ਨਵੀਂ ਦਿੱਲੀ : ਕੇਂਦਰ ਸਰਕਾਰ ਨੇ 1988 ਬੈਚ ਦੇ ਆਈਐੱਫਐੱਸ ਅਧਿਕਾਰੀ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਵਿੱਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਸੰਧੂ ਮੌਜੂਦਾ ਸਮੇਂ ਕੋਲੰਬੋ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਹਨ। ਸੰਧੂ ਅਮਰੀਕਾ ਵਿੱਚ ਹਰਸ਼ ਵਰਧਨ ਸ਼੍ਰਿੰਗਲਾ ਦੀ ਥਾਂ ਲੈਣਗੇ। ਸ਼੍ਰਿੰਗਲਾ ਨੂੰ ਵਿਜੈ ਗੋਖਲੇ ਦੀ ਥਾਂ ਵਿਦੇਸ਼ ਸਕੱਤਰ ਦੀ ਨਵੀਂ ਜ਼ਿੰਮੇਵਾਰੀ ਸੌਂਪਣ ਲਈ ਵਾਪਸ ਸੱਦਿਆ ਗਿਆ ਹੈ। ਇਸ ਤੋਂ ਪਹਿਲਾਂ ਸੰਧੂ ਵਾਸ਼ਿੰਗਟਨ ਡੀਸੀ ਵਿਚਲੀ ਭਾਰਤੀ ਅੰਬੈਸੀ ਵਿੱਚ ਡਿਪਟੀ ਚੀਫ਼ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਸੂਤਰਾਂ ਮੁਤਾਬਕ ਕੋਲੰਬੋ ਵਿੱਚ ਸੰਧੂ ਦੀ ਜਗ੍ਹਾ ਗੋਪਾਲ ਬਾਗਲੇ ਨੂੰ ਭੇਜਿਆ ਜਾਵੇਗਾ। ਬਾਗਲੇ ਇਸ ਵੇਲੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਤਾਇਨਾਤ ਹਨ।
Check Also
ਕੈਨੇਡਾ ਨੂੰ ਵੀ ਪਸੰਦ ਆਇਆ ਅਮਰੀਕਾ ਦਾ ‘ਗੋਲਡਨ ਡੋਮ’
ਪੀਐਮ ਮਾਰਕ ਕਾਰਨੀ ਮਿਜ਼ਾਈਲ ਰੱਖਿਆ ਪ੍ਰਣਾਲੀ ‘ਚ ਕਰਨਗੇ ਸ਼ਾਮਲ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ …