Breaking News
Home / ਜੀ.ਟੀ.ਏ. ਨਿਊਜ਼ / ਮਿਸੀਸਾਗਾ ਦੇ ਟਰੱਕ ਡਰਾਈਵਰ ਤੋਂ 22 ਕਿਲੋਗ੍ਰਾਮ ਕੋਕੀਨ ਬਰਾਮਦ

ਮਿਸੀਸਾਗਾ ਦੇ ਟਰੱਕ ਡਰਾਈਵਰ ਤੋਂ 22 ਕਿਲੋਗ੍ਰਾਮ ਕੋਕੀਨ ਬਰਾਮਦ

logo-2-1-300x105ਮਿਸੀਸਾਗਾ/ ਬਿਊਰੋ ਨਿਊਜ਼
ਮਿਸੀਸਾਗਾ ਨਿਵਾਸੀ ਇਕ ਵਿਅਕਤੀ ਤੋਂ ਕੈਨੇਡੀਅਨ ਬਾਰਡਰ ਸਰਵਿਸਜ਼ ਏਜੰਸੀ ਨੇ 22 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ। ਇਹ ਕੋਕੀਨ ਉਸ ਨੇ ਆਪਣੇ ਟਰੱਕ ‘ਚ ਲੱਗੇ ਇਕ ਫ਼ਰੀਜ਼ਰ ਵਿਚ ਲੁਕਾ ਕੇ ਰੱਖੀ ਹੋਈ ਸੀ। ਉਹ ਇਸ ਨੂੰ ਇਕ ਖ਼ਾਸ ਵਿਅਕਤੀ ਨੂੰ ਦੇਣ ਲਈ ਜਾਣ ਵਾਲਾ ਸੀ।
ਕਸਟਮ ਅਧਿਕਾਰੀਆਂ ਅਨੁਸਾਰ 12 ਅਗਸਤ ਨੂੰ ਉਹ ਪੀਸ ਬ੍ਰਿਜ, ਫ਼ੋਰਟ ਏਰੀ ‘ਚ ਸਰਗਰਮ ਸਨ ਕਿ ਉਦੋਂ ਇਕ ਕਮਰਸ਼ੀਅਲ ਟਰੱਡ ਐਂਡ ਟ੍ਰੇਕਲਰ ਲੈ ਕੇ ਇਹ ਵਿਅਕਤੀ ਉਥੇ ਪਹੁੰਚਿਆ। ਦੂਜੀ ਵਾਰ ਜਾਂਚ ਦੌਰਾਨ ਹੋਏ ਕੁਝ ਸਵਾਲਾਂ ਦੌਰਾਨ ਡਰਾਈਵਰ ਘਬਰਾ ਗਿਆ।
ਉਸ ਤੋਂ ਬਾਅਦ ਟਰੇਲਰ ਦੇ ਰੈਫ੍ਰੀਜੇਸ਼ਨ ਯੂਨਿਟ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤਾਂ ਉਥੇ ਲੁਕਾ ਕੇ ਰੱਖੇ ਗਏ ਕੋਕੀਨ ਦੇ 15 ਪੈਕੇਟ ਬਰਾਮਦ ਕੀਤੇ ਗਏ। ਪੈਕੇਟਾਂ ਨੂੰ ਉਥੋਂ ਬਰਾਮਦ ਕਰਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ। ਜਾਂਚ ‘ਚ ਉਨ੍ਹਾਂ ਵਿਚੋਂ ਕੋਕੀਨ ਬਰਾਮਦ ਹੋਣ ਦੀ ਪੁਸ਼ਟੀ ਹੋਈ ਹੈ।
ਸੀ.ਬੀ.ਐਸ.ਏ. ਨੇ 50 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਆਰ.ਸੀ.ਐਮ.ਪੀ. ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀ.ਬੀ.ਐਸ.ਏ. ਦੇ ਰੀਜ਼ਨਲ ਡਾਇਰੈਕਟਰ ਜਨਰਲ ਰਿਕ ਕਮਰਫੋਰਡ ਦਾ ਕਹਿਣਾ ਹੈ ਕਿ ਇਸ ਬਰਾਮਦਗੀ ਤੋਂ ਸਾਫ਼ ਹੋ ਗਿਆ ਹੈ ਕਿ ਪੀਸ ਬ੍ਰਿਜ ‘ਤੇ ਲਗਾਤਾਰ ਅਜਿਹੇ ਮਾਮਲੇ ਹੋ ਰਹੇ ਹਨ। ਅਸੀਂ ਸਰਹੱਦਾਂ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਵਚਨਬੱਧ ਹਾਂ।
ਜਨਵਰੀ ਤੋਂ ਲੈ ਕੇ ਹੁਣ ਤੱਕ ਇਸ ਸੀਮਾ ‘ਤੇ 192 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ ਪੁਲਿਸ ਲਗਾਤਾਰ ਅਜਿਹੇ ਮਾਮਲਿਆਂ ਨੂੰ ਫੜਨ ਲਈ ਯਤਨਸ਼ੀਲ ਹੈ। ਅਮਰੀਕਾ ਅਤੇ ਕੈਨੇਡਾ ਦੇ ਵਿਚਾਲੇ ਇਸ ਕੋਕੀਨ ਤਸਕਰੀ ਦੇ ਰੂਟ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …