ਬਰੈਂਪਟਨ : ਕੈਨੇਡਾ-ਭਰ ਵਿੱਚ ਆਪਣੇ ਭਾਈਵਾਲਾਂ ਨਾਲ ਮਿਲ ਕੇ ਫੈੱਡਰਲ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕੈਨੇਡਾ-ਵਾਸੀ ਆਪਣੇ ਕੰਮਾਂ-ਕਾਜਾਂ, ਲੋੜੀਂਦੀਆਂ ਸੇਵਾਵਾਂ ਤੇ ਕਮਿਊਨਿਟੀਆਂ ਨਾਲ ਜੁੜੇ ਰਹਿਣ ਲਈ ਪਬਲਿਕ ਟਰਾਂਜ਼ਿਟ ਦੇ ਨੇੜੇ ਰਹਿ ਸਕਣ। ਇਸ ਮੰਤਵ ਲਈ ਹਾਊਸਿੰਗ, ਇਨਫਰਾਸਟਰੱਕਰ ਤੇ ਕਮਿਊਨਿਟੀਜ਼ ਮੰਤਰੀ ਮਾਣਯੋਗ ਨੇਥਨਾਇਲ ਐਰਸਕਾਈਨ-ਸਮਿੱਥ ਨੇ ਬਰੈਂਪਟਨ ਸ਼ਹਿਰ ਲਈ ਹਰ ਸਾਲ 106 ਮਿਲੀਅਨ ਡਾਲਰ ਤੋਂ ਵਧੇਰੇ ਦੀ 10 ਸਾਲ ਦੇ ਲੰਮੇਂ ਸਮੇਂ ਲਈ ਫੰਡਿੰਗ ਜਾਰੀ ਕੀਤੀ ਹੈ। ਇਸਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ, ”ਪਬਲਿਕ ਟਰਾਂਜ਼ਿਟ ਇਨਫ਼ਰਾਸਟਰੱਕਰ ਵਿੱਚ ਹੋਈ ਇਸ ਮਹੱਤਵਪੂਰਨ ਫ਼ੰਡਿੰਗ ਬਾਰੇ ਜਾਣ ਕੇ ਮੈਨੂੰ ਬੇਹੱਦ ਖ਼ੁਸ਼ੀ ਹੋਈ ਹੈ। ਆਉਂਦੇ 10 ਸਾਲਾਂ ਵਿਚ ਬਰੈਂਪਟਨ ਵਿੱਚ ਹੋਣ ਜਾ ਰਹੀ 106 ਮਿਲੀਅਨ ਡਾਲਰ ਦੀ ਸਲਾਨਾ ਫੰਡਿੰਗ ਨਾ ਕੇਵਲ ਇਸ ਸ਼ਹਿਰ ਦੇ ਟਰਾਂਜ਼ਿਟ ਸਿਸਟਮ ਨੂੰ ਸਮੇਂ ਦਾ ਹਾਣੀ ਬਨਾਉਣ ਅਤੇ ਇਸ ਦੇ ਵਧੀਆ ਰੱਖ-ਰਖਾਅ ਲਈ ਅਤੀ ਉਪਯੋਗੀ ਸਾਬਤ ਹੋਵੇਗੀ, ਸਗੋਂ ਇਹ ਇੱਥੋਂ ਦੇ ਵਾਸੀਆਂ ਨੂੰ ਉਨ੍ਹਾਂ ਦੇ ਕੰਮਾਂ-ਕਾਜਾਂ ‘ਤੇ ਜਾਣ, ਜ਼ਰੂਰੀ ਸੇਵਾਵਾਂ ਅਤੇ ਕਮਿਊਨਿਟੀਆਂ ਨਾਲ ਜੋੜਨ ਵਿੱਚ ਵੀ ਸਹਾਈ ਹੋਵੇਗੀ। ਇਹ ਘਰਾਂ ਦੀ ਸਪਲਾਈ ਤੇ ਕਿਫਾਇਤੀਪਨ ਵਿੱਚ ਵਾਧਾ ਕਰੇਗੀ ਅਤੇ ਗਰੀਨ-ਹਾਊਸ ਗੈਸਾਂ ਦੇ ਰਸਾਅ ਨੂੰ ਘਟਾਉਣ ਵਿਚ ਵੀ ਸਹਾਈ ਹੋਵੇਗੀ। ਅਸੀਂ ਸਾਰੇ ਮਿਲ ਕੇ ਬਰੈਂਪਟਨ ਦੇ ਭਵਿੱਖ ਨੂੰ ਹੋਰ ਖੁਸ਼ਹਾਲ ਤੇ ਸਸਟੇਨੇਬਲ ਬਨਾਉਣ ਲਈ ਕੰਮ ਕਰ ਰਹੇ ਹਾਂ।” ਨਵੇਂ ਕੈਨੇਡਾ ਪਬਲਿਕ ਟਰਾਂਜ਼ਿਟ ਫੰਡ ਦੀ ਬੇਸ-ਲਾਈਨ ਨਾਲ ਫੰਡਿੰਗ ਸਟਰੀਮ ਰਾਹੀਂ ਬਰੈਂਪਟਨ ਸ਼ਹਿਰ ਦੀ ਟਰਾਂਜ਼ਿਟ ਅਥਾਰਿਟੀ ‘ਬਰੈਂਪਟਨ ਟਰਾਂਜ਼ਿਟ’ 10 ਸਾਲ ਲਈ 106 ਮਿਲੀਅਨ ਡਾਲਰ ਸਲਾਨਾ ਤੋਂ ਵਧੇਰੇ ਪ੍ਰਾਪਤ ਕਰੇਗੀ। ਇਸ ਫੰਡਿੰਗ ਨਾਲ ਸ਼ਹਿਰ ਦੀ ਟਰਾਂਜ਼ਿਟ ਬੱਸ ਸਰਵਿਸ ਨੂੰ ਅੱਪਗਰੇਡ ਕੀਤਾ ਜਾਏਗਾ, ਪੁਰਾਣੀਆਂ ਬੱਸਾਂ ਦੀ ਵਧੀਆ ਮੁਰੰਮਤ ਕਰਵਾਈ ਜਾਏਗੀ ਅਤੇ ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ।
Home / ਹਫ਼ਤਾਵਾਰੀ ਫੇਰੀ / ਫੈੱਡਰਲ ਸਰਕਾਰ ਬਰੈਂਪਟਨ ਨੂੰ ‘ਕੈਨੇਡਾ ਪਬਲਿਕ ਟਰਾਂਜ਼ਿਟ ਫੰਡ’ ਰਾਹੀਂ ਇਕ ਲੰਮੇਂ ਸਮੇਂ ਲਈ ਪਬਲਿਕ ਟਰਾਂਜ਼ਿਟ ਫੰਡਿੰਗ (ਪੂੰਜੀ) ਨਿਵੇਸ਼ ਕਰ ਰਹੀ ਹੈ : ਸੋਨੀਆ ਸਿੱਧੂ
Check Also
ਅਮਰੀਕਾ ‘ਚੋਂ ਡਿਪੋਰਟ ਕੀਤੇ ਗਏ 104 ਭਾਰਤੀ ਵਤਨ ਪਰਤੇ
ਅੰਮ੍ਰਿਤਸਰ ਪੁੱਜੇ ਭਾਰਤੀਆਂ ‘ਚ ਹਰਿਆਣਾ ਦੇ 35 ਅਤੇ ਗੁਜਰਾਤ ਦੇ 33 ਵਿਅਕਤੀ ਅੰਮ੍ਰਿਤਸਰ : ਅਮਰੀਕਾ …