-6.4 C
Toronto
Saturday, December 27, 2025
spot_img
Homeਜੀ.ਟੀ.ਏ. ਨਿਊਜ਼ਕਬਾੜ 'ਚ ਦਿੱਤੇ ਟੀ.ਵੀ. ਵਿਚਪਿਆ ਸੀ ਖਜ਼ਾਨਾ

ਕਬਾੜ ‘ਚ ਦਿੱਤੇ ਟੀ.ਵੀ. ਵਿਚਪਿਆ ਸੀ ਖਜ਼ਾਨਾ

68 ਸਾਲਾ ਬਜ਼ੁਰਗ ਹੁਣ ਤੋਂ 30 ਸਾਲਪਹਿਲਾਂ ਆਪਣੇ ਪੁਰਾਣੇ ਟੀ.ਵੀ.ਵਿਚ ਇਕ ਲੱਖ ਡਾਲਰ ਰੱਖ ਕੇ ਭੁੱਲ ਗਿਆ ਸੀ
ਓਨਟਾਰੀਓ :ਘਰਦਾਸਾਮਾਨਪੁਰਾਣਾਹੋਣ’ਤੇ ਅਕਸਰਕਬਾੜੀਏ ਨੂੰ ਵੇਚਦਿੱਤਾਜਾਂਦਾ ਹੈ ਪਰ ਇਸ ਕਬਾੜ ‘ਚੋਂ ਜੇਕਰਖਜ਼ਾਨਾਨਿਕਲਆਵੇ ਤਾਂ ਕੀ ਕਹੋਗੇ? ਅਜਿਹਾ ਹੀ ਕੁਝ ਹੋਇਆ ਓਨਟਾਰੀਓ ਦੇ ਬੈਰੀਵਿਖੇ ਸਥਿਤਰੀਸਾਈਕਲਿੰਗ ਪਲਾਂਟਵਿਚ, ਜਿੱਥੇ ਪੁਰਾਣੇ ਟੀ.ਵੀ. ‘ਚ ਇਕ ਲੱਖਡਾਲਰ (ਕਰੀਬ 51 ਲੱਖਰੁਪਏ) ਦੀਰਕਮਪਈ ਸੀ। ਘਟਨਾਜਨਵਰੀਮਹੀਨੇ ਦੀ ਹੈ, ਜਦੋਂ ਬੈਰੀਰੀਸਾਈਕਲਿੰਗ ਪਲਾਂਟਵਿਚ ਇਕ ਮੁਲਾਜ਼ਮ ਨੇ ਕਬਾੜ ‘ਚ ਮਿਲੇ ਪੁਰਾਣੇ ਟੀ.ਵੀ. ਨੂੰ ਖੋਲ੍ਹਿਆ ਤਾਂ ਉਸ ਵਿਚਪੈਸਿਆਂ ਨਾਲਭਰਿਆ ਇਕ ਬਕਸਾਪਿਆ ਸੀ। ਪਲਾਂਟ ਦੇ ਜਨਰਲਮੈਨੇਜਰ ਨੇ ਜਦੋਂ ਇਸ ਰਕਮ ਨੂੰ ਗਿਣਨਾਸ਼ੁਰੂ ਕੀਤਾ ਤਾਂ ਨੋਟਾਂ ਦੀਆਂ ਚਾਰਥੱਦੀਆਂ ਗਿਣ ਕੇ ਹੀ ਉਹ ਸਮਝ ਗਏ ਕਿ ਇਹ ਰਕਮਜ਼ਿਆਦਾਵੱਡੀ ਹੈ। ਉਨ੍ਹਾਂ ਨੇ ਤੁਰੰਤਪੁਲਿਸ ਨੂੰ ਇਸ ਦੀਜਾਣਕਾਰੀਦਿੱਤੀ। ਬਕਸੇ ਦੇ ਵਿਚ ਕੁਝ ਦਸਤਾਵੇਜ਼ ਵੀਸਨ, ਜਿਨ੍ਹਾਂ ਦੀਮਦਦਨਾਲ ਇਸ ਰਕਮ ਦੇ ਅਸਲੀਮਾਲਕਤੱਕਪਹੁੰਚਣਾਮੁਮਕਿਨ ਹੋ ਸਕਿਆ। ਇਹ ਰਕਮ ਇਕ 68 ਸਾਲਾਬੋਲਸੋਵਰਨਾਮੀਵਿਅਕਤੀਦੀ ਸੀ।ઠਬੋਲਸੋਵਰ ਨੇ ਦੱਸਿਆ ਕਿ ਇਹ ਰਕਮ ਉਸ ਨੇ 30 ਸਾਲਪਹਿਲਾਂ ਸੰਭਾਲ ਕੇ ਰੱਖੀ ਸੀ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਸੌਂਪ ਸਕੇ ਪਰਸਮੇਂ ਦੇ ਨਾਲ-ਨਾਲ ਉਹ ਇਸ ਬਾਰੇ ਭੁੱਲ ਗਿਆ ਸੀ। ਹੁਣਜਦੋਂ ਉਸ ਨੂੰ ਇਹ ਰਕਮਵਾਪਸਮਿਲ ਗਈ ਹੈ ਤਾਂ ਉਹ ਬੇਹੱਦਖੁਸ਼ ਹੈ। ਦੂਜੇ ਪਾਸੇ ਰੀਸਾਈਕਲਿੰਗ ਕੰਪਨੀ ਨੇ ਟੀ. ਵੀ. ‘ਚ ਪਏ ਇਸ ਖਜ਼ਾਨੇ ਬਾਰੇ ਦੱਸਣਵਾਲੀਮਹਿਲਾਮੁਲਾਜ਼ਮਦੀਵੀਤਾਰੀਫਕੀਤੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਬੋਲਸੋਵਰ ਨੂੰ ਇਕ ਸਲਾਹਦਿੱਤੀ ਹੈ ਕਿ ਹੁਣ ਉਹ ਆਪਣੇ ਬਚਤ ਦੇ ਪੈਸਿਆਂ ਨੂੰ ਸੰਭਾਲਣਲਈਬੈਂਕਵਿਚਖਾਤਾ ਖੁੱਲ੍ਹਵਾਉਣ।

