-0.4 C
Toronto
Saturday, February 21, 2026
spot_img
Homeਜੀ.ਟੀ.ਏ. ਨਿਊਜ਼ਮਕਾਨਾਂ ਦਾ ਵਧਿਆ ਭਾੜਾ, ਕਿਰਾਏਦਾਰਾਂ ਨੂੰ ਘਰ ਲੱਭਣੇ ਹੋਏ ਔਖੇ

ਮਕਾਨਾਂ ਦਾ ਵਧਿਆ ਭਾੜਾ, ਕਿਰਾਏਦਾਰਾਂ ਨੂੰ ਘਰ ਲੱਭਣੇ ਹੋਏ ਔਖੇ

ਟੋਰਾਂਟੋ : ਕੈਨੇਡਾ ‘ਚ ਮਕਾਨਾਂ ਦਾ ਭਾੜਾ ਕਾਫ਼ੀ ਜ਼ਿਆਦਾ ਵਧ ਗਿਆ ਹੈ, ਕਿਰਾਏਦਾਰਾਂ ਨੂੰ ਹੁਣ ਘਰ ਲੱਭਣੇ ਮੁਸ਼ਕਿਲ ਕੰਮ ਜਾਪ ਰਿਹਾ ਹੈ। ਕੈਨੇਡਾ ਮੋਰਗੇਜ਼ ਅਤੇ ਹਾਊਸਿੰਗ ਕਾਰਪੋਰੇਸ਼ਨ ਮੁਤਾਬਕ ਕੌਮੀ ਪੱਧਰ ‘ਤੇ ਕਿਰਾਏ ਪਿਛਲੇ ਸਾਲ ਔਸਤਨ 2.7 ਫੀਸਦੀ ਵੱਧ ਕੇ 947 ਡਾਲਰ ਪ੍ਰਤੀ ਮਹੀਨਾ ਹੋ ਗਏ ਹਨ। ਕਿਰਾਏ ਦੇ ਮਕਾਨਾਂ ‘ਚ ਵੀ ਕਮੀ ਆਈ ਹੈ। ਇਸ ਕਾਰਨ ਕਿਰਾਏਦਾਰਾਂ ਨੂੰ ਰਿਹਾਇਸ਼ੀ ਲਈ ਮਕਾਨ ਲੱਭਣੇ ਵੀ ਔਖੇ ਹੋ ਗਏ ਹਨ। ਸੀ.ਐੱਮ.ਐੱਚ.ਸੀ. ਅਨੁਸਾਰ ਦੇਸ਼ ਭਰ ਦੇ ਸ਼ਹਿਰਾਂ ‘ਚ 2016 ‘ਚ ਕਿਰਾਏ ‘ਤੇ ਸਮੁੱਚੀ ਖਾਲੀ ਰਿਹਾਇਸ਼ ਦਰ (ਭਾਵ ਕਿਰਾਏ ‘ਤੇ ਖਾਲੀ ਮਕਾਨ ਮਿਲਣ ਦੀ ਦਰ) 3.7 ਫੀਸਦੀ ਸੀ ਅਤੇ 2017 ‘ਚ ਇਹ ਘੱਟ ਕੇ 3 ਫੀਸਦੀ ਰਹਿ ਗਈ। ਕਾਰੋਪੇਰੇਸ਼ਨ ਨੇ ਕਿਰਾਏ ਦੀ ਰਿਹਾਇਸ਼ ਬਾਰੇ ਆਪਣੀ ਸਾਲਾਨਾ ਰਿਪੋਰਟ ‘ਚ ਦੱਸਿਆ ਕਿ ਕਿਰਾਏ ‘ਤੇ ਮਕਾਨ ਦੇਣ ਦੇ ਉਦੇਸ਼ ਨਾਲ ਬਣਾਏ ਗਏ ਮਕਾਨ ਜਾਂ ਇਮਾਰਤਾਂ ਆਬਾਦੀ ਦੇ ਹਿਸਾਬ ਨਾਲ ਘੱਟ ਹਨ।

RELATED ARTICLES
POPULAR POSTS