ਚੰਡੀਗੜ੍ਹ : ਪੰਜਾਬ ‘ਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਪੂਰੀ ਤਰ੍ਹਾਂ ਕਾਂਗਰਸ ਦਾ ਕਬਜ਼ਾ ਰਿਹਾ। ਜ਼ਿਆਦਾਤਰ ਪਿੰਡਾਂ ਵਿਚ ਵੋਟਰਾਂ ਦਾ ਰੁਝਾਨ ਵੀ ਸੱਤਾਧਾਰੀ ਧਿਰ ਦੇ ਪੱਖ ਵਿਚ ਹੀ ਨਜ਼ਰ ਆਇਆ ਜਦੋਂਕਿ ਕਈ ਥਾਂਈਂ ਧੱਕੇਸ਼ਾਹੀ ਦੀਆਂ ਖ਼ਬਰਾਂ ਵੀ ਮਿਲੀਆਂ। ਕੁਝ ਕੁ ਪਿੰਡਾਂ ਵਿਚ ਤਾਂ ਬੈਲਟ ਪੇਪਰ ਖੋਹਣ, ਫਾੜਨ ਤੇ ਗਿਣਤੀ ‘ਚ ਵੀ ਕਾਂਗਰਸ ਧਿਰ ਨੇ ਜ਼ੋਰ-ਜਬਰਦਸਤੀ ਕੀਤੀ। ਇਸ ਸਭ ਦੇ ਦਰਮਿਆਨ ਬਾਦਲਾਂ ਦੇ ਪਿੰਡ ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਕੋੜਮੇ ਵਿਚੋਂ ਪੋਤਾ ਲਗਦਾ ਅਕਾਲੀ ਦਲ ਦਾ ਉਮੀਦਵਾਰ ਵੀ ਸਰਪੰਚੀ ਦੀ ਚੋਣ ਹਾਰ ਗਿਆ। ਇਸੇ ਤਰ੍ਹਾਂ ਸੁਖਪਾਲ ਖਹਿਰਾ ਦੇ ਪਿੰਡ ਵਿਚ ਖਹਿਰਾ ਦੀ ਭਾਬੀ ਵੀ ਚੋਣ ਹਾਰ ਗਈ ਜਦੋਂਕਿ ਆਪਣੀ ਭਾਬੀ ਦੇ ਹੱਕ ਵਿਚ ਸੁਖਪਾਲ ਸਿੰਘ ਖਹਿਰਾ ਪੂਰਾ ਦਿਨ ਪੋਲਿੰਗ ਏਜੰਟ ਬਣ ਕੇ ਅੰਦਰ ਬੈਠੇ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਤੇ ਮੌਜੂਦਾ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਵਿਚ ਆਪਣੇ ਪਿੰਡ ਪੰਜੋਲੇ ਵਿਚ ਸਰਪੰਚੀ ਹਾਰ ਗਏ। ਸਰਕਾਰ ਦੀਆਂ ਬੇਨਿਯਮੀਆਂ ਇਥੋਂ ਸਾਬਤ ਹੁੰਦੀਆਂ ਹਨ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਵੋਟ ਕੋਈ ਹੋਰ ਹੀ ਪਾ ਗਿਆ।
ਪੰਚਾਇਤੀ ਚੋਣਾਂ ‘ਚ ਕਾਂਗਰਸ ਦਾ ਕਬਜ਼ਾ, ਬਾਦਲ ਤੇ ਖਹਿਰਾ ਵੀ ਢੇਰੀ
RELATED ARTICLES

