Breaking News
Home / ਹਫ਼ਤਾਵਾਰੀ ਫੇਰੀ / ਯੂਕਰੇਨ ‘ਚ ਬਰਨਾਲਾ ਦੇ ਚੰਦਨ ਜਿੰਦਲ ਦੀ ਮੌਤ

ਯੂਕਰੇਨ ‘ਚ ਬਰਨਾਲਾ ਦੇ ਚੰਦਨ ਜਿੰਦਲ ਦੀ ਮੌਤ

ਜੰਗ ਨੂੰ ਦੇਖਦਿਆਂ ਪ੍ਰੇਸ਼ਾਨੀ ਕਰਕੇ ਹੋਇਆ ਬ੍ਰੇਨ ਸਟਰੋਕ
ਚੰਡੀਗੜ੍ਹ : ਰੂਸ ਵਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਦੂਜੇ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ 20 ਸਾਲਾਂ ਦਾ ਚੰਦਨ ਜਿੰਦਲ ਯੂਕਰੇਨ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਚੰਦਨ ਜਿੰਦਲ ਦੀ ਪਿਛਲੇ ਦਿਨੀਂ ਸਿਹਤ ਖਰਾਬ ਹੋ ਗਈ ਸੀ ਅਤੇ ਉਸ ਨੂੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰੂਸ ਵਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਯੂਕਰੇਨ ਦੇ ਹਾਲਾਤ ਨੂੰ ਦੇਖਦਿਆਂ ਚੰਦਨ ਜਿੰਦਲ ਨੂੰ ਬ੍ਰੇਨ ਸਟਰੋਕ ਹੋ ਗਿਆ ਅਤੇ ਉਸਦੀ ਜਾਨ ਚਲੇ ਗਈ ਹੈ।

 

Check Also

ਪੰਜਾਬ ‘ਚੋਂ ਨਸ਼ੇ ਖਤਮ ਕਰਨ ਲਈ ਨਵੀਂ ਵਿਉਂਤਬੰਦੀ

ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰਾਂ ਤੇ ਪੁਲਿਸ ਦਾ ਗੱਠਜੋੜ ਤੋੜਨ ਦਾ ਕੀਤਾ ਵਾਅਦਾ …