Breaking News
Home / ਪੰਜਾਬ / ਅਬੋਹਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਸ਼ਰਮਨਾਕ ਕਾਰਾ

ਅਬੋਹਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਸ਼ਰਮਨਾਕ ਕਾਰਾ

ਸਕੂਲ ਦੇ ਟਾਇਲਟ ‘ਚ ਮਿਲਿਆ ਸੈਨੇਟਰੀ ਪੈਡ; ਕਿਸਨੇ ਸੁੱਟਿਆ, ਇਹ ਜਾਨਣ ਲਈ ਅਧਿਆਪਕਾਵਾਂ ਨੇ 12 ਲੜਕੀਆਂ ਦੇ ਉਤਰਵਾਏ ਕੱਪੜੇ
ਮਾਮਲਾ ਸਾਹਮਣੇ ਆਇਆ ਤਾਂ ਕੈਪਟਨ ਅਮਰਿੰਦਰ ਨੇ ਦੋ ਅਧਿਆਪਕਾਵਾਂ ਦਾ ਕੀਤੀ ਬਦਲੀ
ਅਬੋਹਰ : ਬੱਲੂਆਣਾ ਹਲਕੇ ਦੇ ਪਿੰਡ ਕੁੰਡਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਸਕੂਲ ਦੇ ਟਾਇਲਟ ਵਿਚ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਅਧਿਆਪਕਾ ਨੇ 12 ਲੜਕੀਆਂ ਦੇ ਕੱਪੜੇ ਉਤਰਵਾ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪੈਡ ਕਿਸਦਾ ਹੈ। ਇਸ ਘਟਨਾ ਤੋਂ ਸਹਿਮੀਆਂ ਲੜਕੀਆਂ ਨੇ ਜਦੋਂ ਆਪਣੇ ਪਰਿਵਾਰ ਵਾਲਿਆਂ ਦੱਸਿਆ ਤਾਂ ਹੰਗਾਮਾ ਹੋ ਗਿਆ। ਮਾਮਲਾ ਮੁੱਖ ਮੰਤਰੀ ਤੱਕ ਪਹੁੰਚ ਗਿਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਦੋ ਅਧਿਆਪਕਾਵਾਂ ਦਾ ਤਬਾਦਲਾ ਕਰਵਾ ਦਿੱਤਾ। ਨਾਲ ਹੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਰਿਪੋਰਟ ਛੇਤੀ ਰਿਪੋਰਟ ਸੌਂਪਣ ਲਈ ਵੀ ਕਹਿ ਦਿੱਤਾ ਗਿਆ ਹੈ। ਘਟਨਾ 31 ਅਕਤੂਬਰ ਦੀ ਹੈ। ਛੇਵੀਂ, ਸੱਤਵੀਂ ਅਤੇ 8ਵੀਂ ਜਮਾਤ ਦੀਆਂ 12 ਲੜਕੀਆਂ ਨੇ ਐਸਡੀਐਮ ਪੂਨਮ ਸਿੰਘ ਦੇ ਸਾਹਮਣੇ ਦਿੱਤੇ ਬਿਆਨ ਵਿਚ ਕਿਹਾ ਕਿ ਕਿਸੇ ਲੜਕੀ ਨੇ ਇਸਤੇਮਾਲ ਤੋਂ ਬਾਅਦ ਸੈਨੇਟਰੀ ਪੈਡ ਸਕੂਲ ਦੇ ਟਾਇਲਟ ਵਿਚ ਸੁੱਟ ਦਿੱਤਾ। 7ਵੀਂ ਜਮਾਤ ਦੀ ਇੰਚਾਰਜ ਜਯੋਤੀ ਚੁੱਘ ਜਦ ਬਾਥਰੂਮ ਗਈ ਤਾਂ ਇਸ ਨੂੰ ਦੇਖ ਕੇ ਗੁੱਸੇ ਹੋ ਗਏ। ਉਨ੍ਹਾਂ ਨੇ ਇਸਦੇ ਬਾਰੇ ਵਿਚ ਲੜਕੀਆਂ ਨੂੰ ਪੁੱਛਿਆ ਤਾਂ ਸਾਰਿਆਂ ਨੇ ਮਨ੍ਹਾ ਕਰ ਦਿੱਤਾ। ਅਧਿਆਪਕਾਂ ਨੇ ਇਸ ਫੈਸਲੇ ਨੂੰ ਨਿਪਟਾਉਣ ਲਈ ਅਜੀਬ ਹੀ ਫੈਸਲਾ ਲੈ ਲਿਆ। ਉਸਦੇ ਕਹਿਣ ‘ਤੇ 7ਵੀਂ ਦੀਆਂ 4 ਵਿਦਿਆਰਥਣਾਂ 12 ਲੜਕੀਆਂ ਨੂੰ ਰਸੋਈ ਵਿਚ ਲੈ ਗਈਆਂ ਅਤੇ ਉਥੇ ਉਨ੍ਹਾਂ ਦੇ ਕੱਪੜੇ ਉਤਰਾ ਕੇ ਚੈਕ ਕਰਵਾਇਆ ਗਿਆ ਕਿ ਸੈਨੇਟਰੀ ਪੈਡ ਕਿਸਦਾ ਹੋ ਸਕਦਾ ਹੈ। ਘਟਨਾ ਤੋਂ ਸਹਿਮੀ ਲੜਕੀਆਂ ਨੇ ਘਰ ਪਹੁੰਚ ਕੇ ਪਰਿਵਾਰ ਨੂੰ ਪੂਰੀ ਗੱਲ ਦੱਸੀ। ਇਕ ਨਵੰਬਰ ਨੂੰ ਉਨ੍ਹਾਂ ਦੇ ਮਾਪੇ ਸਕੂਲ ਪਹੁੰਚ ਗਏ। ਮੁੱਖ ਅਧਿਆਪਕਾ ਕੁਲਦੀਪ ਕੌਰ ਨੂੰ ਸ਼ਿਕਾਇਤ ਕੀਤੀ ਤਾਂ ਜਵਾਬ ਮਿਲਿਆ ਕਿ ਉਨ੍ਹਾਂ ਨੂੰ ਇਸ ਦੇ ਬਾਰੇ ਕੋਈ ਪਤਾ ਹੀ ਨਹੀਂ ਹੈ। ਦੋ ਨਵੰਬਰ ਨੂੰ ਫਿਰ ਇਸ ਮੁੱਦੇ ‘ਤੇ ਗੱਲਬਾਤ ਹੋਈ, ਪਰ ਮਾਪੇ ਸੰਤੁਸ਼ਟ ਨਹੀਂ ਹੋਏ। ਸ਼ਨੀਵਾਰ ਨੂੰ ਮੀਡੀਆ ਦੇ ਮਾਧਿਅਮ ਨਾਲ ਗੱਲ ਡੀਸੀ ਤੱਕ ਜਾ ਪਹੁੰਚੀ। ਡੀਸੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਲੜਕੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਐਸਡੀਐਮ ਪੂਨਮ ਸਿੰਘ ਸਕੂਲ ਪਹੁੰਚੀ। ਉਥੇ ਸਟਾਫ ਕੋਲੋਂ ਪੂਰੀ ਜਾਣਕਾਰ ਲਈ ਅਤੇ ਮੁੱਖ ਅਧਿਆਪਕਾਂ ਕੋਲੋਂ ਪੁੱਛਗਿੱਛ ਕੀਤੀ।
ਪਹਿਲਾਂ ਵੀ ਵਿਵਾਦਾਂ ਵਿਚ ਰਿਹਾ ਹੈ ਕੁੰਡਲ ਦਾ ਸਕੂਲ
ਉਕਤ ਸਕੂਲ ਪਹਿਲਾਂ ਵੀ ਵਿਵਾਦਾਂ ਵਿਚ ਰਿਹਾ ਹੈ। ਕਰੀਬ ਇਕ ਸਾਲ ਪਹਿਲਾਂ ਸਕੂਲ ਦੀਆਂ ਕੁਝ ਅਧਿਆਪਕਾਵਾਂ ਨੇ ਬੱਚਿਆਂ ਦੀ ਪਿਟਾਈ ਕੀਤੀ ਸੀ। ਇਹ ਮਾਮਲਾ ਕਾਫੀ ਭੜਕਿਆ ਸੀ। ਬਾਅਦ ਵਿਚ ਮਾਫੀ ਮੰਗਣ ‘ਤੇ ਪੂਰਾ ਮਾਮਲਾ ਸ਼ਾਂਤ ਹੋ ਗਿਆ ਸੀ।

ਫਾਜ਼ਿਲਕਾ ਦੇ ਸਰਕਾਰੀ ਸਕੂਲ ‘ਚ ਵਿਦਿਆਰਥਣਾਂ ਨਾਲ ਬਦਸਲੂਕੀ ਮਾਮਲੇ ਵਿਚ ਪ੍ਰਿੰਸੀਪਲ ਅਤੇ ਅਧਿਆਪਕਾ ਮੁਅੱਤਲ
ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਮਲੇ ‘ਚ ਕੋਈ ਢਿੱਲ ਨਾ ਵਰਤਣ ਦੇ ਹੁਕਮ
