Breaking News
Home / ਕੈਨੇਡਾ / ਡਰੱਗ ਅਤੇ ਚੋਰੀ ਦੇ ਵੱਖ-ਵੱਖ ਦੋਸ਼ਾਂ ਤਹਿਤ 10 ਵਿਅਕਤੀ ਗ੍ਰਿਫ਼ਤਾਰ, ਜਿਨ੍ਹਾਂ ‘ਚ 8 ਪੰਜਾਬੀ

ਡਰੱਗ ਅਤੇ ਚੋਰੀ ਦੇ ਵੱਖ-ਵੱਖ ਦੋਸ਼ਾਂ ਤਹਿਤ 10 ਵਿਅਕਤੀ ਗ੍ਰਿਫ਼ਤਾਰ, ਜਿਨ੍ਹਾਂ ‘ਚ 8 ਪੰਜਾਬੀ

ਜ਼ਿਆਦਾਤਰ ਵਿਅਕਤੀ ਬਰੈਂਪਟਨ ਨਿਵਾਸੀ
ਬਰੈਂਪਟਨ : ਪੀਲ ਖੇਤਰੀ ਪੁਲਿਸ ਵੱਲੋਂ ਲਗਭਗ 12 ਹੋਰ ਪੁਲਿਸ ਬਲਾਂ ਨਾਲ 1 ਸਾਲ ਚਲਾਏ ਗਏ ਸੰਯੁਕਤ ਬਲ ਓਪਰੇਸ਼ਨ ਵਿੱਚ ਡਰੱਗ ਅਤੇ ਚੋਰੀ ਦੇ ਵੱਖ ਵੱਖ ਦੋਸ਼ਾਂ ਅਧੀਨ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 80 ਵਿਰੁੱਧ ਦੋਸ਼ ਲਗਾਏ ਗਏ ਹਨ।
ਇਨ੍ਹਾਂ ਵਿਚੋਂ 8 ਪੰਜਾਬੀ ਹਨ ਤੇ ਜ਼ਿਆਦਾਤਰ ਬਰੈਂਪਟਨ ਨਿਵਾਸੀ ਹਨ। ਸੂਚਨਾ ਮੁਤਾਬਿਕ 2017 ਵਿੱਚ ਪੀਲ ਖੇਤਰੀ ਪੁਲਿਸ ਦੀਆਂ ਖੁਫੀਆਂ ਸੇਵਾਵਾਂ ਦੇ ਮੈਂਬਰਾਂ ਨੇ ਜਾਂਚ ਸ਼ੁਰੂ ਕੀਤੀ ਸੀ, ਇਹ ਉਨ੍ਹਾਂ ਵਿਅਕਤੀਆਂ ਦੇ ਇੱਕ ਸਮੂਹ ‘ਤੇ ਕੇਂਦਰਿਤ ਸੀ ਜੋ ਪੀਲ ਖੇਤਰ ਅੰਦਰ ਨਸ਼ੀਲੇ ਪਦਾਰਥਾਂ ਦੀ ਤਸਕਰੀ, ਆਯਾਤ, ਚੋਰੀ ਅਤੇ ਧੋਖਾਧੜੀ ਸਮੇਤ ਕਈ ਹੋਰ ਅਪਰਾਧਕ ਮਾਮਲਿਆਂ ਵਿੱਚ ਸ਼ਾਮਲ ਸਨ। ਇਹ ਜਾਣਕਾਰੀ ਦਿੰਦਿਆਂ ਜਾਂਚ ਦੇ ਮੁਖੀ ਜੈਨੀਫਰ ਇਵਾਂਸ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਿਆ ਕਿ ਅਪਰਾਧਕ ਗਤੀਵਿਧੀਆਂ ਪੀਲ ਖੇਤਰ, ਜੀਟੀਏ ਅਤੇ ਦੱਖਣੀ-ਪੱਛਮੀ ਓਂਟਰਾਈਓ ਵਿੱਚ ਹੋ ਰਹੀਆਂ ਸਨ। ਇਸ ਜਾਂਚ ਤੋਂ ਖੁਲਾਸਾ ਹੋਇਆ ਕਿ ਇਸਦੇ ਸਬੰਧ ਅਮਰੀਕਾ ਅਤੇ ਪਾਕਿਸਤਾਨ ਨਾਲ ਜੁੜੇ ਹੋਏ ਹਨ। ਪੁਲਿਸ ਵੱਲੋਂ ਜਿਨ੍ਹਾਂ ਲੋਕਾਂ ਦੇ ਨਾਮ ਜਾਰੀ ਕੀਤੇ ਗਏ ਹਨ ਉਨ੍ਹਾਂ ਵਿਚ 56 ਸਾਲਾ ਰਵੀ ਸ਼ੰਕਰ ਬਰੈਂਪਟਨ ਨਿਵਾਸੀ, 52 ਸਾਲਾ ਗੁਰਿੰਦਰ ਬੇਦੀ, 64 ਸਾਲਾ ਭੁਪਿੰਦਰ ਰਾਜਾ, 71 ਸਾਲਾ ਦਰਸ਼ਨ ਬੇਦੀ, 28 ਸਾਲਾ ਸੁਖਬੀਰ ਬਰਾੜ, 39 ਸਾਲਾ ਗੁਰਪ੍ਰੀਤ ਢਿੱਲੋਂ, 70 ਸਾਲਾ ਦਿਲਬਾਗ ਔਜਲਾ ਅਤੇ 44 ਸਾਲਾ ਕਰਨ ਘੁਮਾਣ ਦਾ ਨਾਮ ਸ਼ਾਮਲ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …