ਜੀਟੀਏ ਬਿਜ਼ਨਸ ਪੇਜਸ ਐਪ ਹੈ ਨਾ…
ਮਿੱਸੀਸਾਗਾ/ਪਰਵਾਸੀ ਬਿਊਰੋ
ਅਦਾਰਾ ‘ਪਰਵਾਸੀ’ ਨੇ ਇਕ ਹੋਰ ਵੱਡਾ ਕਦਮ ਪੁਟਦਿਆਂ ਜੀਟੀਏ ਇਲਾਕੇ ਵਿੱਚ ਵੱਸਦੀ ਪੰਜਾਬੀ ਕਮਿਊਨਿਟੀ ਲਈ ਇਕ ਹੋਰ ਤੋਹਫਾ ਪੇਸ਼ ਕੀਤਾ ਹੈ, ਜਿਸ ਰਾਹੀਂ ਹੁਣ ਆਉਣ ਵਾਲੇ ਦਿਨ੍ਹਾਂ ਵਿੱਚ ਹੋਣ ਵਾਲੇ ਕਿਸੇ ਵੀ ਸਮਾਗਮ ਦੀ ਜਾਣਕਾਰੀ ‘GTA Business Pages APP ਰਾਹੀਂ ਮਿਲ ਸਕਦੀ ਹੈ।
ਬੀਤੇ ਸ਼ੁਕਰਵਾਰ, 1 ਜੁਲਾਈ ਨੂੰ ਕੈਨੇਡਾ ਡੇਅ ਦੇ ਮੌਕੇ ‘ਤੇ ਸ਼ੁਰੂ ਕੀਤੇ ਗਏ ਇਸ ਫੀਚਰ ਰਾਹੀਂ Android ਦੇ ਕਿਸੇ ਵੀ ਫੋਨ ‘ਤੇ ਇਸ ਐਪ ਨੂੰ ਡਾਊਨ ਲੋਡ ਕਰਕੇ Community Events ਤੇ ਕਲਿੱਕ ਕਰਕੇ ਇਨਾ੍ਹਂ ਸਾਰੇ ਸਮਾਗਮਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਦੱਸਿਆ ਕਿ ਫਿਲਹਾਲ ਵੀ ਇਸ ਹਫਤੇ ਹੋਣ ਵਾਲੇ ਨਾਟਕ, ਖੇਡ ਮੇਲੇ, ਫਿਊਨਰਲ ਅਤੇ ਪਿਕਨਿਕਾਂ ਤੋਂ ਇਲਾਵਾ ਕਈ ਸਮਾਗਮਾਂ ਦੀ ਜਾਣਕਾਰੀ, ਜਿਸ ਵਿੱਚ ਤਾਰੀਖ, ਸਮਾਂ, ਸਥਾਨ ਅਤੇ ਸੰਪਰਕ ਨੰਬਰਾਂ ਤੋਂ ਇਲਾਵਾ ਕਾਫੀ ਹੋਰ ਜਾਣਕਾਰੀ ਮਿਲ ਸਕਦੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲੰਮੇਂ ਸਮੇਂ ਤੋਂ ਇਹ ਸੁਪਨਾ ਸੀ ਕਿ ਕੋਈ ਇਕ ਅਜਿਹਾ ਪਲੇਟਫਾਰਮ ਜ਼ਰੂਰ ਹੋਵੇ, ਜਿੱਥੋਂ ਆਉਣ ਵਾਲੇ ਦਿਨ੍ਹਾਂ ਵਿੱਚ ਹੋਣ ਵਾਲੇ ਹਰ ਇਕ ਸਮਾਗਮ ਦੀ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਪਹਿਲੀ ਜੁਲਾਈ ਨੂੰ ਕੈਨੇਡਾ ਡੇਅ ਦੇ ਮੌਕੇ ‘ਤੇ ਇਹ ਸੁਪਨਾ ਸਾਕਾਰ ਹੋ ਗਿਆ। ਉਨ੍ਹਾਂ ਕਮਿਊਨਿਟੀ ਨੂੰ ਅਪੀਲ ਕੀਤੀ ਕਿ ਹਰ ਇਕ ਵਿਅਕਤੀ ਬਿਨ੍ਹਾਂ ਕੋਈ ਫੀਸ ਦਿੱਤਿਆਂ, ਬਿਲਕੁਲ ਮੁਫਤ ਆਪਣੇ ਸਮਾਗਮ ਦੀ ਜਾਣਕਾਰੀ ਇਸ ਐਪ ਵਿੱਚ ਪਵਾ ਸਕਦਾ ਹੈ। ਜਿਸ ਲਈ ਅਦਾਰਾ ਪਰਵਾਸੀ ਦੇ ਹੈੱਡ ਆਫਿਸ ਨਾਲ 905-673-0600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਵਰਨਣਯੋਗ ਹੈ ਕਿ ਫਿਲਹਾਲ ਇਹ ਸੇਵਾ Android ਦੇ ਫੋਨ ‘ਤੇ ਹੀ ਉਪਲਬਧ ਹੈ। ਪਰੰਤੂ ਬਹੁਤ ਜਲਦੀ ਇਹ ਆਈਫੋਨ ‘ਤੇ ਵੀ ਉਪਲਬਧ ਹੋ ਜਾਵੇਗੀ।
ਇਸ ਦੌਰਾਨ ਬੀਤੇ ਸ਼ਨੀਵਾਰ ਨੂੰ ਪਾਵਰੇਡ ਸੈਂਟਰ ਵਿਖੇ ਕਰਵਾਏ ਗਏ ਟਰੱਕ ਸ਼ੋਅ ਮੇਲੇ ਦੌਰਾਨ ਕੱਢੇ ਗਏ ਲੱਕੀ ਡਰਾਅ ਵਿੱਚ ਸ਼ਾਮਲ ਲੋਕਾਂ ‘ਚੋਂ ਤਿੰਨ ਨੂੰ ਇਨਾਮ ਵੀ ਦਿੱਤੇ ਗਏ, ਜੋ ਉਨ੍ਹਾਂ ਨੇ ਪਰਵਾਸੀ ਦੇ ਦਫਤਰ ਆ ਕੇ ਹਾਸਲ ਕੀਤੇ।
ਇਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਅਮਰੀਤ ਗਿੱਲ (647-854-1830), ਕੁਲਦੀਪ ਸਿੰਘ ਗਿੱਲ (647-642-8560) ਅਤੇ ਜਗਤਾਰ ਸਿੰਘ (416-560-5015)
ਰਜਿੰਦਰ ਸੈਣੀ ਹੋਰਾਂ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਵੱਖ-ਵੱਖ ਸਮਾਗਮਾਂ ਦੌਰਾਨ ਹੋਰ ਵੀ ਅਜਿਹੇ ਕਈ ਲੱਕੀ ਡਰਾਅ ਕੱਢੇ ਜਾਣਗੇ, ਜਿਸ ਲੋਕ ਸ਼ਾਮਲ ਹੋ ਕੇ ਇਨਾਮਾਂ ਦੇ ਜੇਤੂ ਹੋ ਸਕਦੇ ਹਨ।
Check Also
ਟਰੂਡੋ ਦੇ ਅਸਤੀਫੇ ਮਗਰੋਂ ਨਵੇਂ ਨੇਤਾ ਦੀ ਭਾਲ ਸ਼ੁਰੂ
ਕੰਸਰਵੇਟਿਵ, ਐੱਨਡੀਪੀ ਅਤੇ ਬਲਾਕ ਕਿਊਬਕ ਦੇ ਆਗੂ ਚੋਣ ਰਣਨੀਤੀ ਘੜਨ ਲੱਗੇ ਟੋਰਾਂਟੋ : ਕੈਨੇਡਾ ਦੇ …