Breaking News
Home / ਜੀ.ਟੀ.ਏ. ਨਿਊਜ਼ / ਬਿਹਤਰ ਚਾਈਲਡ ਕੇਅਰ ਨਾਲ ਮਿਸੀਸਾਗਾ ਅਤੇ ਬਰੈਂਪਟਨ ਸਾਊਥ ਦੇ ਪਰਿਵਾਰਾਂ ਨੂੰ ਰਾਹਤ

ਬਿਹਤਰ ਚਾਈਲਡ ਕੇਅਰ ਨਾਲ ਮਿਸੀਸਾਗਾ ਅਤੇ ਬਰੈਂਪਟਨ ਸਾਊਥ ਦੇ ਪਰਿਵਾਰਾਂ ਨੂੰ ਰਾਹਤ

ਬਰੈਂਪਟਨ : ਓਨਟਾਰੀਓ ਸਰਕਾਰ ਢਾਈ ਸਾਲ ਤੱਕ ਦੇ ਬੱਚਿਆਂ ਨੂੰ ਕਿੰਡਰ ਗਾਰਟਨ ਜਾਣ ਤੋਂ ਪਹਿਲਾਂ ਫਰੀ ਪ੍ਰੀ-ਸਕੂਲ ਚਾਈਲਡ ਕੇਅਰ ਪ੍ਰਦਾਨ ਕਰਨ ਲਈ ਕੋਸ਼ਿਸ਼ ਕਰੇਗੀ। ਇਸਦੀ ਸ਼ੁਰੂਆਤ 2020 ਤੋਂ ਹੋਵੇਗੀ। ਫਰੀ ਪ੍ਰੀ-ਸਕੂਲ ਚਾਈਲਡ ਕੇਅਰ ਨਾਲ ਪ੍ਰਤੀ ਪਰਿਵਾਰ ਨੂੰ ਪ੍ਰਤੀ ਬੱਚੇ ‘ਤੇ 17000 ਡਾਲਰ ਦੀ ਸਲਾਨਾ ਬਚਤ ਹੋਵੇਗੀ। ਇਸ ਨਾਲ ਬੱਚਿਆਂ ਦੇ ਮਾਂ-ਬਾਪ ਨੂੰ ਆਪਣੀ ਸਹੂਲਤ ਅਨੁਸਾਰ ਕੰਮ ‘ਤੇ ਜਲਦੀ ਜਾਣ ਦੀ ਸੁਵਿਧਾ ਮਿਲੇਗੀ ਅਤੇ ਉਹ ਬੱਚੇ ਵੀ ਸਹੀ ਸਮੇਂ ‘ਤੇ ਆਪਣੀ ਜ਼ਿੰਦਗੀ ਦੀ ਵਧੀਆ ਸ਼ੁਰੂਆਤ ਕਰ ਸਕਣਗੇ। ਓਨਟਾਰੀਓ ਸਰਕਾਰ ਅਗਲੇ ਤਿੰਨ ਸਾਲਾਂ ਵਿਚ ਇਸ ਨਵੀਂ ਕੋਸ਼ਿਸ਼ ਵਿਚ 2.2 ਬਿਲੀਅਨ ਡਾਲਰ ਖਰਚ ਕਰੇਗੀ। ਸਰਕਾਰ ਦੀ ਇਸ ਕੋਸ਼ਿਸ਼ ਨਾਲ ਬਰੈਂਪਟਨ ਸਾਊਥ ਅਤੇ ਮਿਸੀਸਾਗਾ ਦੇ ਪਰਿਵਾਰਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ, ਕਿਉਂਕਿ ਉਨ੍ਹਾਂ ਵਿਚੋਂ ਜ਼ਿਆਦਾ ਵਰਕਿੰਗ ਮਾਪੇ ਹਨ ਅਤੇ ਉਨ੍ਹਾਂ ‘ਤੇ ਵਿੱਤੀ ਜ਼ਿੰਮੇਵਾਰੀਆਂ ਵੀ ਜ਼ਿਆਦਾ ਹਨ। ਸਰਕਾਰ ਇਸ ਨਵੀਂ ਕੇਅਰ ਦੇ ਮਾਧਿਅਮ ਨਾਲ ਲੋਕਾਂ ਨੂੰ ਆਪਣਾ ਆਰਥਿਕ ਪੱਧਰ ਬਿਹਤਰ ਬਣਾਉਣ ਵਿਚ ਮੱਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨਾਲ ਲੋਕਾਂ ਨੂੰ ਕੰਮ ਕਰਨ ਦਾ ਵਧੀਆ ਮੌਕਾ ਅਤੇ ਬੱਚਿਆਂ ਨੂੰ ਬਿਹਤਰ ਮਾਹੌਲ ‘ਚ ਕੇਅਰ ਮਿਲ ਸਕੇਗੀ। ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮਪੀਪੀ ਅੰਮ੍ਰਿਤ ਮਾਂਗਟ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਪ੍ਰੀ-ਸਕੂਲ ਚਾਈਲਡ ਕੇਅਰ ਅਤੇ ਹਾਈ ਕੁਆਲਿਟੀ ਲਾਈਸੈਂਸ ਸੈਂਟਰ ਖੋਲ੍ਹਣ ਨਾਲ ਢਾਈ ਸਾਲ ਤੋਂ ਚਾਰ ਸਾਲ ਤੱਕ ਦੇ ਬੱਚਿਆਂ ਨੂੰ ਵਧੀਆ ਕੇਅਰ ਮਿਲ ਸਕੇਗੀ। ਉਨ੍ਹਾਂ ਦੇ ਮਾਂ-ਬਾਪ ਦੀ ਜ਼ਿੰਦਗੀ ਵੀ ਬਿਹਤਰ ਹੋਵੇਗੀ। ਇਸ ਕੇਅਰ ਦੀ ਜ਼ਰੂਰਤ ਕਾਫੀ ਸਮੇਂ ਤੋਂ ਸੀ ਅਤੇ ਸਰਕਾਰ ਆਪਣੀ ਆਰਥਿਕ ਸਮਰੱਥਾ ਵਾਚਣ ਤੋਂ ਬਾਅਦ ਇਹ ਕਦਮ ਉਠਾ ਰਹੀ ਹੈ। ਅਸੀਂ ਆਉਣ ਵਾਲੀ ਪੀੜ੍ਹੀ ਨੂੰ ਬਿਹਤਰ ਮਾਹੌਲ ਪ੍ਰਦਾਨ ਕਰਨ ਲਈ ਇਹ ਕੋਸ਼ਿਸ਼ ਕਰ ਰਹੇ ਹਾਂ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …