Breaking News
Home / ਹਫ਼ਤਾਵਾਰੀ ਫੇਰੀ / ਇਮੀਗ੍ਰੇਸ਼ਨ ਅਰਜ਼ੀਆਂ ਦੇ ਨਿਪਟਾਰੇ ‘ਚ ਆਵੇਗੀ ਤੇਜ਼ੀ

ਇਮੀਗ੍ਰੇਸ਼ਨ ਅਰਜ਼ੀਆਂ ਦੇ ਨਿਪਟਾਰੇ ‘ਚ ਆਵੇਗੀ ਤੇਜ਼ੀ

ਕੈਨੇਡਾ ਸਰਕਾਰ ਨੇ 8.5 ਕਰੋੜ ਡਾਲਰ ਖਰਚਣ ਦਾ ਕੀਤਾ ਐਲਾਨ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੀ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦੇਸ਼ ਦੀ ਤਾਜ਼ਾ ਆਰਥਿਕਤਾ ਅਤੇ ਖਜ਼ਾਨੇ ਬਾਰੇ ਜਾਣਕਾਰੀ ਜਨਤਕ ਕਰਦਿਆਂ ਭਵਿੱਖ ‘ਚ ਨਿਵੇਸ਼ ਕਰਨ ਦੀਆਂ ਕੁਝ ਪ੍ਰਮੁੱਖ ਯੋਜਨਾਵਾਂ ਬਾਰੇ ਖ਼ੁਲਾਸਾ ਕੀਤਾ ਅਤੇ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਆਰਥਿਕਤਾ ‘ਚ ਆਈ ਖੜੋਤ ਵਿਚ ਸੁਧਾਰ ਹੋ ਰਿਹਾ ਹੈ। ਮਹਾਂਮਾਰੀ ਦੌਰਾਨ ਖੁੱਸੀਆਂ ਨੌਕਰੀਆਂ ਦੁਬਾਰਾ ਬਹਾਲ ਹੋ ਚੁੱਕੀਆਂ ਹਨ, ਬੇਰੋਜ਼ਗਾਰੀ ਦਰ ਘਟੀ ਹੈ ਅਤੇ ਸਰਕਾਰ ਦੀ ਕਰਾਂ ਤੋਂ ਆਮਦਨ ਵਧੀ। ਅਜਿਹੇ ਵਿਚ ਕੈਨੇਡਾ ਦੀ ਸਥਿਤੀ ਕੁਝ ਜੀ-ਦੇਸ਼ਾਂ ਤੋਂ ਵੀ ਬਿਹਤਰ ਹੈ। ਮੰਤਰੀ ਫਰੀਲੈਂਡ ਨੇ ਆਖਿਆ ਕਿ ਮਹਾਂਮਾਰੀ ਦੇ ਟਾਕਰੇ ਅਤੇ ਵੈਕਸੀਨ ਲਈ ਖਜ਼ਾਨੇ ‘ਚੋਂ ਡੇਢ ਅਰਬ ਡਾਲਰ ਦੀ ਵਿਵਸਥਾ ਰੱਖੀ ਜਾ ਰਹੀ ਹੈ।
ਕੈਨੇਡਾ ‘ਚ ਇਮੀਗ੍ਰੇਸ਼ਨ ਉਤਸ਼ਾਹਿਤ ਕਰਨ ਲਈ ਨਿਵੇਸ਼ ਬਾਰੇ ਉਨ੍ਹਾਂ ਆਖਿਆ ਕਿ ਇਮੀਗ੍ਰੇਸ਼ਨ ਨਾਲ ਕੈਨੇਡਾ ਦੀ ਆਰਥਿਕਤਾ ਧੜਕਦੀ ਰੱਖਣ ਲਈ ਮਦਦ ਮਿਲਦੀ ਹੈ, ਜਿਸਕਰਕੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਦੀ ਸਿਸਟਮ ‘ਚ ਨਿਵੇਸ਼ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 8.5 ਕਰੋੜ ਡਾਲਰ ਦੇ ਵਾਧੂ ਨਿਵੇਸ਼ ਨਾਲ਼ ਅਰਜ਼ੀਆਂ ਦੇ ਨਿਪਟਾਰੇ ਨੂੰ ਤੇਜ਼ ਕਰਨ ‘ਚ ਮਦਦ ਮਿਲੇਗੀ। ਇਸ ਸਮੇਂ ਇਮੀਗ੍ਰੇਸ਼ਨ ਮੰਤਰਾਲੇ ਕੋਲ ਪੱਕੇ ਹੋਣ ਲਈ ਵਿਦੇਸ਼ੀਆਂ ਦੀਆਂ ਲਗਭਗ 18 ਲੱਖ ਅਰਜ਼ੀਆਂ ਵਿਚਾਰ ਅਧੀਨ ਹਨ। ਮੰਤਰੀ ਫਰੀਲੈਂਡ ਨੇ ਦੱਸਿਆ ਕਿ 2022 ‘ਚ 4,11,000 ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਦਿੱਤਾ ਜਾਵੇਗਾ।

Check Also

ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਨੌਕਰੀ ਲੱਭਣਾ ਹੋਇਆ ਔਖਾ

ਵਿਦਿਆਰਥੀਆਂ ਨੂੰ ਆਪਣਾ ਖਰਚਾ ਕੱਢਣਾ ਵੀ ਹੋਇਆ ਮੁਸ਼ਕਲ ਓਟਾਵਾ/ਬਿਊਰੋ ਨਿਊਜ਼ : ਕੈਨੋੇਡਾ ਵਿਚ ਭਾਰਤੀ ਵਿਦਿਆਰਥੀਆਂ …