23 C
Toronto
Saturday, September 5, 2026
spot_img
Homeਪੰਜਾਬਟਿਕਰੀ ਬਾਰਡਰ 'ਤੇ ਲੁਧਿਆਣਾ ਦੇ ਪਿੰਡ ਘਲੋਟੀ ਦੇ ਕਿਸਾਨ ਦੀ ਮੌਤ

ਟਿਕਰੀ ਬਾਰਡਰ ‘ਤੇ ਲੁਧਿਆਣਾ ਦੇ ਪਿੰਡ ਘਲੋਟੀ ਦੇ ਕਿਸਾਨ ਦੀ ਮੌਤ

ਟਿਕਰੀ ਬਾਰਡਰ ‘ਤੇ ਲੁਧਿਆਣਾ ਦੇ ਪਿੰਡ ਘਲੋਟੀ ਦੇ ਕਿਸਾਨ ਦੀ ਮੌਤਮਨਮੋਹਣ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਗਈ ਜਾਨ
ਲੁਧਿਆਣਾ, ਬਿਊਰੋ ਨਿਊਜ਼
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸਰਗਰਮ ਵਰਕਰ ਮਨਮੋਹਣ ਸਿੰਘ ਘਲੋਟੀ ਦੀ ਟਿੱਕਰੀ ਬਾਰਡਰ ਦਿੱਲੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਨਮੋਹਣ ਸਿੰਘ ਦਾ ਪਿੰਡ ਘਲੋਟੀ ਹੈ, ਜੋ ਲੁਧਿਆਣਾ ਜ਼ਿਲ੍ਹੇ ਵਿਚ ਪੈਂਦਾ ਹੈ। ਮਨਮੋਹਣ ਸਿੰਘ ਘਲੋਟੀ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨਾਲ ਜੁੜੇ ਹੋਏ ਸਨ ਅਤੇ ਕਿਸਾਨ ਸੰਘਰਸ਼ ਵਿੱਚ ਲਗਾਤਾਰ ਅਹਿਮ ਯੋਗਦਾਨ ਪਾਉਂਦੇ ਆ ਰਹੇ ਸਨ। ਧਿਆਨ ਰਹੇ ਕਿ ਮਨਮੋਹਣ ਸਿੰਘ ਕੈਨੇਡਾ ‘ਚ ਰਹਿੰਦੇ ਸਨ ਅਤੇ ਉਹ ਪਿਛਲੇ ਸਾਲ ਹੀ ਪਿੰਡ ਘਲੋਟੀ ਪਹੁੰਚੇ ਸਨ ਅਤੇ ਵਾਇਰਸ ਦੇ ਮਾਹੌਲ ਦੇ ਚੱਲਦਿਆਂ ਉਹ ਵਾਪਸ ਨਹੀਂ ਜਾ ਸਕੇ ਸਨ।

RELATED ARTICLES
POPULAR POSTS