ਭੁੱਖ ਨਾਲ ਮੁਕਾਬਲੇ ਲਈ ਫੂਡ ਅਭਿਆਨ
ਮਿਸੀਸਾਗਾ : ਸੀਜੇਐਮਆਰ 1320 ਏਐਮ ਰੇਡੀਓ ਸਟੇਸ਼ਨ ਨੇ ਪੰਜਾਬੀ ਰੇਡੀਓ ਪ੍ਰੋਡਿਊਸਰਜ਼ ਨੇ ਇਕ ਵਾਰ ਫਿਰ ਤੋਂ ਇਕੱਠੇ ਹੋ ਕੇ ਇਕ ਹੋਰ ਰੇਡੀਓਥਾਨ ਅਤੇ ਫੂਡ ਡਰਾਈਵ ਦਾ ਆਯੋਜਨ ਕੀਤਾ ਹੈ। ਇਸਦਾ ਉਦੇਸ਼ ਕਮਿਊਨਿਟੀ ਦੀ ਮੱਦਦ ਨਾਲ ਮਿਸੀਸਾਗਾ ਸੇਵਾ ਫੂਡ ਬੈਂਕ ਦੀ ਮੱਦਦ ਕਰਦੇ ਹੋਏ ਜ਼ਰੂਰਤਮੰਦਾਂ ਦੀ ਮੱਦਦ ਕਰਨਾ ਹੈ। ਫੂਡ ਡਰਾਈਵ ਦੁਆਰਾ ਕੁੱਲ 5 ਲੱਖ ਡਾਲਰ ਅਤੇ 250,000 ਪੌਂਡ ਫੂਡ ਸੇਵਾ ਫੂਡ ਬੈਂਕ ਲਈ ਇਕੱਠਾ ਕੀਤਾ ਜਾ ਚੁੱਕਾ ਹੈ। ਰੇਡੀਓਥਾਨ ਸ਼ੁੱਕਰਵਾਰ, 3 ਨਵੰਬਰ ਨੂੰ ਪੂਰਾ ਦਿਨ ਆਯੋਜਿਤ ਹੋਵੇਗਾ। ਚਾਹਵਾਨ ਵਿਅਕਤੀ ਕਿਸੇ ਵੀ ਪੰਜਾਬੀ ਸ਼ੋਅ ‘ਤੇ ਆ ਕੇ ਆਪਣੇ ਦਾਨ ਦੀ ਸਹੁੰ ਲੈ ਸਕਦੇ ਹਨ। ਇਨ੍ਹਾਂ ਸੋਅਜ਼ ਵਿਚ ਰੰਗਲਾ ਪੰਜਾਬ, ਪਰਵਾਸੀ, ਪੰਜਾਬ ਦੀ ਗੂੰਜ, ਗੀਤਾਂ ਨਾਲ ਪ੍ਰੀਤਾਂ, ਯਾਹੂ ਰੇਡੀਓ, ਫੁਲਕਾਰੀ ਸਰਗਮ, ਅੱਜ ਦੀ ਆਵਾਜ਼ ਅਤੇ ਮਹਿਫਲ ਸ਼ਾਮਲ ਹੈ। ਵੀਕਐਂਡ ‘ਤੇ ਸ਼੍ਰੇਤਾ ਦਿਲ ਅਪਣਾ ਪੰਜਾਬੀ, ਸਾਂਝ ਦਿਲਾਂ ਦੀ, ਆਪਣਾ ਪੰਜਾਬ ਰੇਡੀਓ, ਸਾਡਾ ਵਿਰਸਾ ਅਤੇ ਰੋਡ ਨਿਊਜ਼ ਰੰਗੋਲੀ ਪ੍ਰੋਗਰਾਮਾਂ ਦੌਰਾਨ ਵੀ ਆਪਣੀ ਦਾਨ ਦੀ ਸਹੁੰ ਲੈ ਸਕਦੇ ਹਨ। ਸੀਜੇਐਮਆਰ ਦੇ ਮਾਲਕ ਵੀ ਇਸ ਅਭਿਆਨ ਵਿਚ ਆਪਣਾ ਯੋਗਦਾਨ ਪਾਉਣਗੇ।
ਸ਼ਨੀਵਾਰ 4 ਨਵੰਬਰ ਨੂੰ ਇਕ ਵੱਡੀ ਫੂਡ ਡਰਾਈਵ ਪੂਰੇ ਪੀਲ ਖੇਤਰ ਵਿਚ 25 ਲੋਕਲ ਗੁਰਦੁਆਰਾ ਅਤੇ ਸਾਊਥ ਏਸ਼ੀਅਨ ਗਰੌਸਰੀ ਸਟੋਰਾਂ ਵਿਚ ਆਯੋਜਿਤ ਕੀਤੀ ਜਾਵੇਗੀ। ਆਯੋਜਕਾਂ ਨੇ ਦੱਸਿਆ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 548ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਨਾਲ, ਉਹਨਾਂ ਦੇ ਮਾਨਵਤਾ, ਸਮਾਨਤਾ, ਸਮਾਜਿਕ ਨਿਆਂ ਅਤੇ ਸੇਵਾ ਭਾਵਨਾ ਦਾ ਸੰਦੇਸ਼ ਵੀ ਸਾਰੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ।