ਸ਼ੁਰੂ

ਟੋਰਾਂਟੋ/ਬਿਊਰੋ ਨਿਊਜ਼
ਨਵਰਾਤਰਿਆਂ ਦੇ ਸ਼ੁਰੂ ਹੋਣ ਨਾਲ ਭਾਵੇਂ ਕੋਰੋਨਾ ਕਾਰਨ ਮੰਦਿਰਾਂ ਵਿਚ ਬਹੁਤੀ ਗਹਿਮਾਂ-ਗਹਿਮੀ ਵੇਖਣ ਨੂੰ ਨਹੀ ਮਿਲ ਰਹੀ ਪਰ ਫਿਰ ਵੀ ਧਾਰਮਿਕ ਆਸਥਾ ਨੂੰ ਮੁੱਖ ਰੱਖਦਿਆਂ ਮੂੰਹ ‘ਤੇ ਮਾਸਕ ਪਾ ਕੇ ਅਤੇ ਸਿਹਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਇੱਥੋਂ ਦੇ ਵੱਖ-ਵੱਖ ਮੰਦਰਾਂ ਵਿਚ ਨਤਮਸਤਕ ਹੋਈਆਂ ਅਤੇ ਮਾਤਾ ਰਾਣੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇੱਥੇ ਵੱਸਦੇ ਭਾਈਚਾਰਕ ਆਗੂ ਅਤੇ ਕਈ ਸੀਨੀਅਰ ਕਲੱਬਾਂ ਦੀ ਜਾਣੀ ਪਹਿਚਾਣੀ ਸ਼ਖ਼ਸ਼ੀਅਤ ਪੰਡਿਤ ਸੰਭੂ ਦੱਤ ਸ਼ਰਮਾ ਨੇ ਇਸ ਬਾਰੇ ਦੱਸਿਆ ਕਿ ਇਸ ਵਾਰ ਕੋਰੋਨਾ ਕਾਰਨ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਬਹੁਤੇ ਇਕੱਠ ਨਹੀ ਹੋ ਰਹੇ ਪਰ ਫਿਰ ਵੀ ਲੋਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੱਥਾ ਟੇਕਣ ਆ ਰਹੇ ਹਨ। ਇਸ ਮੌਕੇ ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਮਾਰਖਮ ਸਮੇਤ ਵੱਖ-ਵੱਖ ਸ਼ਹਿਰਾਂ ਵਿਚ ਹਿੰਦੂ ਧਰਮ ਵਿਚ ਵਿਸ਼ਵਾਸ਼ ਰੱਖਣ ਵਾਲੇ ਲੋਕਾਂ ਵਲੋਂ ਹਾਜ਼ਰੀ ਭਰੀ ਗਈ, ਜਿਸ ਬਾਰੇ ਬਰੈਂਪਟਨ ਵਿਖੇ ਭਾਰਤ ਮਾਤਾ ਮੰਦਰ ਦੇ ਪੁਜਾਰੀ ਪੰਡਿਤ ਪ੍ਰਕਾਸ਼ ਰਾਵਲ ਨੇ ਦੱਸਿਆ ਕਿ ਲਗਾਤਾਰ ਨੌਂ ਦਿਨ ਚੱਲਣ ਵਾਲੇ ਇਨ੍ਹਾਂ ਨਵਰਾਤਰਿਆਂ ਦੌਰਾਨ ਜਿੱਥੇ ਲੋਕਾਂ ਵਲੋਂ ਧਾਰਮਿਕ ਭਾਵਨਾਵਾਂ ਅਨੁਸਾਰ ਪੂਜਾ ਅਰਚਨਾ ਕੀਤੀ ਜਾਂਦੀ ਹੈ ਉੱਥੇ ਹੀ ਨਾਲ ਦੀ ਨਾਲ ਦੁਸਹਿਰਾ ਅਤੇ ਹੋਰ ਤਿਉਹਾਰਾਂ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …