ਮਿਸੀਸਾਗਾ/ਬਿਊਰੋ ਨਿਊਜ਼ : ਪਿਛਲੇ ਵੀਕਐਂਡ ਦੋ ਅਪ੍ਰੈਲ ਨੂੰ ਰੈਡ ਬੁਲ ਕੈਨੇਡਾ ਨੇ NEYMAR JRS FIVE ਸ਼ੂਕਰ ਟੂਰਨਾਮੈਂਟ ਕਰਵਾਇਆ। ਇਸ ਟੂਰਨਾਮੈਂਟ ਵਿਚ ਬਹੁਤ ਟੀਮਾਂ ਨੇ ਭਾਗ ਲਿਆ। ਅਰਮਨ ਗਰੇਵਾਲ ਦੀ ਟੀਮ, The Amigos ਨੇ ਇਸ ਵਿਚ ਕੈਨੇਡਾ ਈਸਟ ਦੀ ਚੈਂਪੀਅਨਸ਼ਿਪ ਹਾਸਲ ਕੀਤੀ। ਹੁਣ ਅਰਮਨ ਦੀ ਅਗਵਾਈ ਹੇਠ ਇਹ ਟੀਮ ਜੁਲਾਈ ਮਹੀਨੇ ਬ੍ਰਾਜ਼ੀਲ ਵਿਖੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡਣ ਜਾ ਰਹੀ ਹੈ।
ਇਸ ਵਿਚ 43 ਦੇਸ਼ਾਂ ਭਾਗ ਲੈ ਰਹੇ ਹਨ। ਅਰਮਨ ਚਾਰ ਸਾਲ ਯੂਨੀਵਰਸਿਟੀ ਆਫ ਵਾਟਰਲੂ ਦੀ ਸ਼ੂਕਰ ਟੀਮ ਵਿਚ ਖੇਡਿਆ ਹੈ ਅਤੇ 2011 ਵਿਚ ਉਹ ਯੂਨੀਰਵਰਸਿਟੀ ਦਾ ਮੋਸਟ ਵੈਲਯੂਏਬਲ ਖਿਡਾਰੀ ਦਾ ਇਨਾਮ ਜਿੱਤਿਆ ਸੀ। ਅਸੀਂ ਅਰਮਨ ਅਤੇ ਉਸਦੀ ਟੀਮ ਨੂੰ ਬ੍ਰਾਜ਼ੀਲ ਵਿਚ ਖੇਡਣ ਲਈ ਸ਼ੁਭ ਇਛਾਵਾਂ ਦੇ ਰਹੇ ਹਾਂ।
ਅਰਮਨ ਗਰੇਵਾਲ ਦੀ ਟੀਮ ਬ੍ਰਾਜ਼ੀਲ ‘ਚ ਅੰਤਰਰਾਸ਼ਟਰੀ ਸ਼ੂਕਰ ਟੂਰਨਾਮੈਂਟ ਵਿਚ ਭਾਗ ਲਵੇਗੀ
RELATED ARTICLES

