ਟੋਰਾਂਟੋ, ਡੇਰਾਬੱਸੀ/ਬਿਊਰੋ ਨਿਊਜ਼
ਡੇਰਾਬਸੀ ਤੋਂ ਕੈਨੇਡਾ ਪੜ÷ ਨ ਪਹੁੰਚੀ 21 ਸਾਲਾ ਲੜਕੀ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਉਸਦੀ ਲਾਸ਼ ਉੱਥੇ ਸਮੁੰਦਰ ਕੰਢਿਓਂ ਮਿਲੀ ਹੈ। ਮ੍ਰਿਤਕਾ ਦੀ ਪਛਾਣ ਵੰਸ਼ਿਕਾ ਵਜੋਂ ਹੋਈ ਹੈ ਜੋ ਆਮ ਆਦਮੀ ਪਾਰਟੀ ਦੇ ਆਗੂ ਦਵਿੰਦਰ ਸੈਣੀ ਵਾਸੀ ਸੈਣੀ ਮੁਹੱਲਾ (ਡੇਰਾਬਸੀ) ਦੀ ਧੀ ਹੈ। ਦਵਿੰਦਰ ਸੈਣੀ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਕਰੀਬੀਆਂ ਵਿੱਚੋਂ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਵੰਸ਼ਿਕਾ ਢਾਈ ਸਾਲ ਪਹਿਲਾਂ ਡੇਰਾਬੱਸੀ ਤੋਂ ਪੜ÷ ਾਈ ਕਰਨ ਲਈ ਕੈਨੇਡਾ ਦੇ ਓਟਵਾ ਵਿੱਚ ਗਈ ਸੀ। ਉਹ 22 ਅਪਰੈਲ ਨੂੰ ਕੰਮ ‘ਤੇ ਗਈ ਸੀ ਪਰ ਘਰ ਨਹੀਂ ਪਰਤੀ।