24.8 C
Toronto
Wednesday, September 17, 2025
spot_img
Homeਕੈਨੇਡਾਘਵੱਦੀ ਅਤੇ ਇਲਾਕਾ ਨਿਵਾਸੀਆਂ ਵਲੋਂ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ...

ਘਵੱਦੀ ਅਤੇ ਇਲਾਕਾ ਨਿਵਾਸੀਆਂ ਵਲੋਂ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਬਰਸੀ

ਬਰੈਂਪਟਨ/ਹਰਜੀਤ ਬੇਦੀ : ਨਗਰ ਨਿਵਾਸੀ ਘਵੱਦੀ ਅਤੇ ਇਲਾਕਾ ਨਿਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਈਸ਼ਰ ਸ਼ਿਘ ਜੀ ਰਾੜੇ ਵਾਲਿਆਂ ਦੀ ਬਰਸੀ ਮਨਾਈ ਜਾ ਰਹੀ ਹੈ। ਇਸ ਸਬੰਧ ਵਿੱਚ ਗੁਰਦਵਾਰਾ ਜੋਤ ਪਰਕਾਸ਼ ਬਰੈਂਪਟਨ ਵਿਖੇ 27 ਅਗਸਤ 2021 ਨੂੰ ਦਿਨ ਸ਼ੁੱਕਰਵਾਰ11:00 ਵਜੇ ਆਖੰਡ ਪਾਠ ਆਰੰਭ ਹੋਣਗੇ। ਭੋਗ 29 ਅਗਸਤ ਦਿਨ ਐਤਵਾਰ 10:30 ਵਜੇ ਪਾਏ ਜਾਣਗੇ।
ਭੋਗ ਉਪਰੰਤ 12:15 ਵਜੇ ਤੱਕ ਕੀਰਤਨ ਹੋਵੇਗਾ। ਇਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤੇਗਾ। ਪ੍ਰਬੰਧਕਾਂ ਵਲੋਂ ਸਮੂਹ ਘਵੱਦੀ ਨਗਰ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਬਰਸੀ ਸਮਾਗਮ ਵਿੱਚ ਪਹੁੰਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰਦਵਾਰਾ ਜੋਤ ਪਰਕਾਸ਼ 135 ਸਨਪੈਕ ਬੁਲੇਵਾਡ, ਬਰੈਂਪਟਨ ‘ਤੇ ਸਥਿਤ ਹੈ। ਵਧੇਰੇ ਜਾਣਕਾਰੀ ਲਈ ਨਿਰਮਲ ਸਿੰਘ ਬਾਂਸਲ 905-564-6993, ਪ੍ਰਲਾਹਦ ਸਿੰਘ ਗਿੱਲ 905-915-2566, ਜੋਗਿੰਦਰ ਸਿੰਘ ਗਿੱਲ ਪਟਨੇ ਵਾਲੇ 905-230-0741 ਜਾਂ ਗੁਰਨਾਮ ਸਿੰਘ ਗਿੱਲ 416-908-1300 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS