ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਕੀਤਾ ਨਵਾਂ ਪ੍ਰਬੰਧ
ਈ-ਵੀਜ਼ਾ ਵਾਲੇ ਸੈਲਾਨੀਆਂ ਨੂੰ ਮੁਫਤ ਸਿੰਮ, ਟਾਕਟਾਈਮ ਤੇ ਡਾਟਾ ਵੀ ਫਰੀ ਮਿਲੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਨਵਾਂ ਪ੍ਰਬੰਧ ਕੀਤਾ ਹੈ। ਇਸ ਤਹਿਤ ਈ-ਵੀਜ਼ਾ ਲੈ ਕੇ ਭਾਰਤ ਆਉਣ ਵਾਲਿਆਂ ਨੂੰ ਏਅਰਪੋਰਟ ‘ਤੇ ਪਹੁੰਚਦੇ ਹੀ ਪਹਿਲਾਂ ਤੋਂ ਐਕਟੀਵੇਟਡ ਮੋਬਾਈਲ ਸਿੰਮ ਦਿੱਤਾ ਜਾਵੇਗਾ। ਇਸ ਲਈ ਕੋਈ ਵੀ ਅਦਾਇਗੀ ਨਹੀਂ ਕਰਨੀ ਪਏਗੀ। ਬਿਲਕੁਲ ਮੁਫਤ ਦਿੱਤੇ ਜਾਣ ਵਾਲੇ ਇਸ ਸਿੰਮ ਵਿਚ ਤੈਅ ਟਾਕਟਾਈਮ ਤੇ ਡਾਟਾ ਵੀ ਮਿਲੇਗਾ। ਇਸ ਸਰਵਿਸ ਦੀ ਸ਼ੁਰੂਆਤ ਕਰਦਿਆਂ ਕੇਂਦਰੀ ਸੈਰ-ਸਪਾਟਾ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ ਕਿ ਬੀ.ਐਸ.ਐਨ.ਐਲ. ਦੇ ਸਿੰਮ ਕਾਰਡ ਵਿਚ 50 ਰੁਪਏ ਦਾ ਟਾਕਟਾਈਮ ਤੇ 50 ਐਮ.ਬੀ. ਡਾਟਾ ਮੁਫਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਇਹ ਸਰਵਿਸ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਮਿਲੇਗੀ, ਪਰ ਹੌਲੀ-ਹੌਲੀ ਈ-ਵੀਜ਼ਾ ਦੇਣ ਵਾਲੇ ਸਾਰੇ 15 ਹਵਾਈ ਅੱਡਿਆਂ ‘ਤੇ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਹੂਲਤ ਵਿਦੇਸ਼ੀ ਸੈਲਾਨੀਆਂ ਨੂੰ ਤੁਰੰਤ ਆਪਣੇ ਘਰ, ਰਿਸ਼ਤੇਦਾਰਾਂ, ਹੋਟਲ, ਟੂਰ ਅਪ੍ਰੇਟਰ ਤੇ ਹੋਰ ਲੋਕਾਂ ਨਾਲ ਸੰਪਰਕ ਕਰਨ ਵਿਚ ਮਦਦਗਾਰ ਹੋਵੇਗੀ।
Home / ਭਾਰਤ / ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਕੀਤਾ ਨਵਾਂ ਪ੍ਰਬੰਧ ਈ-ਵੀਜ਼ਾ ਵਾਲੇ ਸੈਲਾਨੀਆਂ ਨੂੰ ਮੁਫਤ ਸਿੰਮ, ਟਾਕਟਾਈਮ ਤੇ ਡਾਟਾ ਵੀ ਫਰੀ ਮਿਲੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਨਵਾਂ ਪ੍ਰਬੰਧ ਕੀਤਾ ਹੈ। ਇਸ ਤਹਿਤ ਈ-ਵੀਜ਼ਾ ਲੈ ਕੇ ਭਾਰਤ ਆਉਣ ਵਾਲਿਆਂ ਨੂੰ ਏਅਰਪੋਰਟ ‘ਤੇ ਪਹੁੰਚਦੇ ਹੀ ਪਹਿਲਾਂ ਤੋਂ ਐਕਟੀਵੇਟਡ ਮੋਬਾਈਲ ਸਿੰਮ ਦਿੱਤਾ ਜਾਵੇਗਾ। ਇਸ ਲਈ ਕੋਈ ਵੀ ਅਦਾਇਗੀ ਨਹੀਂ ਕਰਨੀ ਪਏਗੀ। ਬਿਲਕੁਲ ਮੁਫਤ ਦਿੱਤੇ ਜਾਣ ਵਾਲੇ ਇਸ ਸਿੰਮ ਵਿਚ ਤੈਅ ਟਾਕਟਾਈਮ ਤੇ ਡਾਟਾ ਵੀ ਮਿਲੇਗਾ। ਇਸ ਸਰਵਿਸ ਦੀ ਸ਼ੁਰੂਆਤ ਕਰਦਿਆਂ ਕੇਂਦਰੀ ਸੈਰ-ਸਪਾਟਾ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ ਕਿ ਬੀ.ਐਸ.ਐਨ.ਐਲ. ਦੇ ਸਿੰਮ ਕਾਰਡ ਵਿਚ 50 ਰੁਪਏ ਦਾ ਟਾਕਟਾਈਮ ਤੇ 50 ਐਮ.ਬੀ. ਡਾਟਾ ਮੁਫਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਇਹ ਸਰਵਿਸ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਮਿਲੇਗੀ, ਪਰ ਹੌਲੀ-ਹੌਲੀ ਈ-ਵੀਜ਼ਾ ਦੇਣ ਵਾਲੇ ਸਾਰੇ 15 ਹਵਾਈ ਅੱਡਿਆਂ ‘ਤੇ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਹੂਲਤ ਵਿਦੇਸ਼ੀ ਸੈਲਾਨੀਆਂ ਨੂੰ ਤੁਰੰਤ ਆਪਣੇ ਘਰ, ਰਿਸ਼ਤੇਦਾਰਾਂ, ਹੋਟਲ, ਟੂਰ ਅਪ੍ਰੇਟਰ ਤੇ ਹੋਰ ਲੋਕਾਂ ਨਾਲ ਸੰਪਰਕ ਕਰਨ ਵਿਚ ਮਦਦਗਾਰ ਹੋਵੇਗੀ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …