15.9 C
Toronto
Friday, September 18, 2026
spot_img
Homeਹਫ਼ਤਾਵਾਰੀ ਫੇਰੀਪ੍ਰਧਾਨ ਮੰਤਰੀ ਬਣੀ ਤਾਂ ਗੈਰਕਾਨੂੰਨੀ ਪਰਵਾਸੀਆਂ ਨੂੰ ਕੈਨੇਡਾ ਵਿਚੋਂ ਕੱਢਾਂਗੀ ਬਾਹਰ :...

ਪ੍ਰਧਾਨ ਮੰਤਰੀ ਬਣੀ ਤਾਂ ਗੈਰਕਾਨੂੰਨੀ ਪਰਵਾਸੀਆਂ ਨੂੰ ਕੈਨੇਡਾ ਵਿਚੋਂ ਕੱਢਾਂਗੀ ਬਾਹਰ : ਰੂਬੀ ਢੱਲਾ

ਪ੍ਰਧਾਨ ਮੰਤਰੀ ਬਣੀ ਤਾਂ ਗੈਰਕਾਨੂੰਨੀ ਪਰਵਾਸੀਆਂ ਨੂੰ ਕੈਨੇਡਾ ਵਿਚੋਂ ਕੱਢਾਂਗੀ ਬਾਹਰ : ਰੂਬੀ ਢੱਲਾਭਾਰਤਵੰਸ਼ੀ ਰੂਬੀ ਢੱਲਾ ਵੀ ਪ੍ਰਧਾਨ ਮੰਤਰੀ ਬਣਨ ਦੀ ਦੌੜ ‘ਚ ਸ਼ਾਮਲ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਹੁਣ ਭਾਰਤੀ ਮੂਲ ਦੀ ਰੂਬੀ ਢੱਲਾ ਵੀ ਸ਼ਾਮਲ ਹੋ ਗਈ ਹੈ। ਰੂਬੀ ਢੱਲਾ ਨੇ ਪਿਛਲੇ ਦਿਨੀਂ ਜਸਟਿਨ ਟਰੂਡੋ ਦੀ ਜਗ੍ਹਾ ਲੈਣ ਲਈ ਅਧਿਕਾਰਤ ਤੌਰ ‘ਤੇ ਦਾਅਵੇਦਾਰੀ ਪੇਸ਼ ਕੀਤੀ ਸੀ। ਲਿਬਰਲ ਪਾਰਟੀ ਨੇ ਰੂਬੀ ਢੱਲਾ ਨੂੰ ਚੋਣ ਲੜਨ ਦੀ ਇਜ਼ਾਜਤ ਵੀ ਦੇ ਦਿੱਤੀ ਹੈ। ਰੂਬੀ ਢੱਲਾ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਚੁਣੀ ਗਈ ਤਾਂ ਗੈਰਕਾਨੂੰਨੀ ਪਰਵਾਸੀਆਂ ਨੂੰ ਦੇਸ਼ ਵਿਚੋਂ ਬਾਹਰ ਕਰੇਗੀ।
ਰੂਬੀ ਢੱਲਾ ਤਿੰਨ ਵਾਰ ਸੰਸਦ ਮੈਂਬਰ, ਬਿਜਨਸਵੂਮੈਨ ਅਤੇ ਇਕ ਮੋਟੀਵੇਸ਼ਨਲ ਸਪੀਕਰ ਵੀ ਹੈ। ਉਨ੍ਹਾਂ ਨੇ ਸ਼ੁਰੂਆਤ ਦਿਨਾਂ ਵਿਚ ਮਾਡਲਿੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ 5 ਲੱਖ ਗੈਰ ਕਾਨੂੰਨੀ ਪਰਵਾਸੀ ਰਹਿ ਰਹੇ ਹਨ, ਜੋ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਪਰਵਾਸੀ ਦੀ ਬੇਟੀ ਹੋਣ ਕਰਕੇ ਮੈਨੂੰ ਪਤਾ ਹੈ ਕਿ ਉਨ੍ਹਾਂ ਦਾ ਦੇਸ਼ ਦੇ ਵਿਕਾਸ ਵਿਚ ਕੀ ਯੋਗਦਾਨ ਹੈ, ਪਰ ਦੇਸ਼ ਵਿਚ ਗੈਰਕਾਨੂੰਨੀ ਪਰਵਾਸੀਆਂ ਨੂੰ ਆਉਣ ਤੋਂ ਰੋਕਣ ਅਤੇ ਮਨੁੱਖੀ ਤਸਕਰੀ ‘ਤੇ ਰੋਕ ਲਗਾਉਣ ਦੀ ਜ਼ਰੂਰਤ ਹੈ। ਰੂਬੀ ਢੱਲਾ ਨੇ ਵਾਅਦਾ ਕਰਦਿਆਂ ਕਿਹਾ ਕਿ ਮੈਂ ਇਕ ਪ੍ਰਧਾਨ ਮੰਤਰੀ ਦੇ ਤੌਰ ‘ਤੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਚੁਣ-ਚੁਣ ਕੇ ਉਨ੍ਹਾਂ ਦੇ ਦੇਸ਼ ਭੇਜਾਂਗੀ।
14 ਸਾਲਾਂ ਤੋਂ ਲਿਬਰਲ ਪਾਰਟੀ ‘ਚ ਕੰਮ ਕਰ ਰਹੀ ਹੈ ਰੂਬੀ ਢੱਲਾ
ਰੂਬੀ ਢੱਲਾ 14 ਸਾਲਾਂ ਦੀ ਉਮਰ ਤੋਂ ਲਿਬਰਲ ਪਾਰਟੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਸ਼ਾਮਲ ਹੋਣ ਤੋਂ ਬਾਅਦ ‘ਕੈਨੇਡਾ ਦੀ ਵਾਪਸੀ ਹੁਣ ਸ਼ੁਰੂ ਹੁੰਦੀ ਹੈ, ਦਾ ਨਾਅਰਾ ਦਿੱਤਾ ਹੈ।’ ਰੂਬੀ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਅਗਵਾਈ ਵਿਚ ਕੈਨੇਡਾ ਚੁਣੌਤੀਆਂ ਨਾਲ ਬਿਹਤਰ ਤਰੀਕੇ ਨਾਲ ਨਿਪਟ ਸਕਦਾ ਹੈ। ਰੂਬੀ ਢੱਲਾ ਨੇ ਅਮਰੀਕਾ ਵਲੋਂ ਮਿਲ ਰਹੀਆਂ ਟੈਰਿਫ ਦੀਆਂ ਧਮਕੀਆਂ ਦਾ ਮੁੱਦਾ ਵੀ ਉਠਾਇਆ।
ਭਾਰਤ-ਕੈਨੇਡਾ ਸਬੰਧਾਂ ਦੇ ਬਾਰੇ ਵਿਚ ਢੱਲਾ ਨੇ ਕੈਨੇਡਾ ਵਿਚ ਵੱਡੀ ਗਿਣਤੀ ‘ਚ ਭਾਰਤੀ ਪਰਵਾਸੀਆਂ ਨੂੰ ਦੇਖਦੇ ਹੋਏ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰੂਬੀ ਢੱਲਾ ਦਾ ਜਨਮ ਚੰਡੀਗੜ੍ਹ ਦੇ ਨੇੜਲੇ ਪਿੰਡ ਮੁੱਲਾਂਪੁਰ ਤੋਂ ਕੈਨੇਡਾ ਪਹੁੰਚੇ ਪੰਜਾਬੀ ਪਰਿਵਾਰ ਦੇ ਘਰ ਵਿਨੀਪੈਗ, ਮੈਨੀਟੋਬਾ ਵਿਚ ਹੋਇਆ ਹੈ।
ਰੂਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ ਅਤੇ 1993 ਵਿਚ ਮਿਸ ਇੰਡੀਆ-ਕੈਨੇਡਾ ਪ੍ਰਤੀਯੋਗਤਾ ਵਿਚ ਦੂਜੇ ਸਥਾਨ ‘ਤੇ ਆਈ ਸੀ।

 

RELATED ARTICLES
POPULAR POSTS