5.2 C
Toronto
Sunday, April 19, 2026
spot_img
Homeਹਫ਼ਤਾਵਾਰੀ ਫੇਰੀਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨਾਲ ਸਬੰਧਤ 'ਲਵਲੀ...

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨਾਲ ਸਬੰਧਤ ‘ਲਵਲੀ ਗਰੁੱਪ’ ਦੇ ਟਿਕਾਣਿਆਂ ‘ਤੇ ਈ. ਡੀ. ਵੱਲੋਂ ਛਾਪੇਮਾਰੀ

ਦਿੱਲੀ ਦੀ ਟੀਮ ਵੱਲੋਂ ਫੇਮਾ ਉਲੰਘਣਾਵਾਂ ਦੀ ਕੀਤੀ ਜਾ ਰਹੀ ਹੈ ਜਾਂਚ
ਜਲੰਧਰ/ਬਿਊਰੋ ਨਿਊਜ਼ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਦਿੱਲੀ ਟੀਮ ਵੱਲੋਂ ਜਲੰਧਰ ਅਤੇ ਫਗਵਾੜਾ ਵਿੱਚ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਇਸ ਗਰੁੱਪ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਸੀ। ਇਹ ਛਾਪੇਮਾਰੀ ਗਰੁੱਪ ਦੇ ਸਾਰੇ ਟਿਕਾਣਿਆਂ ‘ਤੇ ਹੋਈ ਹੈ, ਜਿਸ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਲਵਲੀ ਆਟੋਜ਼, ਲਵਲੀ ਸਵੀਟਸ ਅਤੇ ਲਵਲੀ ਡਿਸਟੈਂਸ ਐਜੂਕੇਸ਼ਨ ਸੈਂਟਰ ਸ਼ਾਮਲ ਹਨ। ਅਸ਼ੋਕ ਮਿੱਤਲ ਦੇ ਭਰਾਵਾਂ ਰਮੇਸ਼ ਮਿੱਤਲ ਅਤੇ ਨਰੇਸ਼ ਮਿੱਤਲ ਸਮੇਤ ਪਰਿਵਾਰ ਦੇ ਵੱਖ-ਵੱਖ ਰਿਹਾਇਸ਼ੀ ਸਥਾਨਾਂ ਅਤੇ ਦਫਤਰਾਂ ਦੀ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀਆਂ ਕਥਿਤ ਉਲੰਘਣਾਵਾਂ ਲਈ ਤਲਾਸ਼ੀ ਲਈ ਗਈ ਹੈ। ਦੱਸਣਯੋਗ ਹੈ ਕਿ ਅਸ਼ੋਕ ਮਿੱਤਲ ਐੱਲ. ਪੀ. ਯੂ. ਦੇ ਸੰਸਥਾਪਕ ਚਾਂਸਲਰ ਵੀ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐਮ ਮੋਦੀ ਦੀਆਂ ਕਾਰਵਾਈਆਂ ‘ਤੇ ਚੁੱਕੇ ਸਵਾਲ
ਰਵਨੀਤ ਬਿੱਟੂ ਨੇ ਕਿਹਾ : ‘ਆਪ’ ਵਿਚ ਕਈ ਠੱਗ ਮੈਂਬਰ ਵਜੋਂ ਸ਼ਾਮਲ
ਚੰਡੀਗੜ੍ਹ : ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਦਰਸਾਉਂਦੀ ਹੈ ਕਿ ਭਾਜਪਾ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਰੇਲ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਵਿੱਚ ਕਈ ਠੱਗ ਮੈਂਬਰ ਵਜੋਂ ਸ਼ਾਮਲ ਹਨ। ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ‘ਆਪ’ ਵਿਧਾਇਕਾਂ ਦੀਆਂ ਕਰਤੂਤਾਂ ਰੋਜ਼ਾਨਾ ਸਾਹਮਣੇ ਆਉਂਦੀਆਂ ਹਨ ਅਤੇ ਤੁਹਾਡੀ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ, ਤਾਂ ਭਾਰਤ ਸਰਕਾਰ ਨੂੰ ਕਾਰਵਾਈ ਕਰਨੀ ਹੀ ਪਵੇਗੀ।

RELATED ARTICLES
POPULAR POSTS