Previous article
ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਕੀਤਾ ਨਵਾਂ ਪ੍ਰਬੰਧ ਈ-ਵੀਜ਼ਾ ਵਾਲੇ ਸੈਲਾਨੀਆਂ ਨੂੰ ਮੁਫਤ ਸਿੰਮ, ਟਾਕਟਾਈਮ ਤੇ ਡਾਟਾ ਵੀ ਫਰੀ ਮਿਲੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਨਵਾਂ ਪ੍ਰਬੰਧ ਕੀਤਾ ਹੈ। ਇਸ ਤਹਿਤ ਈ-ਵੀਜ਼ਾ ਲੈ ਕੇ ਭਾਰਤ ਆਉਣ ਵਾਲਿਆਂ ਨੂੰ ਏਅਰਪੋਰਟ ‘ਤੇ ਪਹੁੰਚਦੇ ਹੀ ਪਹਿਲਾਂ ਤੋਂ ਐਕਟੀਵੇਟਡ ਮੋਬਾਈਲ ਸਿੰਮ ਦਿੱਤਾ ਜਾਵੇਗਾ। ਇਸ ਲਈ ਕੋਈ ਵੀ ਅਦਾਇਗੀ ਨਹੀਂ ਕਰਨੀ ਪਏਗੀ। ਬਿਲਕੁਲ ਮੁਫਤ ਦਿੱਤੇ ਜਾਣ ਵਾਲੇ ਇਸ ਸਿੰਮ ਵਿਚ ਤੈਅ ਟਾਕਟਾਈਮ ਤੇ ਡਾਟਾ ਵੀ ਮਿਲੇਗਾ। ਇਸ ਸਰਵਿਸ ਦੀ ਸ਼ੁਰੂਆਤ ਕਰਦਿਆਂ ਕੇਂਦਰੀ ਸੈਰ-ਸਪਾਟਾ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ ਕਿ ਬੀ.ਐਸ.ਐਨ.ਐਲ. ਦੇ ਸਿੰਮ ਕਾਰਡ ਵਿਚ 50 ਰੁਪਏ ਦਾ ਟਾਕਟਾਈਮ ਤੇ 50 ਐਮ.ਬੀ. ਡਾਟਾ ਮੁਫਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਇਹ ਸਰਵਿਸ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਮਿਲੇਗੀ, ਪਰ ਹੌਲੀ-ਹੌਲੀ ਈ-ਵੀਜ਼ਾ ਦੇਣ ਵਾਲੇ ਸਾਰੇ 15 ਹਵਾਈ ਅੱਡਿਆਂ ‘ਤੇ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਹੂਲਤ ਵਿਦੇਸ਼ੀ ਸੈਲਾਨੀਆਂ ਨੂੰ ਤੁਰੰਤ ਆਪਣੇ ਘਰ, ਰਿਸ਼ਤੇਦਾਰਾਂ, ਹੋਟਲ, ਟੂਰ ਅਪ੍ਰੇਟਰ ਤੇ ਹੋਰ ਲੋਕਾਂ ਨਾਲ ਸੰਪਰਕ ਕਰਨ ਵਿਚ ਮਦਦਗਾਰ ਹੋਵੇਗੀ।
Next article
RELATED ARTICLES
POPULAR POSTS