ਗਿੱਲ ਬਲਵਿੰਦਰ
416-558-5530
ਦੁਸਹਿਰਾ 2020
ਤਿਓਹਾਰ ਦੁਸਹਿਰੇ ਦਾ 25 ਨੂੰ ਆ ਰਿਹਾ ਹੈ,
ਪਰ ਪਹਿਲਾਂ ਵਾਂਗ ਨਾ ਐਤਕੀਂ ਮਨਾਇਆ ਜਾਊ।
ਬੁੱਤ ਬਨਣਗੇ ਤਿੰਨ ਹੀ ਇਸ ਵਾਰੀਂ,
ਪਰ ਦੁਆਲੇ ਲੋਕਾਂ ਦਾ ਇਕੱਠ ਘਟਾਇਆ ਜਾਊ।
ਸਮੇਤ ਰਾਮ ਜੀ ਦੇ ਢੱਕਣਗੇ ਮੂੰਹ ਸਾਰੇ,
ਦੂਰ ਖੜਕੇ ਹੀ ਤੀਰ ਵੀ ਚਲਾਇਆ ਜਾਊ।
ਮਹਿਮਾਨ ਗ਼ਰਾਊਂਡ ਵਿੱਚ ਆਉਣਗੇ ਬਹੁਤ ਥੋੜ੍ਹੇ,
ਦਰਸ਼ਨ ਬਾਕੀਆਂ ਨੂੰ ਟੀ ਵੀ ‘ਤੇ ਕਰਾਇਆ ਜਾਊ ।
ਇੱਕ ਦੂਜੇ ਨਾਲ ਖਹਿ ਕੇ ਬੈਠਣਾ ਨਹੀਂ,
ਸ਼ੋਸ਼ਲ ਡਿਸਟੈਂਸ ‘ਤੇ ਚਾਨਣ ਵੀ ਪਾਇਆ ਜਾਊ ।
ਨਜ਼ਰ ਕਾਨੂੰਨ ਦੀ ਸਭ ‘ਤੇ ਨਜ਼ਰ ਰੱਖੂ,
ਸੀ ਸੀ ਟੀ ਵੀ ਕੈਮਰਿਆਂ ਦਾ ਜਾਲ ਵਿਛਾਇਆ ਜਾਊ ।
ਪਾਠ ਬਦੀ ਉਪਰ ਨੇਕੀ ਦੀ ਜਿੱਤ ਵਾਲਾ,
ON-LINE ਹੀ ਬੱਚਿਆਂ ਨੂੰ ਪੜ੍ਹਾਇਆ ਜਾਊ ।
ਲੱਛਣ ਕਰੋਨਾ ਦੇ ਕਿਸੇ ਵਿੱਚ ਪਾਏ ਗਏ ਤਾਂ,
14 ਦਿਨਾਂ ਦਾ ਬਨਵਾਸ ਕਟਾਇਆ ਜਾਊ ।
ਜਲੇਬੀਆਂ ਮਿਲਣਗੀਆਂ ਭਾਵੇਂ ਬਜ਼ਾਰ ਵਿੱਚੋਂ,
ਭੋਗ ‘ਬਲਵਿੰਦਰਾ’ ਪਰ ਘਰੇ ਲਗਾਇਆ ਜਾਊ ।