-9.2 C
Toronto
Saturday, December 27, 2025
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ 'ਚ ਸਕੂਲ ਬੱਸ ਡਰਾਈਵਰਾਂ ਦੀ ਘਾਟ ਵਿਦਿਆਰਥੀ ਤੇ ਮਾਪੇ ਪ੍ਰੇਸ਼ਾਨ

ਟੋਰਾਂਟੋ ‘ਚ ਸਕੂਲ ਬੱਸ ਡਰਾਈਵਰਾਂ ਦੀ ਘਾਟ ਵਿਦਿਆਰਥੀ ਤੇ ਮਾਪੇ ਪ੍ਰੇਸ਼ਾਨ

school-buspic-copy-copy60 ਤੋਂ ਵਧੇਰੇ ਰੂਟਾਂ ‘ਤੇ ਨਹੀਂ ਹਨ ਡਰਾਈਵਰ, ਟੈਕਸੀਆਂ ਦੀ ਵਧੀ ਮੰਗ
ਟੋਰਾਂਟੋ/ ਬਿਊਰੋ ਨਿਊਜ਼
ਟੋਰਾਂਟੋ ‘ਚ ਇਕ ਹਜ਼ਾਰ ਤੋਂ ਵਧੇਰੇ ਬੱਚਿਆਂ ਨੂੰ ਬੱਸ ਡਰਾਈਵਰਾਂ ਦੀ ਕਮੀ ਕਾਰਨ ਜਾਂ ਤਾਂ ਸਕੂਲ ਲੇਟ ਪਹੁੰਚਣਾ ਪੈਂਦਾ ਹੈ ਜਾਂ ਫ਼ਿਰ ਉਹ ਸਕੂਲ ਜਾਣ ‘ਚ ਹੀ ਸਫ਼ਲ ਨਹੀਂ ਹੋ ਰਹੇ। ਦੋ ਟੋਰਾਂਟੋ ਸਕੂਲ ਬੋਰਡ ਨੇ ਕਿਹਾ ਹੈ ਕਿ ਡਰਾਈਵਰਾਂ ਦੀ ਕਮੀ ਕਾਰਨ ਬੱਚਿਆਂ ਨੂੰ ਸਕੂਲ ਲਿਆਉਣ ‘ਚ ਮੁਸ਼ਕਿਲ ਹੋ ਰਹੀ ਹੈ ਅਤੇ ਕਈ ਰੂਟਾਂ ‘ਤੇ ਇਕ ਤੋਂ ਵਧੇਰੇ ਵਾਰ ਬੱਸਾਂ ਨੂੰ ਲਿਆਉਣਾ ਪੈ ਰਿਹਾ ਹੈ। ਵਧੇਰੇ ਡਰਾਈਵਰਾਂ ਅਤੇ ਬੱਸਾਂ ਦੇ ਨਾਲ ਹੀ ਟੈਕਸੀਜ਼ ਦੀ ਮੰਗ ਦੇ ਨਾਲ ਬੱਚਿਆਂ ਦੀ ਮਦਦ ਦੀ ਅਪੀਲ ਕੀਤੀ ਹੈ। ਇਸ ਸਮੇਂ ਕਈ ਪ੍ਰਿੰਸੀਪਲ ਬੱਚਿਆਂ ਨੂੰ ਸਕੂਲ ਲਿਆਉਣ ਲਈ ਆਪਣੀਆਂ ਕਾਰਾਂ ਤੱਕ ਦੀ ਵਰਤੋਂ ਕਰ ਰਹੇ ਹਨ।
ਟੋਰਾਂਟੋ ਸਕੂਲ ਬੋਰਡ ਦੇ ਬੁਲਾਰੇ ਰਿਆਨ ਬ੍ਰਿਡ ਨੇ ਕਿਹਾ ਹੈ ਕਿ ਇਹ ਗੱਲ ਮੰਨਣਯੋਗ ਨਹੀਂ ਹੈ। ਸਾਨੂੰ ਵਿਦਿਆਰਥੀਆਂ ਨੂੰ ਘਰੋਂ ਸਕੂਲ ਅਤੇ ਸਕੂਲੋਂ ਘਰ ਲਿਜਾਉਣ ਦੀ ਪ੍ਰਕਿਰਿਆ ਨੂੰ ਆਸਾਨ ਅਤੇ ਬਰਾਬਰ ਬਣਾਉਣਾ ਪਵੇਗਾ। ਕੁਝ ਵਿਦਿਆਰਥੀ ਜਿਹੜੇ ਕਿ ਪ੍ਰਾਇਮਰੀ ਐਲੀਮੈਂਟਰੀ ਸਕੂਲ ਦੇ ਹਨ, ਇਕ ਬੱਸ ਲਈ ਇਕ ਘੰਟੇ ਤੱਕ ਉਡੀਕ ਕਰਦੇਹਨ ਅਤੇ ਕਈਆਂ ਦੇ ਲਈ ਤਾਂ ਬੱਸ ਆਉਂਦੀ ਹੀ ਨਹੀਂ ਹੈ।ઠઠ
ਟੀ.ਡੀ.ਐਸ.ਬੀ. ਅਤੇ ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ, ਦੋਵੇਂ ਕੰਪਨੀਆਂ ਦੇ ਇਕ ਸਮੂਹ ਦੀਆਂ ਬੱਸਾਂ ਦੀ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ 60 ਤੋਂ ਵਧੇਰੇ ਰੂਟਾਂ ‘ਤੇ ਡਰਾਈਵਰ ਨਹੀਂ ਹਨ। ਦੋਵੇਂ ਬੋਰਡਾਂ ਦਾ ਕਹਿਣਾ ਹੈ ਕਿ ਤਿੰਨ ਪ੍ਰਮੁੱਖ ਕੰਪਨੀਆਂ ‘ਚ ਡਰਾਈਵਰਾਂ ਦੀ ਕਮੀ ਹੈ, ਜਿਨ੍ਹਾਂ ਵਿਚ ਏਟ੍ਰਿਜ ਟਰਾਂਸਪੋਰਟੇਸ਼ਨ, ਵ੍ਹੀਲਚੇਅਰ ਅਸੈਸੀਬਲ ਟ੍ਰਾਂਜਿਟਅਤੇ ਸ਼ਾਰਪ ਬੱਸ ਲਾਇੰਸ ਸ਼ਾਮਲ ਹਨ।
ਬਰਡ ਦਾ ਕਹਿਣਾ ਹੈ ਕਿ ਦੋ ਹਫ਼ਤੇ ਪਬਲਿਕ ਬੋਰਡ ਨੇ ਟਰਾਂਸਪੋਰਟੇਸ਼ਨ ਕੰਪਨੀਆਂ ਤੋਂ ਸੁਣਿਆ ਕਿ ਸਕੂਲ ਯੀਅਰ ਲਈ ਸਭ ਕੁਝ ਝੀਕ ਹੈ ਪਰ ਅਜਿਹਾ ਨਹੀਂ ਲੱਗਦਾ। ਬੀਤੇ ਹਫ਼ਤੇ ਅਸੀਂ ਸਮੱਸਿਆਵਾਂ ਨੂੰ ਘੱਟ ਕਰਨ ਦਾ ਯਤਨ ਕੀਤਾ ਹੈ ਪਰ ਕੋਈ ਵੀ ਠੋਸ ਹੱਲ ਸਾਹਮਣੇ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਬੋਰਡ ਕੰਪਨੀਆਂ ਦੇ ਖਰਚ ਦਾ ਮੁਲਾਂਕਣ ਦੁਬਾਰਾ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਸਰਵਿਸ ਦੀ ਮੰਗ ਨੂੰ ਪੂਰਾ ਕਰਨਾ ਪਵੇਗਾ। ਕੈਥੋਲਿਕ ਸਕੂਲ ਬੋਰਡ ਦੇ ਬੁਲਾਰੇ ਜਾਨ ਯਾਨ ਨੇ ਕਿਹਾ ਕਿ ਕਈ ਸਕੂਲ ਪ੍ਰਿੰਸੀਪਲ ਆਪਣੀਆਂ ਕਾਰਾਂ ਰਾਹੀਂ ਬੱਚਿਆਂ ਨੂੰ ਘਰੋਂ ਸਕੂਲ ਅਤੇ ਸਕੂਲੋਂ ਘਰ ਛੱਡ ਕੇ ਆ ਰਹੇ ਹਨ। ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝ ਰਹੇ ਹਨ ਅਤੇ ਬੱਚਿਆਂ ਦੀ ਸੁਰੱਖਿਆ ਜ਼ਰੂਰੀ ਹੈ। ਦੋਵੇਂ ਬੋਰਡਾਂ ਨੂੰ ਉਮੀਦ ਹੈ ਕਿ ਅਗਲੇ ਹਫ਼ਤੇ ਤੱਕ ਇਹ ਸਮੱਸਿਆ ਠੀਕ ਹੋ ਜਾਵੇਗੀ।

RELATED ARTICLES
POPULAR POSTS