ਚੰਡੀਗੜ੍ਹ/ਬਿਊਰੋ ਨਿਊਜ਼ : ਸਕੂਲ ਦੇ ਪਖਾਨੇ ਵਿੱਚ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਲੜਕੀਆਂ ਦੇ ਕਥਿਤ ਕੱਪੜੇ ਲੁਹਾਉਣ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਗਰਲਜ਼ ਸਕੂਲ, ਕੁੰਡਲ ਦੀ ਪ੍ਰਿੰਸੀਪਲ ਅਤੇ ਇਕ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਹੈ। ਜਾਂਚ ਰਿਪੋਰਟ ਵਿੱਚ ਸਕੂਲ ਅਧਿਆਪਕਾਂ ਦੀ ਘੋਰ ਕੁਤਾਹੀ ਅਤੇ ਅਣਗਹਿਲੀ ਸਾਹਮਣੇ ਆਈ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਕੋਈ ਢਿੱਲ ਨਾ ਵਰਤਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਇੱਜ਼ਤ-ਮਾਣ ਨਾਲ ਕਿਸੇ ਤਰ੍ਹਾਂ ਦੇ ਖਿਲਵਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੈਪਟਨ ਨੇ ਲੜਕੀਆਂ ਦੀ ਸਿੱਖਿਆ ਅਤੇ ਵੱਧ ਅਧਿਕਾਰਾਂ ਲਈ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।
ਮੁੱਖ ਮੰਤਰੀ ਨੂੰ ਵੀਡੀਓ ਤੋਂ ਮਿਲੀ ਜਾਣਕਾਰੀ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘਟਨਾ ਦੀ ਜਾਣਕਾਰੀ ਇਕ ਵੀਡੀਓ ਦੇ ਮਾਧਿਅਮ ਤੋਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿਚ ਇਕ ਪੀੜਤ ਵਿਦਿਆਰਥਣ ਰੋਂਦੇ ਹੋਏ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਅਧਿਆਪਕਾ ਦੇ ਕਹਿਣ ‘ਤੇ 4 ਲੜਕੀਆਂ ਨੇ ਉਨ੍ਹਾਂ ਦੇ ਕੱਪੜੇ ਉਤਰਵਾ ਦਿੱਤੇ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸਕੂਲ ਦਾ ਦੌਰਾ ਕਰਨ, ਵਿਦਿਆਰਥਣਾਂ ਕੋਲੋਂ ਪੁੱਛਗੱਛ ਕਰਨ ਲਈ ਕਿਹਾ। ਨਾਲ ਹੀ ਦੋ ਅਧਿਆਪਕਾਵਾਂ ਦਾ ਤੁਰੰਤ ਤਬਾਦਲਾ ਕਰਨ ਦੇ ਹੁਕਮ ਦਿੱਤੇ ਹਨ।
ਡੀਸੀ ਨੇ ਸਕੂਲ ਪਹੁੰਚ ਕੇ ਕੀਤੀ ਵਿਦਿਆਰਥਣਾਂ ਨਾਲ ਗੱਲਬਾਤ
ਡੀਸੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਪੂਰੀ ਹੋਏ ਬਿਨਾ ਕੁਝ ਨਹੀਂ ਕਰ ਸਕਦੇ। ਉਨ੍ਹਾਂ ਨੇ ਵਿਦਿਆਰਥਣਾਂ ਅਤੇ ਮਾਪਿਆਂ ਨਾਲ ਗੱਲ ਕੀਤੀ ਹੈ। ਸਿੱਖਿਆ ਵਿਭਾਗ ਵੀ ਜਾਣਕਾਰੀ ਇਕੱਠੀ ਕਰ ਰਿਹਾ ਹੈ।
ਹੁਣ ਵਿਧਾਇਕ ਬਣ ਸਕਣਗੇ ਚੇਅਰਮੈਨ
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਪੰਜਾਬ ਸਟੇਟ ਲੈਜਿਸਲੇਚਰ (ਪ੍ਰਿਵੈਨਸ਼ਨ ਆਫ ਡਿਸਕੁਆਲੀਫਿਕੇਸ਼ਨ) ਸੋਧ ਐਕਟ ‘ਤੇ ਦਸਤਖਤ ਕਰ ਦਿੱਤੇ ਹਨ, ਜਿਸ ਨਾਲ ਹੁਣ ਵਿਧਾਇਕ ਵੀ ਬੋਰਡ ਅਤੇ ਕਾਰਪੋਰੇਸ਼ਨ ਦੇ ਚੇਅਰਮੈਨ ਬਣ ਸਕਣਗੇ। ਰਾਜਪਾਲ ਦੇ ਦਸਤਖਤ ਕਰਨ ਦੇ ਬਾਅਦ ਸਰਕਾਰ ਨੇ ਇਸ ਦਾ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਕੇ ਵਿਧਾਇਕਾਂ ਨੂੰ ਚੇਅਰਮੈਨ ਬਣਾਉਣ ਦਾ ਰਸਤਾ ਸਾਫ ਕਰ ਦਿੱਤਾ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬੋਰਡ ਅਤੇ ਨਿਗਮ ਦੇ ਚੇਅਰਮੈਨ ਬਣਾਉਣ ਲਈ ਵਿਧਾਇਕਾਂ ‘ਚ ਸੀਨੀਆਰਤਾ ਨੂੰ ਤਰਜੀਹ ਦਿੱਤੀ ਜਾਵੇਗੀ। ਮਸਲਨ ਜਿਹੜੇ ਲੋਕ ਤਿੰਨ ਵਾਰੀ ਵਿਧਾਇਕ ਰਹਿ ਚੁੱਕੇ ਹਨ ਉਨ੍ਹਾਂ ਨੂੰ ਪਹਿਲ ਮਿਲੇਗੀ। ਹਾਲਾਂਕਿ ਸਿਆਸੀ ਲੋੜ ਮੁਤਾਬਕ ਇਹ ਤਰਜੀਹ ਬਦਲ ਵੀ ਸਕਦੀ ਹੈ। ਅਗਸਤ ਵਿਚ ਆਫਿਸ ਆਫ ਪ੍ਰਾਫਿਟ ਤੋਂ ਵਿਧਾਇਕਾਂ ਨੂੰ ਕੱਢਣ ਲਈ ਪੰਜਾਬ ਵਿਧਾਨ ਸਭਾ ਵਿਚ ਬਿੱਲ ਪੇਸ਼ ਹੋਇਆ ਸੀ, ਜਿਸ ‘ਤੇ ਰਾਜਪਾਲ ਨੇ ਦਸਤਖਤ ਕਰਨ ਤੋਂ ਪਹਿਲਾਂ ਕਾਨੂੰਨੀ ਪੱਖ ਤੋਂ ਰਾਏ ਲੈਣ ਲਈ ਇਸ ਨੂੰ ਰੋਕ ਕੇ ਰੱਖਿਆ ਸੀ। 25 ਤੋਂ ਜ਼ਿਆਦਾ ਬੋਰਡ ਤੇ ਨਿਗਮ : ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਵਿਧਾਇਕਾਂ ਨੇ ਸੀਐਮਓ ਦੇ ਅਧਿਕਾਰੀਆਂ ਅਤੇ ਪ੍ਰਦੇਸ਼ ਪ੍ਰਧਾਨ ਨਾਲ ਬੈਠਕਾਂ ਸ਼ੁਰੂ ਕਰ ਦਿੱਤੀਆਂ ਹਨ। ਲਗਭਗ 25 ਤੋਂ ਜ਼ਿਆਦਾ ਬੋਰਡ ਅਤੇ ਨਿਗਮ ਅਜਿਹੇ ਹਨ ਜਿੱਥੇ ਚੇਅਰਮੈਨ ਨਿਯੁਕਤ ਕੀਤੇ ਜਾ ਸਕਦੇ ਹਨ। ਹਾਲਾਂਕਿ ਇਨ੍ਹਾਂ ‘ਚੋਂ ਸਹਿਕਾਰੀ ਵਿਭਾਗ ਨਾਲ ਜੁੜੇ ਅਦਾਰੇ ਅਜਿਹੇ ਹਨ, ਜਿੱਥੇ ਵਿਧਾਇਕ ਚੇਅਰਮੈਨ ਨਹੀਂ ਬਣ ਸਕਦੇ। ਕੁਝ ਅਜਿਹੇ ਬੋਰਡ ਹਨ ਜਿੱਥੇ ਮਾਹਿਰ ਹੀ ਚੇਅਰਮੈਨ ਬਣ ਸਕਦਾ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …