ਅਟਾਰੀ/ਬਿਊਰੋ ਨਿਊਜ਼
ਹਿੰਦ-ਪਾਕਿ ਦੋਸਤੀ ਮੰਚ, ਸਾਫ਼ਮਾ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਤੇ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਵੱਲੋਂ 22ਵੇਂ ਹਿੰਦ-ਪਾਕਿ ਦੋਸਤੀ ਮੇਲ ਦੇ ਸਬੰਧ ਵਿੱਚ ਭਾਰਤ-ਪਾਕਿ ਵੰਡ ਸਮੇਂ ਮਾਰੇ 10 ਲੱਖ ਬੇਕਸੂਰ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਅਟਾਰੀ ਸਰਹੱਦ ‘ਤੇ ਬਣੀ ਯਾਦਗਾਰ ‘ਤੇ ਜੋਤੀ ਜਗਾਉਣ ਦੀ ਰਸਮ ਮਗਰੋਂ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ 22ਵੇਂ ਹਿੰਦ-ਪਾਕਿ ਦੋਸਤੀ ਮੇਲੇ ਦੇ ਸਬੰਧ ਵਿੱਚ ઠਜਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਤੋਂ ਜੋਤੀ ਲੈ ਕੇ ਅਟਾਰੀ ਸਰਹੱਦ ਵਿਖੇ ਬਣੇ ਸਮਾਰਕ ‘ਤੇ ਜੋਤੀ ਜਗਾ ਕੇ 1947 ਦੀ ਵੰਡ ਮੌਕੇ ਮਾਰੇ 10 ਲੱਖ ਬੇਕਸੂਰ ਪੰਜਾਬੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਵਿਚਕਾਰ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਅਮਨ-ਸ਼ਾਂਤੀ ਰਹੇਗੀ ਤਾਂ ਦੋਵਾਂ ਮੁਲਕਾਂ ਵਿੱਚੋਂ ਗੁਰਬਤ ਦੂਰ ਹੋਵੇਗੀ।
ਇਸ ਮੌਕੇ ਕਾਲਮਨਵੀਸ ਜਤਿਨ ਦੇਸਾਈ (ਮੁੰਬਈ), ਅਨਿਲ ਸ਼ਰਮਾ (ਆਗਰਾ), ਗੁਰਦੇਵ ਸਿੰਘ ਮਹਿਲਾਂਵਾਲਾ, ਜਸਵੰਤ ਸਿੰਘ ਰੰਧਾਵਾ, ਸਤੀਸ਼ ਝਿੰਗਣ, ਰੰਜੀਵ ਸ਼ਰਮਾ, ਉਂਕਾਰ ਸਿੰਘ, ਹਰਜੀਤ ਸਿੰਘ ਸਰਕਾਰੀਆ, ਦੀਪਕ ਵਿੱਜ, ਕਿਰਨ ਵਿੱਜ, ਕਮਲ ਗਿੱਲ ਤੇ ਕਰਮਜੀਤ ਕੌਰ ਜੱਸਲ ਨੇ ਸ਼ਰਧਾਂਜਲੀ ਭੇਟ ਕੀਤੀ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …