Breaking News
Home / ਹਫ਼ਤਾਵਾਰੀ ਫੇਰੀ / ਅਜ਼ਾਦੀ ਦਾ ਇਤਿਹਾਸ ਬੋਲਦਾ ਹੈ ਕਿ ਕੁਰਬਾਨੀਆਂ

ਅਜ਼ਾਦੀ ਦਾ ਇਤਿਹਾਸ ਬੋਲਦਾ ਹੈ ਕਿ ਕੁਰਬਾਨੀਆਂ

ਦੇਣ ‘ਚ ਸਭ ਤੋਂ ਮੂਹਰੇ ਹਨ ਪੰਜਾਬੀ
ਜੰਗ-ਏ-ਅਜ਼ਾਦੀ ‘ਚ ਪੰਜਾਬੀਆਂ ਨੇ ਦਿੱਤੀਆਂ 90 ਫੀਸਦੀ ਕੁਰਬਾਨੀਆਂ, ਜਿਨ੍ਹਾਂ ‘ਚੋਂ 80 ਫੀਸਦੀ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ
ਫਾਂਸੀ ‘ਤੇ ਚੜ੍ਹਾਏ 121 ਦੇਸ਼ ਭਗਤਾਂ ‘ਚੋਂ 93 ਸਿੱਖ ਯੋਧੇ
ਉਮਰ ਕੈਦ ਕੱਟਣ ਵਾਲੇ 2646 ਦੇਸ਼ ਭਗਤਾਂ ‘ਚੋਂ 2147 ਸਿੱਖ ਯੋਧੇ
ਜਲ੍ਹਿਆਂ ਵਾਲੇ ਬਾਗ ‘ਚ ਸ਼ਹੀਦ ਹੋਏ 1300 ‘ਚੋਂ 799 ਸਿੱਖ
ਭਾਰਤ ਨੂੰ ਅਜ਼ਾਦ ਹੋਇਆਂ 70 ਵਰ੍ਹੇ ਹੋ ਗਏ ਹਨ। ਜਦ-ਜਦ ਅਜ਼ਾਦੀ ਦਿਹਾੜਾ ਆਉਂਦਾ ਹੈ ਤਦ-ਤਦ ਅਜ਼ਾਦੀ ਨੂੰ ਹਾਸਲ ਕਰਨ ਲਈ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਦੀ ਵੀ ਯਾਦ ਆਉਂਦੀ ਹੈ ਤੇ ਯਾਦ ਆਉਂਦਾ ਹੈ ਕਿੰਝ ਹਿੰਦ ਪਾਕਿ ਵੰਡਿਆ ਗਿਆ। ਗੱਲ ਜੇਕਰ ਅਜ਼ਾਦੀ ਦੀ ਜੰਗ ਵਿਚ ਕੁਰਬਾਨੀਆਂ ਦੀ ਕਰਨੀ ਹੋਵੇ ਤਾਂ ਮਾਅਰਕਾ ਪੰਜਾਬੀ ਹੀ ਮਾਰਦੇ ਹਨ। ਜੰਗ-ਏ-ਅਜ਼ਾਦੀ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੱਲ ਚਾਹੇ ਸ਼ਹੀਦੀਆਂ ਪਾਉਣ ਦੀ ਹੋਵੇ, ਗੱਲ ਚਾਹੇ ਹੱਸ-ਹੱਸ ਕੇ ਫਾਂਸੀ ਦੇ ਰੱਸੇ ਚੁੰਮਣ ਦੀ ਹੋਵੇ, ਗੱਲ ਚਾਹੇ ਕਾਲੇ ਪਾਣੀਆਂ ਦੀ ਹੋਵੇ ਜਾਂ ਅਜ਼ਾਦੀ ਖਾਤਰ ਉਮਰ ਕੈਦ ਦੀਆਂ ਸਜ਼ਾਵਾਂ ਕੱਟਣ ਦੀ। ਸਭ ਤੋਂ ਮੂਹਰੇ ਇਸ ਖਾਤਰ ਸਿੱਖ ਹੀ ਡਟੇ। ਕਹਿਣ ਨੂੰ ਤਾਂ ਦੇਸ਼ ਦੀ ਕੁੱਲ ਆਬਾਦੀ ਦਾ ਸਿੱਖ ਡੇਢ ਫੀਸਦੀ ਹਿੱਸਾ ਹਨ ਪਰ ਕੁਰਬਾਨੀਆਂ 80 ਫੀਸਦੀ ਤੋਂ ਵੱਧ ਦਿੱਤੀਆਂ। ਸਮੁੱਚੀ ਜੰਗ-ਏ-ਅਜ਼ਾਦੀ ਵਿਚ ਪੰਜਾਬੀਆਂ ਦੀਆਂ ਕੁਰਬਾਨੀਆਂ 90 ਫੀਸਦੀ ਤੋਂ ਵੱਧ ਹਨ। ਫਾਂਸੀ ‘ਤੇ 121 ਚੜ੍ਹਾਏ ਗਏ ਜਿਨ੍ਹਾਂ ‘ਚੋਂ 93 ਸਿੱਖ ਸਨ, ਉਮਰ ਕੈਦ 2646 ਨੂੰ ਹੋਈ ਜਿਨ੍ਹਾਂ ‘ਚੋਂ 2147 ਸਿੱਖ ਸਨ, ਜਲ੍ਹਿਆਂ ਵਾਲਾ ਬਾਗ ‘ਚ ਸ਼ਹੀਦ ਕੀਤੇ ਗਏ 1300 ਵਿਚੋਂ 799 ਸਿੱਖ ਸਨ।

 

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …